ਸਫ਼ਾਈ ਮੁਹਿੰਮ ਦੌਰਾਨ ਸ਼ਹਿਰ ਵਾਸੀਆਂ ਨੂੰ ਜਾਗਰੂਕ ਕਰਦਿਆਂ ਮੇਅਰ ਕੁੰਦਨ ਗੋਗੀਆ ਨੇ ਅਪੀਲ ਕੀਤੀ ਕਿ ਪਟਿਆਲਾ ਸਾਡਾ ਆਪਣਾ ਸ਼ਹਿਰ ਹੈ ਅਤੇ ਇਸ ਨੂੰ ਸੁੰਦਰ ਰੱਖਣਾ ਹਰ ਨਾਗਰਿਕ ਦਾ ਫ਼ਰਜ਼ ਹੈ। ਉਨ੍ਹਾਂ ਬਾਗਾਂ ਦੇ ਸ਼ਹਿਰ ਦੀ ਪੁਰਾਤਨ ਦਿੱਖ ਨੂੰ ਬਰਕਰਾਰ ਰੱਖਣ ਅਤੇ ਵਾਤਾਵਰਣ ਦੀ ਸੰਭਾਲ ਲਈ ਸਾਰਿਆਂ ਨੂੰ “ਹਰ ਮਨੁੱਖ ਲਾਵੇ ਦੋ ਰੁੱਖ” ਲਹਿਰ ਨਾਲ ਜੁੜਨ ਦਾ ਸੱਦਾ ਦਿੱਤਾ। ਸੁਸਾਇਟੀ ਪ੍ਰਧਾਨ ਉਪਕਾਰ ਸਿੰਘ ਨੇ ਦੱਸਿਆ ਕਿ 1 ਜੂਨ ਤੋਂ ਸ਼ੁਰੂ ਹੋਇਆ ਇਹ ਸਫ਼ਾਈ ਅਭਿਆਨ ਲਗਾਤਾਰ ਜਾਰੀ ਹੈ ਅਤੇ ਇਸ ਦਾ ਮੁੱਖ ਲਕਸ਼ ਪਟਿਆਲਾ ਨੂੰ ਕੂੜਾ ਅਤੇ ਪਲਾਸਟਿਕ ਮੁਕਤ ਬਣਾਉਣਾ ਹੈ।
ਇਸ ਵਿਸ਼ੇਸ਼ ਅਭਿਆਨ ਨੂੰ ਸਫ਼ਲ ਬਣਾਉਣ ਲਈ ਨਗਰ ਨਿਗਮ ਦੇ ਸੁਪਰਵਾਈਜ਼ਰ ਪੁਰੀ, ਜੇ.ਈ. ਬਲਜਿੰਦਰ ਸਿੰਘ, ਲੱਕੀ, ਦੀਪਕ ਕਪੂਰ, ਚਰਨਪਾਲ ਸਿੰਘ, ਟੋਨੀ ਸ਼ਹਿਰ, ਵਿਨੇ ਸਰਵੇਰਾ ਅਤੇ ਵਿੱਕੀ ਸਿੰਘ ਨੇ ਖ਼ੁਦ ਝਾੜੂ ਫੜ ਕੇ ਸੜਕਾਂ ਕਿਨਾਰਿਓਂ ਕੂੜਾ ਹਟਾਇਆ। ਇਸ ਦੇ ਨਾਲ ਹੀ ਰਮੇਸ਼ ਲਹਿਰ, ਸੁਰਿੰਦਰਪਾਲ ਸਿੰਘ, ਤਰਸੇਮ ਸਿੰਘ, ਨਗਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਆਮ ਪਬਲਿਕ ਅਤੇ ਸੁਸਾਇਟੀ ਦੇ ਮੈਂਬਰਾਂ ਨੇ ਸ਼ਾਮਲ ਹੋ ਕੇ ਇਸ ਲੋਕ-ਪੱਖੀ ਮੁਹਿੰਮ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਇਆ।