Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Monday, 14 Sep 2026 | 11:40 pm

+91 90915 01313 , +91 90916 01313

punjabbanni@gmail.com
punjabbani@yahoo.com

ਵਿਰੋਧੀ ਪਾਰਟੀਆਂ ਕੋਲ 2027 ਦੀਆਂ ਚੋਣਾਂ ਲਈ ਕੋਈ ਮੁੱਦਾ ਬਾਕੀ ਨਹੀਂ ਬਚਿਆ : ਹਰਪਾਲ ਜੁਨੇਜਾ 

ਵਿਰੋਧੀ ਪਾਰਟੀਆਂ ਕੋਲ 2027 ਦੀਆਂ ਚੋਣਾਂ ਲਈ ਕੋਈ ਮੁੱਦਾ ਬਾਕੀ ਨਹੀਂ ਬਚਿਆ : ਹਰਪਾਲ ਜੁਨੇਜਾ 

ਪਟਿਆਲਾ, 14 ਸਤੰਬਰ : ਪੀਆਰਟੀਸੀ ਦੇ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਭਲਾਈ ਲਈ ਕੀਤੇ ਗਏ ਕਾਰਜਾਂ ਤੇ ਸਾਰੇ ਵਾਅਦੇ ਪੂਰੇ ਕਰਨ ਕਰਕੇ ਹੁਣ ਵਿਰੋਧੀ ਪਾਰਟੀਆਂ ਕੋਲ 2027 ਦੀਆਂ ਚੋਣਾਂ ਲਈ ਕੋਈ ਮੁੱਦਾ ਬਾਕੀ ਨਹੀਂ ਬਚਿਆ ਹੈ।
ਐਡਵੋਕੇਟ ਜੁਨੇਜਾ ਇੱਥੇ ਗਾਂਧੀ ਨਗਰ, ਲਾਹੌਰੀ ਗੇਟ ਇਲਾਕਾ ਨਿਵਾਸੀਆਂ ਨਾਲ ਲੋਕ ਮਿਲਣੀ ਕਰ ਰਹੇ ਸਨ। ਇਸ ਮੌਕੇ ਚੇਅਰਮੈਨ ਜੁਨੇਜਾ ਨਾਲ ਗੱਲਬਾਤ ਕਰਦਿਆ ਇਲਾਕਾ ਨਿਵਾਸੀਆਂ ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ 2022 ਦੀਆਂ ਚੋਣਾਂ ਵਿਚ ਜੋ ਆਮ ਆਦਮੀ ਪਾਰਟੀ ਨੇ ਵਾਅਦੇ ਕੀਤੇ ਸਨ ਉਹ ਬਿਨਾਂ ਕਿਸੇ ਮਤਭੇਦ ਤੋਂ ਲਾਗੂ ਕਰਕੇ ਇਤਹਾਸ ਸਿਰਜਿਆ ਹੈ।
ਇਸ ਮਿਲਣੀ ਦੇ ਦੌਰਾਨ ਵਾਰਡ ਵਾਸੀਆਂ ਦੇ ਜੋ ਰਹਿੰਦੇ ਕੰਮ ਹਨ, ਉਨ੍ਹਾਂ ਤੋਂ ਚੇਅਰਮੈਨ ਜੁਨੇਜਾ ਨੂੰ ਜਾਣੂ ਕਰਵਾਇਆ, ਜਿਸ ਦਾ ਚੇਅਰਮੈਨ ਹਰਪਾਲ ਜੁਨੇਜਾ ਵਲੋਂ ਜਲਦ ਤੋਂ ਜਲਦ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਗਿਆ।
ਚੇਅਰਮੈਨ ਹਰਪਾਲ ਜੁਨੇਜਾ ਨੇ ਕਿਹਾ ਕੇ ਇਸ ਇਲਾਕੇ ਦੇ ਨਾਲ ਲੱਗਦਾ ਪੁਰਾਣਾ ਬੱਸ ਸਟੈਂਡ ਜੋ ਪਿਛਲੇ ਲੰਬੇ ਸਮੇ ਤੋਂ ਕਾਰਜਸ਼ੀਲ ਨਹੀਂ ਹੈ ਉਸ ਨੂੰ ਜਲਦ ਤੋਂ ਜਲਦ ਨਵ – ਨਿਰਮਾਣ ਕਰਕੇ ਲੋਕਾਂ ਨੂੰ ਸਪੁਰਦ ਕੀਤਾ ਜਾਵੇਗਾ ਤਾਂ ਜੋ ਇਸ ਦੇ ਆਸ-ਪਾਸ ਦੇ ਦੁਕਾਨਦਾਰਾਂ , ਸ਼ਹਿਰ ਵਾਸੀਆਂ ਨੂੰ ਇਸ ਦਾ ਲਾਭ ਮਿਲ ਸਕੇ।
ਇਸ ਮੌਕੇ ਜੌਨੀ ਅਟਵਾਲ, ਰਾਜੇਸ਼ ਕੌਸ਼ਲ, ਰਾਜੇਸ਼ ਕੇਹਰ ਸ਼ੀਤਲ ਅਦਿਵਾਸ ਮੁੱਖ ਸੰਚਾਲਕ ਬਾਲਮੀਕੀ ਐਜੂਕੇਸ਼ਨ ਰਾਜੇਸ਼ ਕਾਲਾ, ਹਰਿੰਦਰ ਜੋਅ, ਸੋਨੂ ਅਟਵਾਲ, ਲਵਲੀ ਅਛੂਤ, ਰੋਹਿਤ ਅਟਵਾਲ, ਜੀਵਨ ਗਿੱਲ, ਰੀਗਨ ਅਟਵਾਲ, ਰਾਜਿੰਦਰ ਮੱਟੂ, ਸਮੀ ਦੇਵੀ ਰੇਣੁ ਰਾਣੀ, ਸੋਨੂ ਦੇਵੀ, ਬਨੀ ਸਹੋਤਾ ਆਦਿ ਮੌਜੂਦ ਸਨ।
Scroll to Top