Breaking

ਪੰਜਾਬੀ ਯੂਨੀਵਰਸਿਟੀ ਦੀ ਖੋਜਾਰਥੀ ਜਸਪ੍ਰੀਤ ਕੌਰ ਸਿੱਧੂ ਨੇ ਰਾਜਪਾਲ ਪੰਜਾਬ ਨੂੰ ਭੇਂਟ ਕੀਤਾ ਆਪਣਾ ਨਾਵਲ     ਚੇਤਨਾ ਪ੍ਰੋਜੈਕਟ ਤਹਿਤ ਸਰਕਾਰੀ ਵਿਦਿਆਰਥੀਆਂ ਨੇ ਕੀਤੀ ਸਰਕਾਰੀ ਦਫ਼ਤਰਾਂ ਦੀ ਵਿੱਦਿਅਕ ਯਾਤਰਾ     ਪੰਜਾਬੀ ਯੂਨੀਵਰਸਿਟੀ ਵਿਖੇ ‘ਸਮਾਰਟ ਸ਼ਨਾਖਤੀ-ਕਮ-ਲਾਇਬ੍ਰੇਰੀ ਕਾਰਡ’ ਸਕੀਮ ਦਾ ਉਦਘਾਟਨ     ਸੀਜੀਸੀ ਲਾਂਡਰਾਂ ਦਾ ਸੀਬੀਐਸਏ ਵਿਦਿਆਰਥੀਆਂ ਨੂੰ ਨਾਮੀ ਕੰਪਨੀਆਂ ‘ਚ ਮਿਲ ਰਹੀਆਂ ਇੰਟਰਨਸ਼ਿਪਾਂ     ਟੀਈਟੀ ਪ੍ਰੀਖਿਆ : ਮਹਾਰਾਸ਼ਟਰ ਸਰਕਾਰ ਨੇ ਪ੍ਰੀਖਿਆ ਕੀਤੀ ਮੁਲਤਵੀ     ਪੰਜਾਬੀ ਯੂਨੀਵਰਸਿਟੀ ਲਈ ਵਰਦਾਨ ਸਾਬਿਤ ਹੋਇਆ ਉਪ-ਕੁਲਪਤੀ ਦਾ ਅਮਰੀਕਾ ਦੌਰਾ     ਪੰਜਾਬੀ ਯੂਨੀਵਰਸਿਟੀ ਵਿਖੇ ’53ਵੀਂ ਆਲ ਇੰਡੀਆ ਦ੍ਰਾਵਿੜ ਭਾਸ਼ਾ ਵਿਗਿਆਨੀ ਕਾਨਫਰੰਸ’ ਆਰੰਭ     ਪੰਜਾਬੀ ਯੂਨੀਵਰਸਿਟੀ ਦੇ ਟ੍ਰਾਂਸਪੋਰਟ ਬੇੜੇ ਵਿੱਚ ਦੋ ਨਵੇਂ ਵਾਹਨ ਸ਼ਾਮਲ; ਉਪ-ਕੁਲਪਤੀ ਵੱਲੋਂ ਹਰੀ ਝੰਡੀ ਦੇ ਕੇ ਕੀਤੇ ਰਵਾਨਾ     ਗੌਰਮਿੰਟ (ਸਟੇਟ) ਕਾਲਜ ਆਫ਼ ਐਜੂਕੇਸ਼ਨ, ਪਟਿਆਲਾ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ ਦਾ ਪ੍ਰਾਸਪੈਕਟਸ ਰਿਲੀਜ਼     ਮੁਲਤਾਨੀ ਮਲ ਮੋਦੀ ਕਾਲਜ ਵੱਲੋਂ ਅੰਤਰਰਾਸ਼ਟਰੀ ਪੇਸ਼ੇਵਰ ਕੋਰਸਾਂ ਲਈ ਐੱਮ.ਓ.ਯੂ. ਸਾਈਨ
Saturday, 11 Jul 2026 | 12:40 am

+91 90915 01313 , +91 90916 01313

punjabbanni@gmail.com
punjabbani@yahoo.com

Home / ਮੇਨਪੇਜ

ਪੰਜਾਬ ★★ ਚੰਡੀਗੜ ★★ ਦਿੱਲੀ ★★ ਹਰਿਆਣਾ ★★ ਦੇਸ਼ ★★ ਵਿਦੇਸ਼ ★★ ਰਾਜਨੀਤੀ ਖਬਰਾਂ ★★ ਬਿਹਾਰ / ਉੱਤਰ ਪ੍ਰਦੇਸ਼ ★★ ਸਿਹਤ ★ ਹਿਮਾਚਲ/ ਜੰਮੂ ★★ ਸਿੱਖਿਆ ★ ਖੇਡਾਂ ★★ ਸਭਿਆਚਾਰ ★★ ਧਰਮ ★★ ਹੁਕਮਨਾਮਾ ★ ਫੋਟੋ ਗੈਲਰੀ ★★ ਵੀਡਿਓ ਗੈਲਰੀ ★ ਪੰਜਾਬ ਬਾਣੀ TV ★★ ਸੰਪਾਦਕੀ
ਲੰਡਨ 'ਚ ਹੋਈ ਵਿਸ਼ਵ ਦੀ ਸਭ ਤੋਂ ਵੱਡੀ ਆਈ.ਵੀ.ਐਫ਼ ਕਾਨਫਰੰਸ 'ਚ ਪਟਿਆਲਾ ਦੀ ਡਾ. ਮੋਨਿਕਾ ਵਰਮਾ ਨੇ ਪੇਸ਼ ਕੀਤੀ ਖੋਜ

ਲੰਡਨ 'ਚ ਹੋਈ ਵਿਸ਼ਵ ਦੀ ਸਭ ਤੋਂ ਵੱਡੀ ਆਈ.ਵੀ.ਐਫ਼ ਕਾਨਫਰੰਸ 'ਚ ਪਟਿਆਲਾ ਦੀ ਡਾ. ਮੋਨਿਕਾ ਵਰਮਾ ਨੇ ਪੇਸ਼ ਕੀਤੀ ਖੋਜ

ਪਟਿਆਲਾ, 10 ਜੁਲਾਈ : ਸਦਭਾਵਨਾ ਮੈਡੀਕਲ ਐਂਡ ਹਾਰਟ ਇੰਸਟੀਚਿਊਟ, ਪਟਿਆਲਾ ਦੀ ਆਈ.ਵੀ.ਐਫ਼ ਅਤੇ ਬਾਂਝਪਨ ਰੋਗ ਦੇ ਮਾਹਰ ਡਾ. ਮੋਨਿਕਾ ਵਰਮਾ ਨੇ ਯੂਰਪੀਅਨ ਸੋਸਾਇਟੀ ਆਫ਼ ਹਿਊਮਨ ਰੀਪ੍ਰੋਡਕਸ਼ਨ ਐਂਡ ਐਂਬ੍ਰਾਇਓਲੋਜੀ ਵੱਲੋਂ ਲੰਡਨ ਵਿੱਚ ਆਯੋਜਿਤ 42ਵੀਂ ਸਾਲਾਨਾ ਕਾਨਫਰੰਸ ਦੌਰਾਨ ਆਈ.ਵੀ.ਐਫ਼ ਖੇਤਰ ਵਿੱਚ ਆਪਣੀ ਮਹੱਤਵਪੂਰਨ ਕਲੀਨਿਕਲ ਖੋਜ ਪੇਸ਼ ਕਰਕੇ ਪਟਿਆਲਾ ਅਤੇ ਪੰਜਾਬ ਦਾ ਨਾਮ ਅੰਤਰਰਾਸ਼ਟਰੀ ਪੱਧਰ ‘ਤੇ ਰੌਸ਼ਨ ਕੀਤਾ ਹੈ।
ਡਾ. ਮੋਨਿਕਾ ਵਰਮਾ ਦੀ ਇਸ ਖੋਜ ਦਾ ਕੇਂਦਰ ਪਹਿਲੇ ਆਈ.ਵੀ.ਐਫ਼ ਚੱਕਰ ਦੀ ਸਫਲਤਾ ਦਰ ਵਿੱਚ ਵਾਧਾ ਕਰਨਾ ਸੀ, ਜਿਸ ਨਾਲ ਬਾਂਝਪਨ ਨਾਲ ਜੂਝ ਰਹੇ ਜੋੜਿਆਂ ਵਿੱਚ ਗਰਭਧਾਰਣ ਦੀ ਸੰਭਾਵਨਾ ਹੋਰ ਬਿਹਤਰ ਬਣ ਸਕੇ।
ਅਧਿਐਨ ਦੌਰਾਨ ਇਹ ਮਹੱਤਵਪੂਰਨ ਤੱਥ ਸਾਹਮਣੇ ਆਇਆ ਕਿ ਭਾਵੇਂ ਅਲਟਰਾਸਾਊਂਡ ਅਤੇ ਹੋਰ ਰੁਟੀਨ ਜਾਂਚਾਂ ਵਿੱਚ ਬੱਚੇਦਾਨੀ ਸਧਾਰਣ ਦਿਖਾਈ ਦਿੰਦੀ ਹੋਵੇ, ਫਿਰ ਵੀ ਹਿਸਟੇਰੋਸਕੋਪੀ ਤੋਂ ਬਾਅਦ ਕੀਤੀਆਂ ਗਈਆਂ ਅਧੁਨਿਕ ਜਾਂਚਾਂ ਰਾਹੀਂ ਲਗਭਗ 20 ਫੀਸਦੀ ਮਰੀਜ਼ਾਂ ਵਿੱਚ ਬੱਚੇਦਾਨੀ ਦੀ ਅੰਦਰੂਨੀ ਪਰਤ ਵਿੱਚ ਲੰਬੇ ਸਮੇਂ ਤੋਂ ਮੌਜੂਦ ਸੰਕਰਮਣ (ਕ੍ਰੋਨਿਕ ਐਂਡੋਮੀਟ੍ਰਾਈਟਿਸ) ਦੀ ਪਛਾਣ ਹੋਈ। ਪਹਿਲੇ ਆਈ.ਵੀ.ਐਫ਼ ਚੱਕਰ ਤੋਂ ਪਹਿਲਾਂ ਇਸ ਦਾ ਇਲਾਜ ਕਰਨ ਨਾਲ ਆਈ.ਵੀ.ਐਫ਼ ਦੀ ਸਫਲਤਾ ਅਤੇ ਗਰਭਧਾਰਣ ਦੀ ਸੰਭਾਵਨਾ ਵਿੱਚ ਮਹੱਤਵਪੂਰਨ ਵਾਧਾ ਦਰਜ ਕੀਤਾ ਗਿਆ।
ਇਸ ਅਗਾਂਹਵਧੂ ਖੋਜ ਨੂੰ ਆਈ.ਵੀ.ਐਫ਼ ਇਲਾਜ ਦੀ ਸਫਲਤਾ ਦਰ ਵਿੱਚ ਸੁਧਾਰ ਲਿਆਉਣ ਅਤੇ ਮਰੀਜ਼ਾਂ ਨੂੰ ਹੋਰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੀ ਸੰਭਾਵਨਾ ਕਾਰਨ ਅੰਤਰਰਾਸ਼ਟਰੀ ਪੱਧਰ ‘ਤੇ ਵਿਸ਼ੇਸ਼ ਸਰਾਹਨਾ ਮਿਲੀ।
ਡਾ. ਮੋਨਿਕਾ ਵਰਮਾ ਨੂੰ ਇਹ ਵਿਲੱਖਣ ਮਾਣ ਵੀ ਪ੍ਰਾਪਤ ਹੈ ਕਿ ਉਹ ਪਿਛਲੇ ਲਗਾਤਾਰ ਅੱਠ ਸਾਲਾਂ ਤੋਂ ਈ.ਐਸ.ਐਚ.ਆਰ.ਈ. ਦੀਆਂ ਸਾਲਾਨਾ ਕਾਨਫਰੰਸਾਂ ਵਿੱਚ ਆਪਣੀ ਖੋਜ ਪੇਸ਼ ਕਰ ਰਹੇ ਹਨ। ਉਨ੍ਹਾਂ ਨੇ ਇਸ ਉਪਲਬਧੀ ਦਾ ਸਿਹਰਾ ਆਪਣੀ ਸਮੁੱਚੀ ਟੀਮ ਦੀ ਮਿਹਨਤ ਅਤੇ ਸਮਰਪਣ ਨੂੰ ਦਿੰਦਿਆਂ ਖ਼ਾਸ ਤੌਰ ‘ਤੇ ਪ੍ਰਸਿੱਧ ਐਂਬ੍ਰਾਇਓਲੋਜਿਸਟ ਡਾ. ਸਰਬਪ੍ਰੀਤ ਸਿੰਘ ਦੇ ਯੋਗਦਾਨ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਗੁਣਵੱਤਾ ਅਤੇ ਮਰੀਜ਼ਾਂ ਦੀ ਦੇਖਭਾਲ ਦੇ ਅੰਤਰਰਾਸ਼ਟਰੀ ਮਾਪਦੰਡਾਂ ਨੂੰ ਕਾਇਮ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਮਰੀਜ਼ਾਂ ਵੱਲੋਂ ਕੀਤਾ ਗਿਆ ਭਰੋਸਾ ਹੀ ਉਨ੍ਹਾਂ ਦੀ ਸਭ ਤੋਂ ਵੱਡੀ ਪ੍ਰੇਰਣਾ ਹੈ।
Scroll to Top