Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Sunday, 30 Aug 2026 | 1:58 pm

+91 90915 01313 , +91 90916 01313

punjabbanni@gmail.com
punjabbani@yahoo.com

ਮੁੰਬਈ ਨਗਰ ਨਿਗਮ : ਭਾਜਪਾ ਦੀ ਰਿਤੂ ਤਾਵੜੇ ਸੰਭਾਲੇਗੀ ਮੇਅਰ ਦੀ ਜ਼ਿੰਮੇਵਾਰੀ

ਮੁੰਬਈ ਨਗਰ ਨਿਗਮ : ਭਾਜਪਾ ਦੀ ਰਿਤੂ ਤਾਵੜੇ ਸੰਭਾਲੇਗੀ ਮੇਅਰ ਦੀ ਜ਼ਿੰਮੇਵਾਰੀ

ਮੁੰਬਈ, 7 ਫਰਵਰੀ : ਮੁੰਬਈ ਨਗਰ ਪ੍ਰਸ਼ਾਸਨ ਵਿੱਚ ਅੱਜ ਇਤਿਹਾਸਕ ਮੋੜ ਆਇਆ, ਜਦੋਂ ਦੇਸ਼ ਦੀ ਸਭ ਤੋਂ ਅਮੀਰ ਨਗਰ ਨਿਗਮ ਬ੍ਰਿਹਨਮੁੰਬਈ ਨਗਰ ਨਿਗਮ (ਬੀਐਮਸੀ) ਦੀ ਕਮਾਨ ਭਾਜਪਾ ਦੇ ਹੱਥ ਆ ਗਈ।

ਜਿਕਰਯੋਗ ਹੈ ਕਿ ਘਾਟਕੋਪਰ ਵਾਰਡ ਤੋਂ ਚੁਣੀ ਗਈ ਕਾਰਪੋਰੇਟਰ ਰਿਤੂ ਤਾਵੜੇ ਨੂੰ ਮੇਅਰ ਚੁਣਿਆ ਗਿਆ ਹੈ, ਜੋ ਮੁੰਬਈ ਦੀ ਮੇਅਰ ਬਣਨ ਵਾਲੀ ਪਹਿਲੀ ਮਹਿਲਾ ਨੇਤਾ ਬਣ ਗਈ ਹਨ। ਇਸੇ ਤਰ੍ਹਾਂ ਡਿਪਟੀ ਮੇਅਰ ਦੀ ਨਿਯੁਕਤੀ ਸਬੰਧੀ ਅਧਿਕਾਰਿਕ ਐਲਾਨ ਭਾਜਪਾ ਦੇ ਅਮਿਤ ਸਤਨਾਮ ਅਤੇ ਸ਼ਿਵ ਸੈਨਾ ਦੇ ਰਾਹੁਲ ਸ਼ੇਵਾਲੇ ਵੱਲੋਂ ਕੀਤਾ ਗਿਆ। ਇਸਦੇ ਨਾਲ ਹੀ ਉਪ-ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਨੇ ਆਪਣੇ ਨੇਤਾ ਸ਼ੰਕਰ ਘਾੜੀ ਨੂੰ ਡਿਪਟੀ ਮੇਅਰ ਦੀ ਜ਼ਿੰਮੇਵਾਰੀ ਸੌਂਪੀ ਹੈ।

ਮੁੰਬਈ ਵਿਖੇ ਹੋਈ ਇਸ ਚੋਣ ਨਾਲ ਲੰਮੇ ਸਮੇਂ ਤੋਂ ਬੀਐਮਸੀ ’ਤੇ ਕਾਬਜ਼ ਰਹੀ ਠਾਕਰੇ ਪਰਿਵਾਰ ਦੀ ਸਿਆਸੀ ਪਕੜ ਖ਼ਤਮ ਹੋ ਗਈ ਹੈ ਅਤੇ ਲਗਭਗ ਦੋ ਦਹਾਕਿਆਂ ਤੋਂ ਵੱਧ ਬਾਅਦ ਨਗਰ ਨਿਗਮ ਦੀ ਸੱਤਾ ਵਿੱਚ ਬਦਲਾਅ ਆਇਆ ਹੈ।
ਨਵੀਂ ਮੇਅਰ ਰਿਤੂ ਤਾਵੜੇ ਪਹਿਲਾਂ ਵੀ ਨਗਰ ਨਿਗਮ ਦੇ ਪ੍ਰਸ਼ਾਸਨਿਕ ਕੰਮਕਾਜ ਨਾਲ ਜੁੜੀਆਂ ਰਹੀਆਂ ਹਨ ਅਤੇ ਸਿੱਖਿਆ ਕਮੇਟੀ ਦੀ ਅਗਵਾਈ ਕਰ ਚੁੱਕੀਆਂ ਹਨ, ਜਿਸ ਕਾਰਨ ਉਨ੍ਹਾਂ ਨੂੰ ਤਜਰਬੇਕਾਰ ਪ੍ਰਸ਼ਾਸਕ ਮੰਨਿਆ ਜਾਂਦਾ ਹੈ।

Scroll to Top