ਮਸ਼ਹੂਰ ਤੇ ਉੱਘੇ ਅਦਾਕਾਰ ਪ੍ਰਦੀਪ ਰਾਵਤ ਦਾ ਹੋਇਆ ਦੇਹਾਂਤ, ਫਿਲਮ ਜਗਤ ਨੂੰ ਲੱਗਾ ਝਟਕਾ
ਮੁੰਬਈ, 5 ਅਗਸਤ 2026 : ਬਾਲੀਵੁਡ ਅਤੇ ਸਾਊਥ ਫਿਲਮਾਂ ਵਿਚ ਆਪਣੀ ਧਾਕ ਜਮਾਉਣ ਵਾਲੇਮਸਹੂਰ ਤੇ ਉਘੇ ਅਦਾਕਾਰ ਪ੍ਰਦੀਪ ਰਾਵਤ ਦਾ ਦੇਹਾਂਤ ਹੋਣ ਕਾਰਨ ਫਿਲਮ ਜਗਤ ਨੂੰ ਵੱਡਾ ਝਟਕਾ ਲਗਾ ਹੈ।
ਜਿਕਰਯੋਗ ਹੈ ਕਿ ਪ੍ਰਦੀਪ ਰਾਵਤ ਦੇ ਦਿਹਾਂਤ ਦੀ ਖ਼ਬਰ ਸਾਹਮਣੇ ਆਉਂਦਿਆਂ ਹੀ ਫਿਲਮ ਜਗਤ ਨਾਲ ਜੁੜੀਆਂ ਕਈ ਹਸਤੀਆਂ ਅਤੇ ਉਨ੍ਹਾਂ ਦੇ ਚਾਹੁਣ ਵਾਲਿਆਂ ਨੇ ਡੂੰਘਾ ਦੁੱਖ ਪ੍ਰਗਟ ਕੀਤਾ। ਸੋਸ਼ਲ ਮੀਡੀਆ ‘ਤੇ ਵੀ ਪ੍ਰਸ਼ੰਸਕਾਂ ਵੱਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੀਆਂ ਯਾਦਗਾਰ ਭੂਮਿਕਾਵਾਂ ਨੂੰ ਯਾਦ ਕੀਤਾ ਜਾ ਰਿਹਾ ਹੈ।
ਹਿੰਦੀ ਸਿਨੇਮਾ ਦੇ ਮਸ਼ਹੂਰ ਅਦਾਕਾਰ ਪ੍ਰਦੀਪ ਰਾਵਤ, ਜਿਨ੍ਹਾਂ ਨੇ ਆਮਿਰ ਖਾਨ ਦੀਆਂ ਚਰਚਿਤ ਫਿਲਮਾਂ ਗਜਨੀ ਅਤੇ ਲਗਾਨ ਸਮੇਤ ਕਈ ਫਿਲਮਾਂ ਵਿੱਚ ਆਪਣੀ ਪ੍ਰਭਾਵਸ਼ਾਲੀ ਅਦਾਕਾਰੀ ਨਾਲ ਵੱਖਰੀ ਪਛਾਣ ਬਣਾਈ, 74 ਸਾਲ ਦੀ ਉਮਰ ਵਿੱਚ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਉਨ੍ਹਾਂ ਦੇ ਦੇਹਾਂਤ ਨਾਲ ਫਿਲਮ ਇੰਡਸਟਰੀ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।