Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Friday, 21 Aug 2026 | 3:26 am

+91 90915 01313 , +91 90916 01313

punjabbanni@gmail.com
punjabbani@yahoo.com

ਭਾਸ਼ਾ ਵਿਭਾਗ ਵਿਖੇ ਡਾਕਟਰ ਹਰਨੇਕ ਢੋਟ ਦੀ ਪੁਸਤਕ ‘ਸਜਨ ਸੁਹੇਲੇ’ ਰਿਲੀਜ਼

ਭਾਸ਼ਾ ਵਿਭਾਗ ਵਿਖੇ ਡਾਕਟਰ ਹਰਨੇਕ ਢੋਟ ਦੀ ਪੁਸਤਕ ‘ਸਜਨ ਸੁਹੇਲੇ’ ਰਿਲੀਜ਼

ਪਟਿਆਲਾ, 19 ਮਈ – ਪਿਛਲੇ ਦਿਨੀਂ ਭਾਸ਼ਾ ਵਿਭਾਗ ਪੰਜਾਬ ਦੇ ਲੈਕਚਰ ਹਾਲ ਵਿੱਚ ਡਾ. ਹਰਨੇਕ ਸਿੰਘ ਢੋਟ ਦੀ ਤੀਜੀ ਪੁਸਤਕ “ਸਜਨ ਸੁਹੇਲੇ” ਦਾ ਲੋਕ ਅਰਪਣ ਸਮਾਗਮ ਕਰਵਾਇਆ ਗਿਆ। ਇਸ ਮੌਕੇ ਡਾ. ਭੀਮਇੰਦਰ ਸਿੰਘ, ਡਾਇਰੈਕਟਰ, ਵਰਲਡ ਪੰਜਾਬੀ ਸੈਂਟਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੀ ਪ੍ਰਧਾਨਗੀ ਸ਼੍ਰੋਮਣੀ ਸੰਸਕ੍ਰਿਤ ਸਾਹਿਤਕਾਰ ਡਾ. ਮਹੇਸ਼ ਚੰਦਰ ਗੌਤਮ ਵੱਲੋਂ ਕੀਤੀ ਗਈ।

ਇਸ ਸਮਾਗਮ ਵਿੱਚ ਸ. ਰਣਜੋਧ ਸਿੰਘ ਹਡਾਣਾ, ਹਲਕਾ ਇੰਚਾਰਜ ਸਨੌਰ ਅਤੇ ਸ੍ਰੀ ਕੁੰਦਨ ਗੋਗੀਆ, ਮੇਅਰ ਪਟਿਆਲਾ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ।  ਇਸ ਮੌਕੇ ਸ. ਸਤਿੰਦਰ ਸਿੰਘ ਨੰਦਾ (ਨਾਟਕਕਾਰ), ਸਾਬਕਾ ਸਹਾਇਕ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ, ਡਾ. ਸੁਰਜੀਤ ਸਿੰਘ ਖੁਰਮਾਂ, ਸਾਬਕਾ ਜ਼ਿਲ੍ਹਾ ਭਾਸ਼ਾ ਅਫ਼ਸਰ ਅਤੇ ਡਾ. ਇਕਬਾਲ ਸਿੰਘ ਸਕਰੌਦੀ, ਸਾਬਕਾ ਡਿਪਟੀ ਡੀ.ਈ.ਓ. ਸੰਗਰੂਰ ਵੱਲੋਂ ਪੁਸਤਕ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ ਗਏ।

ਡਾ. ਇਕਬਾਲ ਸਿੰਘ, ਡਾ. ਸੁਰਜੀਤ ਸਿੰਘ ਖੁਰਮਾਂ ਅਤੇ ਸ. ਸਤਿੰਦਰ ਸਿੰਘ ਨੰਦਾ ਨੇ ਆਪਣੇ ਪਰਚਿਆਂ ਰਾਹੀਂ ਡਾ. ਢੋਟ ਦੀ ਲੇਖਣੀ ਅਤੇ ਵਿਅਕਤੀਤਵ ‘ਤੇ ਚਾਨਣਾ ਪਾਇਆ। ਸੁਨਾਮ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਸ. ਜੰਗੀਰ ਸਿੰਘ ਰਤਨ ਅਤੇ ਸ੍ਰੀ ਬਲਰਾਜ ਉਬਰਾਏ ਨੇ ਵੀ ਡਾ. ਢੋਟ ਨਾਲ ਆਪਣੀਆਂ ਨਿੱਜੀ ਸਾਂਝਾਂ ਅਤੇ ਉਨ੍ਹਾਂ ਦੀ ਸਾਹਿਤਕ ਯਾਤਰਾ ਬਾਰੇ ਵਿਚਾਰ ਸਾਂਝੇ ਕੀਤੇ।

ਸ. ਅਮਰਜੀਤ ਸਿੰਘ ਕਾਲੇਕਾ, ਰਿਟਾਇਰਡ ਐਡੀਸ਼ਨਲ ਕਮਿਸ਼ਨਰ ਆਬਕਾਰੀ ਵਿਭਾਗ ਪਟਿਆਲਾ ਨੇ ਵੀ ਡਾ. ਢੋਟ ਦੀ ਲੇਖਣੀ ਅਤੇ ਆਪਣੇ ਪਰਿਵਾਰਕ ਸਬੰਧਾਂ ਬਾਰੇ ਵਿਚਾਰ ਪ੍ਰਗਟ ਕੀਤੇ।  ਸਮੂਹ ਪ੍ਰੋਗਰਾਮ ਦਾ ਸੰਚਾਲਨ ਡਾ. ਹਰਨੇਕ ਸਿੰਘ ਢੋਟ ਦੀ ਧਰਮਪਤਨੀ ਸ੍ਰੀਮਤੀ ਜੁਗਰੀਤ ਕੌਰ ਢੋਟ ਵੱਲੋਂ ਬਖੂਬੀ ਨਿਭਾਇਆ ਗਿਆ।

ਇਸ ਮੌਕੇ ਸੁਨਾਮ ਤੋਂ ਡਾ. ਢੋਟ ਦੇ ਵੱਡੇ ਭਰਾ ਸ. ਗੁਰਦਿਆਲ ਸਿੰਘ, ਸ. ਉਪਕਾਰ ਸਿੰਘ ਪ੍ਰਧਾਨ ਗਈਆਂ ਜਯੋਤੀ ਐਜੂਕੇਸ਼ਨ ਸੁਸਾਇਟੀ, ਸ. ਗੁਰਿੰਦਰ ਸਿੰਘ ਲਾਲੀ ਭਤੀਜਾ, ਸ. ਰਾਜਬੰਸ ਸਿੰਘ, ਸ੍ਰੀਮਤੀ ਕੁਲਜੀਤ ਕੌਰ, ਸ੍ਰੀ ਤੇਜਿੰਦਰ ਫਰਵਾਹੀ (ਕਹਾਣੀਕਾਰ), ਸ੍ਰੀਮਤੀ ਗੁਰਵਿੰਦਰ ਕੌਰ ਕਾਲੇਕਾ, ਹਰਮੇਲ ਸਿੰਘ ਸਨੌਰ, ਡਾ. ਪੂਨਮ ਗੁਪਤ, ਸ. ਭੋਲਾ ਸਿੰਘ ਸੰਗਰਾਮੀ, ਸ੍ਰੀ ਦਿਨੇਸ਼ ਕੌਸ਼ਿਕ, ਸ੍ਰੀ ਸਤੀਸ਼ ਵਿਦਰੋਹੀ, ਸ੍ਰੀਮਤੀ ਬਲਵਿੰਦਰ ਕੌਰ ਸੰਧੂ, ਐਡਵੋਕੇਟ ਸੁਰਿੰਦਰਪਾਲ ਸਿੰਘ ਸਮੇਤ ਕਈ ਪ੍ਰਮੁੱਖ ਹਸਤੀਆਂ ਹਾਜ਼ਰ ਸਨ।

Scroll to Top