ਨਵੀਂ ਦਿੱਲੀ, 30 ਜੂਨ 2026: ਭਾਰਤੀ ਫੌਜ ਦੀ ਕਮਾਨ ਹੁਣ ਜਨਰਲ ਧੀਰਜ ਸੇਠ ਦੇ ਹੱਥ ਪਹੁੰਚ ਗਈ ਹੈ, ਜਿਨਾ ਨੇ ਮੰਗਲਵਾਰ ਨੂੰ ਆਪਣਾ ਅਹੁਦਾ ਵੀ ਸੰਭਾਲ ਲਿਆ ਹੈ।
ਜਾਣਕਾਰੀ ਅਨੁਸਾਰ ਸਾਬਕਾ ਸੈਨਾ ਮੁਖੀ ਜਨਰਲ ਉਪੇਂਦਰ ਦਿਵੇਦੀ (ਪੀਵੀਐਸਐਮ, ਏਵੀਐਸਐਮ) ਅੱਜ ਆਪਣਾ ਕਾਰਜਕਾਲ ਪੂਰਾ ਕਰਕੇ ਸੇਵਾਮੁਕਤ ਹੋ ਗਏ। ਉਨ੍ਹਾਂ ਦੇ ਸਨਮਾਨ ਵਿੱਚ ਨਵੀਂ ਦਿੱਲੀ ਸਥਿਤ ਸਾਊਥ ਬਲਾਕ ਲਾਅਨ ਵਿੱਚ ਭਾਰਤੀ ਫੌਜ ਵੱਲੋਂ ਰਸਮੀ ਗਾਰਡ ਆਫ਼ ਆਨਰ ਪੇਸ਼ ਕੀਤਾ ਗਿਆ, ਜਿਸਤੋ ਬਾਅਦ ਮੰਗਲਵਾਰ ਤੋਂ ਨਵਾਂ ਸੈਨਾ ਮੁਖੀ ਮਿਲ ਗਿਆ ਹੈ।
ਜਨਰਲ ਧੀਰਜ ਸੇਠ ਨੇ ਅਧਿਕਾਰਤ ਤੌਰ ‘ਤੇ ਫੌਜ ਦੇ ਮੁਖੀ ਵਜੋਂ ਅਹੁਦਾ ਸੰਭਾਲ ਲਿਆ ਹੈ। ਇਸ ਤੋਂ ਪਹਿਲਾਂ ਉਹ ਉਪ ਸੈਨਾ ਮੁਖੀ ਵਜੋਂ ਸੇਵਾਵਾਂ ਨਿਭਾ ਰਹੇ ਸਨ ਅਤੇ ਆਪਣੇ ਲੰਬੇ ਫੌਜੀ ਤਜਰਬੇ ਦੌਰਾਨ ਕਈ ਅਹਿਮ ਜ਼ਿੰਮੇਵਾਰੀਆਂ ਸੰਭਾਲ ਚੁੱਕੇ ਹਨ।
ਜਨਰਲ ਧੀਰਜ ਸੇਠ ਨੇ ਆਪਣੇ ਸੈਨਿਕ ਕਰੀਅਰ ਵਿੱਚ ਮਾਰੂਥਲ ਖੇਤਰਾਂ ਵਿੱਚ ਸੰਚਾਲਨ ਤੋਂ ਲੈ ਕੇ ਜੰਮੂ-ਕਸ਼ਮੀਰ ਵਿੱਚ ਅੱਤਵਾਦ ਵਿਰੋਧੀ ਮੁਹਿੰਮਾਂ ਦੀ ਅਗਵਾਈ ਤੱਕ ਕਈ ਮਹੱਤਵਪੂਰਨ ਭੂਮਿਕਾਵਾਂ ਨਿਭਾਈਆਂ ਹਨ।