ਭਾਰਤੀ ਤੱਟ ਰਖਸ਼ਕਾਂ ਨੇ ਭਾਰੀ ਮਾਤਰਾ ਵਿਚ ਕਰੋੜਾਂ ਰੁਪਏ ਦੇ ਨਸੀਲੇ ਪਦਾਰਥ ਕੀਤੇ ਕਾਬੂ
ਗੁਜਰਾਤ , 30 ਸਤੰਬਰ 2026 : ਭਾਰਤੀ ਤੱਟ ਰੱਖਿਅਕ ਅਤੇ ਗੁਜਰਾਤ ਅੱਤਵਾਦ ਵਿਰੋਧੀ ਦਸਤੇ (ਏਟੀਐਸ) ਨੇ ਅੱਜ ਇਕ ਸਰਚ ਅਭਿਆਨ ਦੇ ਦੌਰਾਨ ਕਰੋੜਾਂ ਦੇ ਨਸੀਲੇ ਪਦਾਰਥਾਂ ਸਣੇ ਪਾਕਿਸਤਾਨੀ ਨਾਗਰਿਕਾਂ ਨੂੰ ਗ੍ਰਿਫਤਾਰ ਕਰਨ ਵਿਚ ਭਾਰੀ ਸਫਲਤਾ ਹਾਸਲ ਕੀਤੀ ਹੈ।
ਜਾਣਕਾਰੀ ਦੇ ਅਨੁਸਾਰ ਉੱਚ ਅਧਿਕਾਰੀਆਂ ਦੇ ਵਲੋ ਇੱਕ ਈਰਾਨੀ ਕਿਸ਼ਤੀ ‘ਚ 3,000 ਕਰੋੜ ਰੁਪਏ ਦੇ ਨਸ਼ੀਲੇ ਪਦਾਰਥਾਂ ਸਮੇਤ ਪੰਜ ਪਾਕਿਸਤਾਨੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਪੰਜ ਮੁਲਜ਼ਮ ਸਮੁੰਦਰ ਰਾਹੀਂ ਮੁੰਬਈ 526 ਕਿਲੋਗ੍ਰਾਮ ਮੇਥਾਮਫੇਟਾਮਾਈਨ ਅਤੇ ਹੈਰੋਇਨ ਪਹੁੰਚਾ ਰਹੇ ਸਨ।
ਏਟੀਐਸ ਦੀ ਟੀਮ ਦੇਵਲੋ ਕਿਸ਼ਤੀ, ਚਾਲਕ ਦਲ ਅਤੇ ਨਸ਼ੀਲੇ ਪਦਾਰਥਾਂ ਨੂੰ ਸੁਰੱਖਿਆ ਘੇਰੇ ਹੇਠ ਮੁੰਬਈ ਲਿਆਂਦਾ ਗਿਆ, ਜਿੱਥੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ ਅਤੇ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਅਧਿਕਾਰੀਆਂ ਦੇ ਅਨੁਸਾਰ, ਇਹ ਕਾਰਵਾਈ ਸਮੁੰਦਰ ਰਾਹੀਂ ਅੰਤਰਰਾਸ਼ਟਰੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਵਿੱਚ ਮਦਦ ਕਰੇਗੀ।