Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Saturday, 29 Aug 2026 | 4:42 am

+91 90915 01313 , +91 90916 01313

punjabbanni@gmail.com
punjabbani@yahoo.com

ਬਰਾਬਰੀ ਵਾਲੀ ਪਹੁੰਚ ਨਾ ਹੋਣ ਕਾਰਨ ਟੁੱਟ ਰਹੇ ਹਨ ਰਿਸ਼ਤੇ- ਡਾ. ਚਰਨਜੀਤ ਕੌਰ

ਬਰਾਬਰੀ ਵਾਲੀ ਪਹੁੰਚ ਨਾ ਹੋਣ ਕਾਰਨ ਟੁੱਟ ਰਹੇ ਹਨ ਰਿਸ਼ਤੇ- ਡਾ. ਚਰਨਜੀਤ ਕੌਰ

ਪਟਿਆਲਾ 6 ਮਾਰਚ : ਭਾਸ਼ਾ ਵਿਭਾਗ ਪੰਜਾਬ ਵੱਲੋਂ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ਵਿੱਚ ਅੱਜ ਇੱਥੇ ਭਾਸ਼ਾ ਭਵਨ ਵਿਖੇ ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਸਮਾਗਮ ‘ਕਹੋ ਕਹਾਣੀ ਸਖੀਓ’ ਸਿਰਲੇਖ ਅਧੀਨ ਕਰਵਾਇਆ ਗਿਆ। ਜਿਸ ਦੌਰਾਨ ਤਿੰਨ ਕਹਾਣੀਕਾਰਾਂ ਨੇ ਆਪਣੀਆਂ ਕਹਾਣੀਆਂ ਦਾ ਪਾਠ ਕੀਤਾ ਅਤੇ ਇੱਕ ਕਵਿੱਤਰੀ ਨੇ ਕਵਿਤਾਵਾਂ ਸੁਣਾਈਆਂ। ਸਮਾਗਮ ਦੀ ਪ੍ਰਧਾਨਗੀ ਡਾ. ਚਰਨਜੀਤ ਕੌਰ ਸਾਬਕਾ ਪ੍ਰੋਫੈਸਰ ਪੰਜਾਬੀ ਯੂਨੀਵਰਸਿਟੀ ਨੇ ਕੀਤੀ ਅਤੇ ਪ੍ਰਿੰ. ਡਾ. ਬਰਿੰਦਰ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਭਾਸ਼ਾ ਵਿਭਾਗ ਦੀ ਸੰਯੁਕਤ ਨਿਰਦੇਸ਼ਕਾ ਚੰਦਨਦੀਪ ਕੌਰ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਸਮਾਗਮ ਦੀ ਖ਼ਾਸੀਅਤ ਇਹ ਰਹੀ ਕਿ ਸਮਾਗਮ ਦੌਰਾਨ ਬੁਲਾਰਿਆਂ ਵਜੋਂ ਮਹਿਲਾਵਾਂ ਨੇ ਹੀ ਸ਼ਮੂਲੀਅਤ ਕੀਤੀ ਅਤੇ ਸਮੁੱਚਾ ਸੰਚਾਲਨ ਤੇ ਕਾਰਵਾਈ ਵੀ ਮਹਿਲਾਵਾਂ ਵੱਲੋਂ ਹੀਕੀਤੀ ਗਈ।

ਸਮਾਗਮ ਦੀ ਸ਼ੁਰੂਆਤ ਕੈਨੇਡਾ ਤੋਂ ਆਈ ਕਵਿੱਤਰ ਰਾਜਵੀਰ ਕੌਰ ਨੇ ਆਪਣੀ ਤਿੰਨ ਕਵਿਤਾਵਾਂ ‘ਸਰਬੰਗ ਇਸ਼ਕ’, ‘ਘਰ ਦੀ ਰੂਹ’ ਅਤੇ ‘ਢਾਬ ਕਿਨਾਰੇ’ ਰਾਹੀਂ ਔਰਤ ਦੇ ਜੀਵਨ ਦੀਆਂ ਵੱਖ-ਵੱਖ ਅਵਸਥਾਵਾਂ ਦੌਰਾਨ ਉਪਜਣ ਵਾਲੀ ਮਨੋਦਸ਼ਾ ਦਾ ਖੂਬਸੂਰਤ ਚਿੱਤਰਣ ਕੀਤਾ। ਫਿਰ ਖਰੜ (ਰੋਪੜ) ਤੋਂ ਆਈ ਕਹਾਣੀਕਾਰਾ ਦੀਪਤੀ ਬਾਬੂਟਾ ਨੇ ਆਪਣੀ ਕਹਾਣੀ ‘ਪਿੱਛਾ ਰਹਿ ਗਿਆ ਦੂਰ’ ਰਾਹੀਂ ਮੱਧ ਵਰਗੀ ਪਰਿਵਾਰਾਂ ਦੀਆਂ ਆਰਥਿਕ ਦੁਸ਼ਵਾਰੀਆਂ ਕਾਰਨ ਚਾਵਾਂ, ਸੁਪਨਿਆਂ ਤੇ ਸੱਧਰਾਂ ਦੀ ਪੂਰਤੀ ਲਈ ਕੀਤੇ ਜਾਣ ਵਾਲੇ ਸੰਘਰਸ਼, ਨਵੀਂ ਤੇ ਪੁਰਾਣੀ ਪੀੜ੍ਹੀ ਦਰਮਿਆਨ ਚਲਦੀ ਖਿੱਚੋਤਾਣ ਦੀ ਬਾਤ ਪਾਈ।

ਅੰਮ੍ਰਿਤਸਰ ਤੋਂ ਆਈ ਡਾ. ਸਰਘੀ ਨੇ ਆਪਣੀ ਕਹਾਣੀ ‘ਆਫਟਰ ਫੋਰਟੀ’ ਰਾਹੀਂ ਔਰਤਾਂ ਪ੍ਰਤੀ ਪੁਰਸ਼ਾਂ ਦੇ ਨਜ਼ਰੀਏ, ਬਿਮਾਰ ਸਬੰਧਾਂ ਕਾਰਨ ਪਰਿਵਾਰ ਟੁੱਟਣ ਅਤੇ ਸਮਾਜ ਦੇ ਕੰਮਕਾਜੀ ਔਰਤਾਂ ਪ੍ਰਤੀ ਨਜ਼ਰੀਏ ਨੂੰ ਉਜਾਗਰ ਕੀਤਾ। ਹੁਸ਼ਿਆਰਪੁਰ ਤੋਂ ਆਈ ਤ੍ਰਿਪਤਾ ਕੇ ਸਿੰਘ ਨੇ ਆਪਣੀ ਕਹਾਣੀ ‘ਫੈਸਲਾ’ ਰਾਹੀਂ ਪੁੱਤਰ ਮੋਹ ’ਚ ਗ੍ਰਸੇ ਰੂੜੀਵਾਦੀ ਲੋਕਾਂ ਕਾਰਨ ਔਰਤਾਂ ਦੇ ਸਰੀਰ ਦੇ ਹੋਣ ਵਾਲੇ ਘਾਣ ਅਤੇ ਪੁੱਤਰ ਦੀ ਪ੍ਰਾਪਤੀ ਲਈ ਆਧੁਨਿਕ ਸਹੂਲਤਾਂ ਦੀ ਦੁਰਵਰਤੋਂ ਕਰਨ ਦੀ ਹਿਰਦੇ ਵੇਦਕ ਤਸਵੀਰ ਪੇਸ਼ ਕੀਤੀ।

ਮੁੱਖ ਮਹਿਮਾਨ ਪ੍ਰਿੰ. ਡਾ. ਬਰਿੰਦਰ ਕੌਰ (ਮਾਤਾ ਸੁੰਦਰੀ ਯੂਨੀਵਰਸਿਟੀ ਕਾਲਜ ਮਾਨਸਾ) ਨੇ ਕਿਹਾ ਕਿ ਕੁਦਰਤ ਨੇ ਸਾਂਵਾ ਸੰਸਾਰ ਸਿਰਜਿਆ ਸੀ ਪਰ ਸਾਡੀ ਸੰਕੀਰਨ ਸੋਚ ਸਦਕਾ ਹੀ ਔਰਤ ਅਤੇ ਮਰਦ ’ਚ ਫਰਕ ਪੈਦਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਵਰੇ੍ਹ ਮਹਿਲਾ ਦਿਵਸ ਮੌਕੇ ਯੂ.ਐਨ.ਓ. ਦੇ ਨਾਅਰੇ ਰਾਈਟਸ, ਜਸਟਿਸ ਤੇ ਐਕਸ਼ਨ ਨੂੰ ਅਮਲੀ ਜਾਮਾ ਪਹਿਨਾਉਣ ਲਈ ਔਰਤਾਂ ਨੂੰ ਅੱਗੇ ਆਉਣਾ ਪਵੇਗਾ। ਉਨ੍ਹਾਂ ਕਿਹਾ ਔਰਤਾਂ ਲਈ ਸੁਰੱਖਿਅਤ ਸਮਾਜ ਦੀ ਸਿਰਜਣਾ ਦੀ ਸ਼ੁਰੂਆਤ ਆਪਣੇ ਘਰਾਂ ਤੋਂ ਕਰਨੀ ਪਵੇਗੀ ਅਤੇ ਨਿੱਜ ਤੋਂ ਉੱਪਰ ਉੱਠਕੇ ਪੂਰੀ ਔਰਤ ਜਾਤੀ ਲਈ ਲੜਨਾ ਪਵੇਗਾ।ਉਨ੍ਹਾਂ ਔਰਤ ਲੇਖਿਕਾਵਾਂ ਨੂੰ ਅਪੀਲ ਕੀਤੀ ਕਿ ਉਹ ਔਰਤਾਂ ਦੀਆਂ ਮੁਸ਼ਕਲਾਂ, ਭਾਵਨਾਵਾਂ, ਸੰਵੇਦਨਾਵਾਂ ਤੇ ਹੱਕਾਂ ਨੂੰ ਦਰਸਾਉਂਦੀਆਂ ਰਚਨਾਵਾਂ ਦੀ ਸਿਰਜਣਾ ਕਰਨ।

Scroll to Top