ਫੌਜ ਵੱਲੋਂ ਦੁੱਧ ਪਾਊਡਰ ਖੇਪ ਰੱਦ, ਵੇਰਕਾ ਲੁਧਿਆਣਾ ਪਲਾਂਟ ਦੇ ਤਿੰਨ ਅਫ਼ਸਰ ਮੁਅੱਤਲ

ਚੰਡੀਗੜ੍ਹ, 27 ਮਾਰਚ 2026 : ਇੱਡੀਅਨ ਆਰਮੀ ਨੇ ਬੀਤੇ ਦਿਨੀ ਲੁਧਿਆਣਾ ਪਲਾਂਟ ਵੱਲੋਂ ਭੇਜੇ ਗਏ ਕੁੱਲ 125 ਮੀਟਰਿਕ ਟਨ ਦੁੱਧ ਪਾਊਡਰ ਨੂੰ ਗੁਣਵੱਤਾ ਮਾਪਦੰਡਾਂ ‘ਤੇ ਖਰਾ ਨਾ ਉਤਰਣ ਕਾਰਨ ਰੱਦ ਕਰ ਦਿੱਤਾ ਸੀ। ਇਸ ਵਿੱਚ ਦੋ ਵੱਖ-ਵੱਖ ਬੈਚ—58.338 ਮੀਟਰਿਕ ਟਨ ਅਤੇ 66.654 ਮੀਟਰਿਕ ਟਨ—ਸ਼ਾਮਲ ਸਨ, ਜਿਸਤੋ ਬਾਅਦ ਮਿਲਕਫੈਡ ਪੰਜਾਬ ਨੇ ਤੁਰੰਤ ਸਖ਼ਤ ਕਦਮ ਚੁੱਕਦਿਆਂ ਲੁਧਿਆਣਾ ਦੇ ਵੇਰਕਾ ਮਿਲਕ ਪਲਾਂਟ ਨਾਲ ਜੁੜੇ ਤਿੰਨ ਸੀਨੀਅਰ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ।

ਮਿਲਕਫੈੱਡ ਵੱਲੋਂ ਜਾਰੀ ਕੀਤੀ ਕਾਰਵਾਈ ਅਨੁਸਾਰ ਲੁਧਿਆਣਾ ਪਲਾਂਟ ਦੇ ਜਨਰਲ ਮੈਨੇਜਰ ਦਲਜੀਤ ਸਿੰਘ, ਮੈਨੇਜਰ (ਗੁਣਵੱਤਾ) ਗੁਰਇਕਬਾਲ ਸਿੰਘ ਅਤੇ ਮੈਨੇਜਰ (ਉਤਪਾਦਨ) ਪਰਿਤੋਸ਼ ਮਿਸ਼ਰਾ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕੀਤਾ ਗਿਆ ਹੈ।

ਜਾਣਕਾਰੀ ਮੁਤਾਬਕ ਮਿਲਕਫੈੱਡ ਦੇ ਇਸ ਕਦਮ ਨੂੰ ਜ਼ਿੰਮੇਵਾਰੀ ਨਿਰਧਾਰਤ ਕਰਨ ਅਤੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਅਹਿਮ ਮੰਨਿਆ ਜਾ ਰਿਹਾ ਹੈ। ਨਾਲ ਹੀ ਸੰਭਾਵਨਾ ਹੈ ਕਿ ਮਾਮਲੇ ਦੀ ਹੋਰ ਜਾਂਚ ਵੀ ਕੀਤੀ ਜਾਵੇਗੀ ਤਾਂ ਜੋ ਗੁਣਵੱਤਾ ਵਿੱਚ ਆਈ ਖਾਮੀਆਂ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ।

 

Scroll to Top