ਪੰਜਾਬ ਸਟੇਟ ਐਰੋਨੋਟੀਕਲ ਇੰਜੀਨੀਅਰਿੰਗ ਕਾਲਜ ਵਿਖੇ ‘ਦੇਸੀ ਵੋਗ’ ਨਾਲ ਨਵੇਂ ਸੈਸ਼ਨ ਦਾ ਆਗਾਜ਼
ਪਟਿਆਲਾ, 10 ਅਕਤੂਬਰ – ਸਿਵਲ ਏਅਰੋਡ੍ਰੋਮ ਪਟਿਆਲਾ ਵਿਖੇ ਸਥਿਤ ਪੰਜਾਬ ਸਟੇਟ ਐਰੋਨੋਟੀਕਲ ਇੰਜੀਨੀਅਰਿੰਗ ਕਾਲਜ ਵਿਖੇ ਡਾਇਰੈਕਟਰ ਡਾ. ਬਲਰਾਜ ਸਿੰਘ ਦੀ ਅਗਵਾਈ ਹੇਠ ‘ਦੇਸੀ ਵੋਗ’ ਸਮਾਗਮ ਨਾਲ ਨਵੇਂ ਵਿੱਦਿਅਕ ਸੈਸ਼ਨ ਦਾ ਸ਼ਾਨਦਾਰ ਆਗਾਜ਼ ਕੀਤਾ ਗਿਆ।
ਇਸ ਮੌਕੇ ਸੀਨੀਅਰ ਵਿਦਿਆਰਥੀਆਂ ਵੱਲੋਂ ਨਵੇਂ ਬੈਚ ਦੇ ਸਵਾਗਤ ਲਈ ਕਰਵਾਏ ਫਰੈਸ਼ਰਜ਼ ਸਮਾਰੋਹ ਦੌਰਾਨ ਵਿਦਿਆਰਥੀਆਂ ਨੇ ਰੈਂਪ ਵਾਕ, ਡਾਂਸ, ਸ਼ਾਇਰੀ, ਸੰਵਾਦ ਅਤੇ ਗਾਇਕੀ ਰਾਹੀਂ ਆਪਣੀ ਪ੍ਰਤਿਭਾ ਦਾ ਬਾਖ਼ੂਬੀ ਪ੍ਰਦਰਸ਼ਨ ਕੀਤਾ। ਵੱਖ-ਵੱਖ ਮੁਕਾਬਲਿਆਂ ਦੌਰਾਨ ਇੰਜੀਨੀਅਰਿੰਗ ਵਿਭਾਗ ਵਿੱਚੋਂ ਜਸਕਰਨ ਸਿੰਘ ਨੂੰ ‘ਮਿਸਟਰ ਫਰੈਸ਼ਰ’ ਤੇ ਕਨਿਸ਼ਕਾ ਨੂੰ ‘ਮਿਸ ਫਰੈਸ਼ਰ’, ਜਦਕਿ ਮੈਨੇਜਮੈਂਟ ਵਿਭਾਗ ਵਿੱਚੋਂ ਪਾਰਸ ਨੂੰ ‘ਮਿਸਟਰ ਫਰੈਸ਼ਰ’ ਅਤੇ ਆਰਤੀ ਨੂੰ ‘ਮਿਸ ਫਰੈਸ਼ਰ’ ਚੁਣ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਡਾਇਰੈਕਟਰ ਡਾ. ਬਲਰਾਜ ਸਿੰਘ ਅਤੇ ਪ੍ਰਿੰਸੀਪਲ ਡਾ. ਅੰਜੂ ਸ਼ਰਮਾ ਨੇ ਨਵੇਂ ਵਿਦਿਆਰਥੀਆਂ ਦਾ ਕਾਲਜ ਪਹੁੰਚਣ ’ਤੇ ਸਵਾਗਤ ਕਰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਅਜਿਹੇ ਸੱਭਿਆਚਾਰਕ ਸਮਾਗਮ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ, ਆਤਮ-ਵਿਸ਼ਵਾਸ ਅਤੇ ਸ਼ਖ਼ਸੀਅਤ ਨਿਖਾਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਪੂਰੀ ਲਗਨ ਅਤੇ ਅਨੁਸ਼ਾਸਨ ਨਾਲ ਟੀਚਿਆਂ ਦੀ ਪ੍ਰਾਪਤੀ ਵੱਲ ਵਧਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਮੂਹ ਫੈਕਲਟੀ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।