ਪ੍ਰਸਿੱਧ ਗਾਇਕਾ ਅਲਕਾ ਯਾਗਨਿਕ ਨੂੰ ਪਦਮ ਭੂਸ਼ਣ ਐਵਾਰਡ ਨਾਲ ਨਵਾਜਿਆ

ਦਿੱਲੀ, 23 ਜੂਨ : ਪ੍ਰਸਿੱਧ ਗਾਇਕਾ ਅਲਕਾ ਯਾਗਨਿਕ ਨੂੰ ਰਾਸ਼ਟਰਪਤੀ ਦਰੋਪਦੀ ਮੁਰਮੂ ਵਲੋ ਪਦਮ ਭੂਸ਼ਣ ਐਵਾਰਡ ਨਾਲ ਨਵਾਜਿਆ ਗਿਆ ਹੈ। ਜਿਕਰਯੋਗ ਹੈ ਕਿ ਰਾਸਟਰਪਤੀ ਵਲੋ ਰਾਸ਼ਟਰਪਤੀ ਭਵਨ ਦੇ ਗਣਤੰਤਰ ਮੰਡਪ ਵਿੱਚ 65 ਉੱਘੀਆਂ ਸ਼ਖ਼ਸੀਅਤਾਂ ਨੂੰ ਦੇਸ਼ ਦੇ ਵੱਕਾਰੀ ਪਦਮ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਹੈ, ਜਿਨਾ ਵਿਚ ਅਲਕਾ ਯਾਗਨਿਕ ਵੀ ਸ਼ਾਮਲ ਹਨ।

ਅਲਕਾ ਯਾਗਨਿਕ ਨੇ ਉਨਾ ਨੂੰ ਮਿਲੇ ਇਸ ਐਵਾਰਡ ਲਈ ਰਾਸ਼ਟਰਪਤੀ ਅਤੇ ਸਮੂਹ ਸਖਸਤੀਆਂ ਦਾ ਧੰਨਵਾਦ ਵੀ ਕੀਤਾ ਹੈ। ਇਸ ਤੋਂ ਇਲਾਵਾ ਅਮਰੀਕੀ ਕੈਂਸਰ ਮਾਹਿਰ ਡਾ. ਦੱਤਾਤ੍ਰੇਯੁਡੂ ਨੋਰੀ, ਉਦਯੋਗਪਤੀ ਐਸ.ਕੇ.ਐਮ. ਮੇਇਲਾਨੰਧਨ ਅਤੇ ਸਮਾਜ ਸੇਵੀ ਤੇ ਸਿੱਖਿਆ ਸ਼ਾਸਤਰੀ ਵੇਲਾਪੱਲੀ ਨਟੇਸਨ ਨੂੰ ਵੀ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਹੈ।

Scroll to Top