Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Saturday, 29 Aug 2026 | 4:28 am

+91 90915 01313 , +91 90916 01313

punjabbanni@gmail.com
punjabbani@yahoo.com

ਪੁਣਛ ਵਿੱਚ ਐਲਓਸੀ ਨੇੜੇ ਮਿਲਿਆ ਮੋਰਟਾਰ ਸ਼ੈੱਲ ਫੌਜ ਵੱਲੋਂ ਨਿਸ਼ਕ੍ਰਿਆ

ਪੁਣਛ ਵਿੱਚ ਐਲਓਸੀ ਨੇੜੇ ਮਿਲਿਆ ਮੋਰਟਾਰ ਸ਼ੈੱਲ ਫੌਜ ਵੱਲੋਂ ਨਿਸ਼ਕ੍ਰਿਆ

ਪੁਣਛ, 7 ਮਾਰਚ : ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿੱਚ ਕੰਟਰੋਲ ਰੇਖਾ ਨੇੜੇ ਇੱਕ ਪਿੰਡ ਵਿੱਚ ਮਿਲੇ ਜ਼ਿੰਦਾ ਮੋਰਟਾਰ ਸ਼ੈੱਲ ਨੂੰ ਸੁਰੱਖਿਆ ਬਲਾਂ ਨੇ ਬੀਤੇ ਦਿਨੀ ਸੁਰੱਖਿਅਤ ਢੰਗ ਨਾਲ ਨਿਸ਼ਕ੍ਰਿਆ ਕਰ ਦਿੱਤਾ। ਇਸ ਕਾਰਵਾਈ ਨਾਲ ਇਲਾਕੇ ਵਿੱਚ ਸੰਭਾਵਿਤ ਵੱਡੇ ਹਾਦਸੇ ਤੋਂ ਬਚਾਵ ਹੋ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦਸਿਆ ਕਿ ਇਹ ਮੋਰਟਾਰ ਸ਼ੈੱਲ ਸੰਭਵਤ: ਪਹਿਲਾਂ ਸਰਹੱਦ ਪਾਰੋਂ ਚਲਾਇਆ ਗਿਆ ਹੋਵੇਗਾ ਜੋ ਉਸ ਸਮੇਂ ਫਟਿਆ ਨਹੀਂ ਅਤੇ ਬਾਅਦ ਵਿੱਚ ਇਲਾਕੇ ਵਿੱਚ ਪਿਆ ਰਹਿ ਗਿਆ। ਸਰਹੱਦੀ ਖੇਤਰਾਂ ਵਿੱਚ ਅਜਿਹੇ ਅਣਫਟੇ ਗੋਲਾ-ਬਾਰੂਦ ਕਦੇ-ਕਦੇ ਮਿਲਦੇ ਰਹਿੰਦੇ ਹਨ, ਕਿਉਂਕਿ ਜੰਗਬੰਦੀ ਦੀ ਉਲੰਘਣਾ ਦੌਰਾਨ ਚਲਾਇਆ ਗਿਆ ਹਥਿਆਰ ਅਕਸਰ ਜ਼ਮੀਨ ਵਿੱਚ ਦੱਬੇ ਰਹਿ ਜਾਂਦੇ ਹਨ ਜਾਂ ਬਾਅਦ ਵਿੱਚ ਸਾਹਮਣੇ ਆਉਂਦੇ ਹਨ।

ਅਧਿਕਾਰੀਆਂ ਮੁਤਾਬਕ ਸੌਜੀਅਨ ਸੈਕਟਰ ਦੇ ਪਿੰਡ ਬਰਾਰੀ ਦੇ ਇਕ ਦੂਰਦਰਾਜ਼ ਹਿੱਸੇ ਵਿੱਚ ਇੱਕ ਸਥਾਨਕ ਵਸਨੀਕ ਨੇ ਜ਼ਮੀਨ ਉੱਤੇ ਪਿਆ ਮੋਰਟਾਰ ਸ਼ੈੱਲ ਦੇਖਿਆ। ਇਸ ਬਾਰੇ ਉਸ ਨੇ ਤੁਰੰਤ ਫੌਜ ਦੀ ਯੂਨਿਟ ਅਤੇ ਨੇੜਲੀ ਪੁਲਿਸ ਚੌਕੀ ਨੂੰ ਜਾਣਕਾਰੀ ਦਿੱਤੀ, ਜਿਨਾ ਆਕੇ ਇਸਨੂੰ ਨਸ਼ਟ ਕੀਤਾ।

Scroll to Top