ਨਹਿਰੂ ਪਾਰਕ ਵਿਖੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਦਿੱਤੀ ਸ਼ਰਧਾਂਜਲੀ

ਪਟਿਆਲਾ 24 ਮਾਰਚ – ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਮਹਾਨ ਸ਼ਹੀਦਾਂ—ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਅੱਜ ਸ਼ਹਿਰ ਵਿੱਚ ਵੱਖ-ਵੱਖ ਪ੍ਰੋਗਰਾਮ ਕਰਵਾ ਕੇ ਉਨ੍ਹਾਂ ਨੂੰ ਨਿੱਘੀ ਸ਼ਰਧਾਂਜਲੀ ਭੇਟ ਕੀਤੀ ਗਈ। ਇਸੇ ਸਬੰਧੀ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਵੱਲੋਂ ਕੱਢੇ ਗਏ ਵਿਸ਼ਾਲ ਕੈਂਡਲ ਮਾਰਚ ਵਿੱਚ ਮੇਅਰ ਕੁੰਦਨ ਗੋਗੀਆ, ਪੰਜਾਬ ਫੂਡ ਗ੍ਰੇਨ ਕਾਰਪੋਰੇਸ਼ਨ ਦੇ ਚੇਅਰਮੈਨ ਬਲਜਿੰਦਰ ਸਿੰਘ ਢਿੱਲੋਂ ਅਤੇ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ ਉਪਕਾਰ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।
ਸ਼ਰਧਾਂਜਲੀ ਭੇਟ ਕਰਦਿਆਂ ਮੇਅਰ ਕੁੰਦਨ ਗੋਗੀਆ ਅਤੇ ਚੇਅਰਮੈਨ ਬਲਜਿੰਦਰ ਢਿੱਲੋਂ ਨੇ ਸਾਂਝੇ ਤੌਰ ਤੇ ਕਿਹਾ ਕਿ 23 ਮਾਰਚ 1931 ਦਾ ਦਿਨ ਕੋਈ ਆਮ ਦਿਨ ਨਹੀਂ ਸੀ। ਉਨ੍ਹਾਂ ਕਿਹਾ ਕਿ ਸਾਨੂੰ ਸ਼ਹੀਦਾਂ ਦੇ ਸੁਪਨਿਆਂ ਵਾਲਾ ਦੇਸ਼ ਸਥਾਪਤ ਕਰਨ ਲਈ ਸਾਂਝੀਵਾਲਤਾ ਅਤੇ ਬਹੁਪੱਖੀ ਵਿਕਾਸ ਦੀ ਇੱਕ ਸਮੂਹਿਕ ਲਹਿਰ ਸਿਰਜਣੀ ਚਾਹੀਦੀ ਹੈ।
ਇਸ ਮੌਕੇ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ ਉਪਕਾਰ ਸਿੰਘ ਦੀ ਅਗਵਾਈ ਹੇਠ ਮੇਅਰ ਕੁੰਦਨ ਗੋਗੀਆ ਦੇ ਦਫ਼ਤਰ ਤੋਂ ਨਹਿਰੂ ਪਾਰਕ ਤੱਕ ਇੱਕ ਵਿਸ਼ਾਲ ਕੈਂਡਲ ਮਾਰਚ ਕੱਢਿਆ ਗਿਆ। ਇਸ ਮਾਰਚ ਵਿੱਚ ਮਾਵਾਂ-ਭੈਣਾਂ ਅਤੇ ਨੌਜਵਾਨਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਸਕੇਤ ਹਸਪਤਾਲ ਦੀ ਟੀਮ ਨੇ ਡਾਇਰੈਕਟਰ ਪ੍ਰਮਿੰਦਰ ਮਨਚੰਦਾ ਦੀ ਅਗਵਾਈ ਵਿੱਚ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਭਾਸ਼ਾ ਵਿਭਾਗ ਦੇ ਸਹਾਇਕ ਡਾਇਰੈਕਟਰ ਡਾ. ਹਰਨੇਕ ਢੋਟ ਨੇ ਸਟੇਜ ਸੰਚਾਲਨ ਕਰਦਿਆਂ ਸ਼ਹੀਦਾਂ ਦੀ ਜੀਵਨੀ ‘ਤੇ ਚਾਨਣਾ ਪਾਇਆ।
ਇਸ ਸਮਾਗਮ ਵਿੱਚ ਮੋਰਨਿੰਗ ਕਲੱਬ ਦੇ ਪੂਰਨ ਸਵਾਮੀ, ਰਾਜਬੰਸ ਸਿੰਘ ਕਰੀਰ, ਗੁਰਵਿੰਦਰਪਾਲ ਸਿੰਘ ਸੰਧੂ, ਚਰਨਪਾਲ ਸਿੰਘ, ਮੋਹਨ ਖੰਨਾ, ਦੇਵ ਰਾਜ, ਲਖਵਿੰਦਰ ਸਿੰਘ, ਡਾ. ਰਿਸ਼ਮਾ ਕੋਹਲੀ, ਰਾਜ ਕੁਮਾਰ ਪਿੰਟੂ, ਮਨਜੀਤ ਕੌਰ, ਹਰਪ੍ਰੀਤ ਕੌਰ, ਕਿਰਨ ਸਿੰਗਲਾ, ਅਮਰਜੀਤ ਕੌਰ, ਪਰਮਿੰਦਰ ਵਰਮਾ, ਡਾ. ਗੌਤਮ, ਜਸਪ੍ਰੀਤ ਸਿੰਘ, ਕੌਂਸਲਰ ਕਮਲਜੀਤ ਕੌਰ, ਖੁਸ਼ਵਿੰਦਰ ਖੋਸਲਾ, ਉਭਰਾਏ, ਲੱਕੀ, ਰਜਿੰਦਰ, ਰਜਿੰਦਰ ਮੋਹਨ, ਰਾਜੂ ਸਾਹਨੀ ਐਮ ਸੀ, ਲਛਮਣ ਦਾਸ ਅਤੇ ਈ.ਟੀ.ਓ. ਸਾਹਿਬ ਸਮੇਤ ਸੈਂਕੜੇ ਸ਼ਹਿਰ ਨਿਵਾਸੀਆਂ ਨੇ ਸ਼ਹੀਦਾਂ ਨੂੰ ਨਮਨ ਕੀਤਾ।
Scroll to Top