ਤੜਕਸਾਰ ਪਲਟੀ ਸਕੂਲੀ ਬੱਚਿਆਂ ਨਾਲ ਭਰੀ ਬੱਸ, ਮਚੀ ਹਾਹਾਕਾਰ, ਕਈ ਬੱਚੇ ਜਖਮੀ
ਮੇਰਠ, 28 ਅਕਤੂਬਰ : ਅੱਜ ਸਵੇਰੇ ਤੜਕਸਾਰ ਸਕੂਲੀ ਬੱਚਿਆਂ ਨੂੰ ਲਿਜਾ ਰਹੀ ਬੱਸ ਅਚਾਨਕ ਮੇਰਠ ਦੇ ਰੋਹਟਾ ਇਲਾਕੇ ਵਿਚ ਪਲਟ ਗਈ, ਜਿਸ ਕਾਰਨ ਬੱਸ ਵਿਚ ਸਵਾਰ ਬੱਚਿਆਂ ਨੇ ਚੀਖ ਚਹਾੜਾ ਸ਼ੁਰੂ ਕਰ ਦਿਤਾ। ਮੌਕੇ ਤੇ ਮੌਜੂਦ ਇਲਾਕੇ ਦੇ ਲੋਕਾਂ ਨੇ ਆਕੇ ਬਚਿਆਂ ਨੂੰ ਬਾਹਰ ਕਢਿਆ ਤੇ ਇਲਾਜ ਲਈ ਉਨਾ ਨੂੰ ਹਸਪਤਾਲ ਅੰਦਰ ਦਾਖਲ ਕਰਵਾਇਆ।
ਜਾਣਕਾਰੀ ਦੇ ਅਨੁਸਾਰ ਚਿੰਦੌਰੀ-ਅਮਾਨਉੱਲਾਪੁਰ ਸੜਕ ’ਤੇ ਵਾਪਰੇ ਇਸ ਹਾਦਸੇ ਵਿੱਚ ਇੱਕ ਦਰਜਨ ਦੇ ਕਰੀਬ ਬੱਚੇ ਜ਼ਖ਼ਮੀ ਹੋ ਗਏ। ਜ਼ਖ਼ਮੀ ਬੱਚਿਆਂ ਨੂੰ ਇਲਾਜ ਲਈ ਮੋਦੀਪੁਰਮ ਦੇ ਗਲੋਬਲ ਹਸਪਤਾਲ ਵਿੱਚ ਲਿਜਾਇਆ ਗਿਆ। ਇਹ ਬੱਚੇ ਸਵਾਮੀ ਵਿਵੇਕਾਨੰਦ ਪਬਲਿਕ ਸਕੂਲ ਦੇ ਸਨ। ਲੋਕਾਂ ਨੇ ਦਸਿਆ ਕਿ ਬੱਸ ਤੇਜ਼ ਰਫ਼ਤਾਰ ਨਾਲ ਚੱਲ ਰਹੀ ਸੀ। ਇਸ ਦੌਰਾਨ ਡਰਾਈਵਰ ਕੰਟਰੋਲ ਗੁਆ ਬੈਠਾ, ਜਿਸ ਕਾਰਨ ਬੱਸ ਪਲਟ ਗਈ, ਜਿਸ ਕਾਰਨ ਡਰਾਈਵਰ ਮੌਕੇ ਤੋ ਹੀ ਫਰਾਰ ਹੋ ਗਿਆ। ਇਸ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੁਲਸ ਅਧਿਕਾਰੀਆਂ ਨੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ।