ਚੇਨਈ, 12 ਮਈ 2026 : ਤਾਮਿਲਨਾਡੂ ਅੰਦਰ ਅਦਾਕਾਰ ਵਿਜੇ ਦੀ ਸਰਕਾਰ ਬਣਨ ਤੋ ਬਾਅਦ ਉਨਾ ਵਲੋ ਮੁਖ ਮੰਤਰੀ ਦੀ ਸਹੁੰ ਚੁਕ ਲਈ ਗਈ ਹੈ। ਹੁਣ ਉਲਾ ਵਲੋ ਸਾਬਕਾ ਮੁੱਖ ਮੰਤਰੀ ਐੱਮ. ਕੇ. ਸਟਾਲਿਨ ਨਾਲ ਉਨ੍ਹਾਂ ਦੀ ਅਲਵਰਪੇਟ ਸਥਿਤ ਰਿਹਾਇਸ਼ ‘ਤੇ ਮੁਲਾਕਾਤ ਕੀਤੀ ਗਈ ਤੇ ਵਿਚਾਰ ਚਰਚਾ ਕੀਤੀ ਗਈ ਹੈ। ਇਸ ਮੁਲਾਕਾਤ ਦੌਰਾਨ ਉਦੈਨਿਧੀ ਸਟਾਲਿਨ ਨੇ ਵਿਜੈ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਦੋਵਾਂ ਨੇਤਾਵਾਂ ਨੇ ਇਕ-ਦੂਜੇ ਨੂੰ ਸ਼ਾਲਾਂ ਅਤੇ ਗੁਲਦਸਤੇ ਭੇਟ ਕਰਕੇ ਸਨਮਾਨਿਤ ਕੀਤਾ।
ਇਸ ਮੁਲਾਕਾਤ ਦੌਰਾਨ ਉਦੈਨਿਧੀ ਵੱਲੋਂ ਵਿਜੈ ਨੂੰ ਡੀਐੱਮਕੇ ਦੇ 75 ਸਾਲਾਂ ਦੇ ਸਿਆਸੀ ਸਫ਼ਰ ‘ਤੇ ਆਧਾਰਿਤ ਇੱਕ ਵਿਸ਼ੇਸ਼ ਪੁਸਤਕ ਵੀ ਤੋਹਫ਼ੇ ਵਜੋਂ ਦਿੱਤੀ ਗਈ। ਇਹ ਭੇਟ ਵਿਧਾਨ ਸਭਾ ਵਿੱਚ ਹੋਣ ਵਾਲੇ ਭਰੋਸਗੀ ਮਤੇ ਤੋਂ ਠੀਕ ਪਹਿਲਾਂ ਹੋਣ ਕਾਰਨ ਸਿਆਸੀ ਅਹਿਮੀਅਤ ਰੱਖਦੀ ਮੰਨੀ ਜਾ ਰਹੀ ਹੈ। ਮੁੱਖ ਮੰਤਰੀ ਬਣਨ ਤੋਂ ਬਾਅਦ ਵਿਜੈ ਦੀ ਸਟਾਲਿਨ ਨਾਲ ਇਹ ਪਹਿਲੀ ਮੁਲਾਕਾਤ ਸੀ। ਹਾਲਾਂਕਿ ਸਰਕਾਰੀ ਸੂਤਰਾਂ ਨੇ ਇਸਨੂੰ ਸਿਰਫ਼ ਸ਼ਿਸ਼ਟਾਚਾਰਕ ਮੁਲਾਕਾਤ ਕਰਾਰ ਦਿੱਤਾ ਹੈ, ਪਰ ਰਾਜਨੀਤਿਕ ਗਲਿਆਰਿਆਂ ਵਿੱਚ ਇਸਦੇ ਕਈ ਮਾਇਨੇ ਕੱਢੇ ਜਾ ਰਹੇ ਹਨ।