ਜੰਗੀ ਤਣਾਅ ਵਿਚਕਾਰ ਭਾਰਤ ਲਈ ਰਾਹਤ, ਹੋਰ ਦੋ ਗੈਸ ਟੈਂਕਰ ਜਲਦ ਪੁੱਜਣਗੇ ਭਾਰਤ

ਨਵੀਂ ਦਿੱਲੀ, 24 ਮਾਰਚ 2026 : ਇਰਾਨ, ਅਮਰੀਕਾ ਅਤੇ ਇਜਰਾਇਲ ਵਿਚਾਲੇ ਜਿਥੇ ਇਕ ਪਾਸੇ ਭਾਰੀ ਜੰਗ ਵਰਗਾ ਮਾਹੌਲ ਹੈ, ਉਥੇ ਇਰਾਨ ਵਲੋ ਸਟਰੇਟ ਆਫ ਹਾਰਮੂਜ ਦਾ ਰਸਤਾ ਬੰਦ ਕੀਤਾ ਗਿਆ ਹੈ, ਜਿਸ ਕਾਰਨ ਵਪਾਰਕ ਜਹਾਜਾਂ ਨੂੰ ਨਿਕਲਣ ਵਿਚ ਕਾਫੀ ਸਮਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਹੁਣ ਤਾਜਾ ਜਾਣਕਾਰੀ ਦੇ ਅਨੁਸਾਰ ਪੱਛਮੀ ਏਸ਼ੀਆ ‘ਚ ਬਣੀ ਤਣਾਅਪੂਰਨ ਸਥਿਤੀ ਦੇ ਬਾਵਜੂਦ ਭਾਰਤ ਲਈ ਵੱਡੀ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਭਾਰਤੀ ਝੰਡੇ ਵਾਲੇ ਦੋ ਹੋਰ ਐਲਪੀਜੀ ਟੈਂਕਰ ਫਾਰਸ ਦੀ ਖਾੜੀ ਤੋਂ ਰਵਾਨਾ ਹੋ ਕੇ ਜਲਦੀ ਹੀ ਸਟਰੇਟ ਆਫ ਹਾਰਮੂਜ ਪਾਰ ਕਰਦੇ ਹੋਏ ਦੇਸ਼ ਦੇ ਬੰਦਰਗਾਹਾਂ ਵੱਲ ਵਧ ਰਹੇ ਹਨ।

ਮਿਲੀ ਜਾਣਕਾਰੀ ਅਨੁਸਾਰ ‘ਪਾਈਨ ਗੈਸ’ ਅਤੇ ‘ਜਗ ਵਸੰਤ’ ਨਾਮਕ ਇਹ ਟੈਂਕਰ ਸੋਮਵਾਰ ਦੁਪਹਿਰ ਇਰਾਨ ਦੇ ਲਾਰਕ ਅਤੇ ਕੇਸ਼ਮ ਟਾਪੂਆਂ ਦੇ ਦਰਮਿਆਨੀ ਸਮੁੰਦਰੀ ਖੇਤਰ ਕੋਲ ਮੌਜੂਦ ਸਨ ਅਤੇ ਇਕੱਠੇ ਅੱਗੇ ਵਧ ਰਹੇ ਹਨ। ਇਹ ਦੋਵੇਂ ਜਹਾਜ਼ ਉਨ੍ਹਾਂ 22 ਭਾਰਤੀ ਜਹਾਜ਼ਾਂ ਵਿੱਚ ਸ਼ਾਮਲ ਹਨ, ਜੋ ਇਲਾਕੇ ਵਿੱਚ ਚੱਲ ਰਹੇ ਯੁੱਧ ਕਾਰਨ ਫਾਰਸ ਦੀ ਖਾੜੀ ਵਿੱਚ ਫਸੇ ਹੋਏ ਸਨ। ਹੁਣ ਇਹ ਜਹਾਜ ਜਲਦ ਹੀ ਭਾਰਤ ਪੁੱਜਣ ਵਾਲੇ ਹਨ ।

Scroll to Top