ਜਾਇਦਾਦ ਤੇ ਸਰਕਾਰੀ ਨੌਕਰੀ ਨੇ ਲਈ ਮਾਂ ਦੀ ਜਾਨ, ਧੀ ਨੇ ਹੀ ਦਿੱਤਾ ਘਟਨਾ ਨੂੰ ਅੰਜਾਮ
ਜੈਪੁਰ, 9 ਜੁਲਾਈ – ਰਾਜਸਥਾਨ ਦੀ ਰਾਜਧਾਨੀ ਜੈਪੁਰ ਵਿਚ ਇਕ ਧੀ ਨੇ ਸਰਕਾਰੀ ਨੌਕਰੀ, ਜਾਇਦਾਦ ਅਤੇ ਹੋਰ ਆਲੀਸ਼ਾਨ ਜਿੰਦਗੀ ਦੇ ਲਈ ਆਪਣੀ ਹੀ ਮਾਂ ਨੂੰ ਸੁਪਾਰੀ ਦੇ ਕੇ ਮੌਤ ਦੇ ਘਾਟ ਉਤਰਵਾ ਦਿੱਤਾ, ਜਿਸ ਕਾਰਨ ਪੁਲਸ ਵਲੋ ਗੰਭੀਰਤਾ ਨਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਜੈਪੁਰ ਦੀ ਏਅਰਪੋਰਟ ਕਾਲੋਨੀ ਦੀ ਰਹਿਣ ਵਾਲੀ 24 ਸਾਲਾ ਆਯੂਸ਼ੀ ਸ਼ਰਮਾ ‘ਤੇ ਦੋਸ਼ ਹੈ ਕਿ ਉਸ ਨੇ ਪਰਿਵਾਰ ਦੀ ਜਾਇਦਾਦ, ਸਰਕਾਰੀ ਨੌਕਰੀ ਅਤੇ ਹੋਰ ਆਰਥਿਕ ਲਾਭ ਹਾਸਲ ਕਰਨ ਦੀ ਨੀਅਤ ਨਾਲ ਆਪਣੀ ਮਾਂ ਨੂੰ ਰਸਤੇ ਤੋਂ ਹਟਾਉਣ ਲਈ ਸੋਚੀ-ਸਮਝੀ ਯੋਜਨਾ ਤਿਆਰ ਕੀਤੀ ।
ਮੁੱਢਲੀ ਜਾਂਚ ਮੁਤਾਬਕ ਇਸ ਸਾਜ਼ਿਸ਼ ਦੇ ਪਿੱਛੇ ਕਰੋੜਾਂ ਰੁਪਏ ਦੀ ਜਾਇਦਾਦ ਅਤੇ ਸਰਕਾਰੀ ਨੌਕਰੀ ਹਾਸਲ ਕਰਨ ਦੀ ਇੱਛਾ ਨੂੰ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ। ਇਸ ਮਾਮਲੇ ਵਿਚ ਉਸਦੇ ਰਿਸਤੇਦਾਰਾਂ ਨੇ ਵੀ ਉਸਦਾ ਸਾਥ ਦਿੱਤਾ, ਜਿਸ ਸਬੰਧੀ ਪੁਲਸ ਨੇ ਕਈ ਲੋਕਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ। ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਘਟਨਾ ਨਾਲ ਜੁੜੇ ਸਾਰੇ ਪਹਿਲੂਆਂ ਦੀ ਪੜਤਾਲ ਕੀਤੀ ਜਾ ਰਹੀ ਹੈ।