ਜਲੰਧਰ ਤੇ ਅੰਮ੍ਰਿਤਸਰ ਵਿਚ ਹੋਏ ਧਮਾਕਿਆਂ ਕਾਰਨ ਦਹਲਿਆ ਪੰਜਾਬ

ਚੰਡੀਗੜ੍ਹ, 06 ਮਈ 2026 : ਬੀਤੀ ਦੇਰ ਰਾਤ ਇਕ ਬਲਾਸਟ ਜਲੰਧਰ ਦੇ ਬੀਐਸਐਫ ਫਰੰਟੀਅਰ ਹੈਡ ਕੁਆਟਰ ਬਾਹਰ ਖੜੇ ਇਕ ਐਕਟੀਵਾ ਵਿਚ ਹੋਇਆ ਸੀ, ਜਿਸਤੋ ਬਾਅਦ ਹੁਣ ਅੰ‌ਮ੍ਰਿਤਸਰ ਅੰਦਰ ਵੀ ਆਰਮੀ ਖੇਤਰ ਵਿਚ ਬਲਾਸਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਨਾ ਧਮਾਕਿਆਂ ਦੇ ਕਾਰਨ ਪੰਜਾਬ ਪੂਰੀ ਤਰ੍ਹਾਂ ਜਿਥੇ ਦਹਲਿਆ ਨਜਰ ਆ ਰਿਹਾ ਹੈ, ਉਥੇ ਲੋਕ ਡਰੇ ਤੇ ਸਹਿਮੇ ਪਏ ਹਨ।

ਜਾਣਕਾਰੀ ਦੇ ਅਨੁਸਾਰ ਇਨਾ ਦੋਵਾਂ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਸੁਰੱਖਿਆ ਏਜੰਸੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਹਰ ਪੱਖ ਤੋਂ ਤੱਥ ਇਕੱਠੇ ਕੀਤੇ ਜਾ ਰਹੇ ਹਨ, ਤਾਂ ਜੋ ਘਟਨਾਵਾਂ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ।
ਕਿ ਸੀ ਮਾਮਲਾ

ਪੰਜਾਬ ਵਿੱਚ ਬੁੱਧਵਾਰ ਜਲੰਧਰ ਵਿੱਚ ਬੀਐਸਐਫ ਫਰੰਟੀਅਰ ਹੈੱਡਕੁਆਰਟਰ ਦੇ ਬਾਹਰ ਖੜ੍ਹੇ ਇੱਕ ਸਕੂਟਰ ਨੂੰ ਅਚਾਨਕ ਅੱਗ ਲੱਗ ਗਈ, ਜਦਕਿ ਅੰਮ੍ਰਿਤਸਰ ਦੇ ਖਾਸਾ ਆਰਮੀ ਖੇਤਰ ਦੇ ਨੇੜੇ ਦੇਰ ਰਾਤ ਇੱਕ ਜ਼ੋਰਦਾਰ ਧਮਾਕਾ ਹੋਣ ਦੀ ਘਟਨਾ ਸਾਹਮਣੇ ਆਈ ਹੈ। ਹਾਲਾਂਕਿ ਅੱਗ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ, ਪਰ ਸੁਰੱਖਿਆ ਏਜੰਸੀਆਂ ਵੱਲੋਂ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

Scroll to Top