ਚੱਲਦੀ ਰੇਲਗੱਡੀ ਨੂੰ ਅਚਾਨਕ ਲੱਗੀ ਅੱਗ : ਮੱਚੀ ਹਫੜਾ-ਦਫੜੀ : 4 ਡੱਬੇ ਸੜੇ
ਚੰਡੀਗੜ, 6 ਨਵੰਬਰ 2026 : ਰਾਜਪੁਰਾ-ਸਰਹਿੰਦ ਰੇਲਵੇ ਸੈਕਸ਼ਨ ’ਤੇ ਅੱਜ ਉਸ ਸਮੇ ਹਫੜਾ ਦਫੜੀ ਅਤੇ ਭਗਦੜ ਦਾ ਮਾਹੌਲ ਬਣ ਗਿਆ, ਜਦੋ ਅਚਾਨਕ ਚਲਦੀ ਰੇਲਗੱਡੀ ਨੂੰ ਅੱਗ ਲੱਗ ਗਈ, ਜਿਸ ਕਾਰਨ ਚਾਰ ਡੱਬੇ ਸੜ ਗਏ। ਇਸ ਲੱਗੀ ਅੱਗ ਦੇ ਕਾਰਨਾਂ ਦਾ ਅਜੇ ਕੁੱਝ ਸਪੱਸ਼ਟ ਸਾਹਮਣੇ ਨਹੀ ਆਇਆ ਹੈ।
ਜਦੋ ਅਚਾਨਕ ਪਿੰਡ ਸਰਾਏ ਬੰਜਾਰਾ ਨੇੜੇ ਸਵਾਰੀਆਂ ਨਾਲ ਭਰੀ ਰੇਲਗੱਡੀ ਨੂੰ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਤਾਂ ਮੌਕੇ ਹੀ ਰੇਲਵੇ ਸਟਾਫ਼ ਵੱਲੋਂ ਸਮੇਂ ਸਿਰ ਦਿਖਾਈ ਗਈ ਮੁਸਤੈਦੀ ਅਤੇ ਸੂਝ-ਬੂਝ ਸਦਕਾ ਸਾਰੀਆਂ ਸਵਾਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਇਸਤੋ ਬਾਅਦ ਪੁਲਸ ਪਾਰਟੀਆਂ ਪਹੁੰਚ ਗਈਆਂ ਅਤੇ ਫਾਇਰ ਬ੍ਰਿਗੇਡ ਨੇ ਮੌਕੇ ਸੰਭਾਲਿਆ।
ਜਾਣਕਾਰੀ ਦੇ ਅਨੁਸਾਰ ਘਟਨਾ ਦੀ ਸੂਚਨਾ ਮਿਲਦਿਆਂ ਹੀ ਉੱਚ ਅਧਿਕਾਰੀ ਪਹੁੰਚ ਗਏ ਅਤੇ ਟੀਮਾਂ ਰਾਹਤ ਕਾਰਜਾਂ ਵਿੱਚ ਜੁੱਟ ਗਈਆਂ। ਜਾਣਕਾਰੀ ਅਨੁਸਾਰ ਅੱਗ ਲੱਗਣ ਵਾਲੀ ਰੇਲਗੱਡੀ ਕਰਮਭੂਮੀ ਐਕਸਪ੍ਰੈੱਸ ਹੈ, ਜਿਸ ਦਾ ਨੰਬਰ 12507 ਹੈ। ਇਹ ਰੇਲਗੱਡੀ ਨਿਊ ਜਲਪਾਈਗੁੜੀ ਤੋਂ ਚੱਲਦੀ ਹੈ ਅਤੇ ਅੱਜ ਅੰਮ੍ਰਿਤਸਰ ਸਾਹਿਬ ਤੋਂ ਵਾਪਸ ਜਾ ਰਹੀ ਸੀ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਕੁੱਝ ਪਤਾ ਨਹੀ ਚਲਿਆ ਹੈ, ਜਿਸਦੀ ਜਾਂਚ ਚਲ ਰਹੀ ਹੈ।