ਚੰਡੀਗੜ ਵਿੱਚ ਆਈਈਡੀ ਮਿਲਣ ਕਾਰਨ ਮਚੀ ਹਾਹਾਕਾਰ, ਪੁਲਿਸ ਨੇ ਜਾਂਚ ਕੀਤੀ ਤੇਜ਼
ਚੰਡੀਗੜ੍ਹ, 24 ਅਗਸਤ : ਚੰਡੀਗੜ ਵਿਚ ਵੱਡੀ ਸਾਜਿਸ ਦਾ ਪਰਦਾਫਾਸ ਕਰਦਿਆਂ ਪੁਲਸ ਨੇ ਆਈਈਡੀ ਬਰਾਮਦ ਕਰਕੇ ਇਸ ਮਾਮਲੇ ਵਿਚ ਤਿੰਨ ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ, ਜਿਸਨੂੰ ਲੈ ਕੇ ਪੁਲਸ ਨੇ ਜਾਂਚ ਤੇਜ ਕਰਦਿਤੀ ਹੈ।
ਜਾਣਕਾਰੀ ਅਨੁਸਾਰ ਇਸ ਘਟਨਾ ਨੂੰ ਲੈ ਕੇ ਲੋਕਾਂ ਅੰਦਰ ਹਾਹਾਕਾਰ ਤੇ ਡਰ ਦਾ ਮਾਹੌਲ ਹੈ।
ਜਾਣਕਾਰੀ ਅਨੁਸਾਰ ਪੁਲਿਸ ਨੇ ਟਿਫਿਨ ਬਾਕਸ ਵਿੱਚ ਰੱਖੀ ਵਿਸਫੋਟਕ ਸਮੱਗਰੀ ਬਰਾਮਦ ਕਰਨ ਦੇ ਨਾਲ ਇਸ ਮਾਮਲੇ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਤਿੰਨਾਂ ਦੇ ਪੰਜਾਬ ਨਾਲ ਸਬੰਧਤ ਹੋਣ ਦੀ ਗੱਲ ਸਾਹਮਣੇ ਆਈ ਹੈ। ਸੂਤਰਾਂ ਮੁਤਾਬਕ ਪੁਲਿਸ ਨੂੰ ਸੈਕਟਰ 43 ਦੇ ਇੱਕ ਇਲਾਕੇ ਵਿੱਚ ਟਿਫਿਨ ਬਾਕਸ ਅੰਦਰ ਸ਼ੱਕੀ ਵਿਸਫੋਟਕ ਸਮੱਗਰੀ ਹੋਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਪੁਲਿਸ ਟੀਮਾਂ ਨੇ ਮੌਕੇ ’ਤੇ ਪਹੁੰਚ ਕੇ ਕਾਰਵਾਈ ਕੀਤੀ ਅਤੇ ਸਮੱਗਰੀ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ।
ਪੁਲਿਸ ਸੂਤਰਾਂ ਅਨੁਸਾਰ ਬਰਾਮਦ ਸਮੱਗਰੀ ਵਿੱਚ ਪੰਜ ਕਿਲੋਗ੍ਰਾਮ ਜੈਲੇਟਿਨ ਸਟਿਕਸ, ਡੈਟੋਨੇਟਰ, ਬਿਜਲੀ ਦੇ ਸਰੋਤ, ਤਾਰਾਂ ਅਤੇ ਰਿਮੋਟ ਨਾਲ ਕੰਟਰੋਲ ਹੋਣ ਵਾਲਾ ਇਲੈਕਟ੍ਰਾਨਿਕ ਉਪਕਰਨ ਸ਼ਾਮਲ ਹੈ। ਇਸ ਤੋਂ ਇਲਾਵਾ ਇੱਕ ਪਿਸਤੌਲ ਅਤੇ ਪੰਜ ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ। ਪੁਲਿਸ ਨੇ ਦੱਸਿਆ ਕਿ ਬਰਾਮਦ ਕੀਤੀ ਗਈ ਆਈਈਡੀ ਕਿਰਿਆਸ਼ੀਲ ਨਹੀਂ ਸੀ। ਇਸਨੂੰ ਲੈ ਕੇ ਜਾਂਚ ਤੇਜ ਕਰ ਦਿੱਤੀ ਹੈ।