ਖਾਣਾ ਪਹੁੰਚਾਉਣ ਵਿਚ ਦੇਰੀ ਤੇ ਨੌਜਵਾਨ ਦਾ ਕੀਤਾ ਚਾਕੂ ਮਾਰ ਕਤਲ
ਨਵੀਂ ਦਿੱਲੀ, 13 ਜੁਲਾਈ 2026 : ਦੱਖਣੀ ਦਿੱਲੀ ਦੇ ਅੰਬੇਡਕਰ ਨਗਰ ਥਾਣਾ ਖੇਤਰ ਵਿੱਚ ਇਕ ਨੌਜਵਾਨ ਨੂੰ ਸਿਰਫ ਇਸ ਗੱਲ ਕਰਕੇ ਚਾਕੂ ਮਾਰਕੇ ਕਤਲ ਕਰ ਦਿਤਾ ਗਿਆ ਕਿਉਕਿ ਉਸਨੇ ਖਾਣਾ ਪਹੁੰਚਾਉਣ ਵਿਚ ਦੇਰੀ ਕਰ ਦਿਤੀ ਸੀ।
ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਕ੍ਰਿਸ਼ਨ ਰੋਸ਼ਨ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ, ਖਾਣੇ ਦੀ ਡਿਲੀਵਰੀ ਵਿੱਚ ਹੋਈ ਦੇਰੀ ਨੂੰ ਲੈ ਕੇ ਦੋਸ਼ੀਆਂ ਅਤੇ ਨੌਜਵਾਨ ਵਿਚਾਲੇ ਤਕਰਾਰ ਹੋਈ, ਜੋ ਕੁਝ ਹੀ ਸਮੇਂ ਵਿੱਚ ਹਿੰਸਕ ਝੜਪ ਵਿੱਚ ਤਬਦੀਲ ਹੋ ਗਈ। ਇਸ ਦੌਰਾਨ ਦੋਸ਼ੀਆਂ ਨੇ ਕ੍ਰਿਸ਼ਨ ਰੋਸ਼ਨ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਗੰਭੀਰ ਰੂਪ ਵਿੱਚ ਜ਼ਖ਼ਮੀ ਨੌਜਵਾਨ ਨੂੰ ਤੁਰੰਤ ਏਮਜ਼ ਟਰਾਮਾ ਸੈਂਟਰ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਮਾਮਲੇ ਨੂੰ ਲੈ ਕੇ ਪੁਲਸ ਪਾਰਟੀ ਨੇ ਜਾਂਚ ਪੜਤਾਲ ਸ਼ੁਰੂ ਕਰ ਦਿਤੀ ਹੈ।