ਕੇਕੇਆਰ ਤੇ ਡੀਸੀ ਦਾ ਫਸਵਾਂ ਮੁਕਾਬਲਾ : ਦਿੱਲੀ ਨੂੰ ਚਖਾਈ ਹਾਰ

ਨਵੀਂ ਦਿੱਲੀ, 9 ਮਈ 2026 : ਆਈਪੀਐਲ 2026 ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਅਤੇ ਦਿੱਲੀ ਕੈਪੀਟਲਜ ਅੰਦਰ ਫਸਵਾ ਮੁਕਾਬਲਾ ਚਲਿਆ, ਜਿਸ ਵਿਚ ਸ਼ੁੱਕਰਵਾਰ ਨੂੰ ਖੇਡੇ ਗਏ ਮੁਕਾਬਲੇ ਵਿੱਚ ਕੋਲਕਾਤਾ ਨੇ ਦਿੱਲੀ ਕੈਪੀਟਲਜ਼ ਨੂੰ ਇਕਤਰਫਾ ਅੰਦਾਜ਼ ਵਿੱਚ 8 ਵਿਕਟਾਂ ਨਾਲ ਹਰਾ ਕੇ ਲਗਾਤਾਰ ਚੌਥੀ ਜਿੱਤ ਦਰਜ ਕੀਤੀ। ਇਸ ਹਾਰ ਨਾਲ ਦਿੱਲੀ ਦੀ ਪਲੇਆਫ ਵਿੱਚ ਪਹੁੰਚਣ ਦੀਆਂ ਉਮੀਦਾਂ ਨੂੰ ਵੱਡਾ ਝਟਕਾ ਲੱਗਿਆ ਹੈ, ਜਦਕਿ ਕੋਲਕਾਤਾ ਨੇ ਆਪਣੀ ਦਾਵੇਦਾਰੀ ਮਜ਼ਬੂਤ ਕਰ ਲਈ ਹੈ।

ਅਰੁਣ ਜੇਤਲੀ ਸਟੇਡੀਅਮ ਵਿੱਚ ਖੇਡੇ ਗਏ ਮੈਚ ਵਿੱਚ ਕੋਲਕਾਤਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਦਿੱਲੀ ਕੈਪੀਟਲਜ਼ ਦੀ ਟੀਮ ਨਿਰਧਾਰਤ 20 ਓਵਰਾਂ ਵਿੱਚ 8 ਵਿਕਟਾਂ ਗਵਾ ਕੇ 142 ਦੌੜਾਂ ਹੀ ਬਣਾ ਸਕੀ। ਕੋਲਕਾਤਾ ਦੇ ਗੇਂਦਬਾਜ਼ਾਂ ਨੇ ਸ਼ੁਰੂ ਤੋਂ ਹੀ ਦਿੱਲੀ ਦੇ ਬੱਲੇਬਾਜ਼ਾਂ ‘ਤੇ ਦਬਾਅ ਬਣਾਈ ਰੱਖਿਆ।

143 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਕੋਲਕਾਤਾ ਨੂੰ ਓਪਨਰ ਫਿਨ ਐਲਨ ਨੇ ਧਮਾਕੇਦਾਰ ਸ਼ੁਰੂਆਤ ਦਿਵਾਈ। ਐਲਨ ਨੇ ਮੈਦਾਨ ਦੇ ਹਰ ਪਾਸੇ ਸ਼ਾਨਦਾਰ ਸ਼ਾਟ ਖੇਡਦੇ ਹੋਏ ਸਿਰਫ 47 ਗੇਂਦਾਂ ਵਿੱਚ ਅਜੇਤੂ 100 ਦੌੜਾਂ ਬਣਾਈਆਂ। ਆਪਣੀ ਪਾਰੀ ਦੌਰਾਨ ਉਸਨੇ 5 ਚੌਕੇ ਅਤੇ 10 ਲੰਮੇ ਛੱਕੇ ਜੜੇ।

Scroll to Top