Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Tuesday, 25 Aug 2026 | 1:42 pm

+91 90915 01313 , +91 90916 01313

punjabbanni@gmail.com
punjabbani@yahoo.com

ਐਡਵੋਕੇਟ ਹਰਪਾਲ ਜੁਨੇਜਾ ਚੇਅਰਮੈਨ ਪੀ.ਆਰ.ਟੀ.ਸੀ ਵੱਲੋ ਕੰਟਰੈਕਟ ਵਰਕਰਜ ਯੂਨੀਅਨ ਨਾਲ ਕੀਤੀ ਗਈ ਮੀਟਿੰਗ

ਐਡਵੋਕੇਟ ਹਰਪਾਲ ਜੁਨੇਜਾ ਚੇਅਰਮੈਨ ਪੀ.ਆਰ.ਟੀ.ਸੀ ਵੱਲੋ ਕੰਟਰੈਕਟ ਵਰਕਰਜ ਯੂਨੀਅਨ ਨਾਲ ਕੀਤੀ ਗਈ ਮੀਟਿੰਗ

ਪਟਿਆਲਾ, 11 ਜੂਨ :  ਐਡਵੋਕੇਟ ਹਰਪਾਲ ਜੁਨੇਜਾ ਚੇਅਰਮੈਨ ਪੀ.ਆਰ.ਟੀ.ਸੀ ਵੱਲੋ ਪੀ.ਆਰ.ਟੀ.ਸੀ ਦੇ ਕੰਟਰੈਕਟ ਯੂਨੀਅਨ ਵਰਕਰਜ 25/11 ਨਾਲ ਅਹਿਮ ਮੀਟਿੰਗ ਕੀਤੀ ਗਈ। ਅੱਜ ਮਿਤੀ 10-06-2026 ਨੂੰ ਪਨਬਸ/ਪੀ.ਆਰ.ਟੀ.ਸੀ ਦੀ ਯੂਨੀਅਨ ਵੱਲੋ ਸਰਕਾਰੀ ਬੱਸਾ ਦਾ ਚੱਕਾ ਜਾਮ ਕਰਕੇ ਹੜਤਾਲ ਕੀਤੀ ਜਾਣੀ ਸੀ।
ਚੇਅਰਮੈਨ ਪੀ.ਆਰ.ਟੀ.ਸੀ ਵੱਲੋ ਯੂਨੀਅਨ ਦੇ ਨੁਮਾਇੰਦੀਆ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਯੂਨੀਅਨ ਦੇ ਨੁਮਾਇੰਦੀਆ ਵੱਲੋ ਆਪਣੀਆ ਵੱਖ-ਵੱਖ ਮੰਗਾ ਨੂੰ ਲੈਕੇ ਜਿਵੇ ਕਿ ਸੰਗਰੂਰ ਡਿਪੂ ਦੇ ਜੇਲ ਵਿੱਚ ਬੰਦ ਪਏ ਮੁਲਾਜਮਾ ਨੂੰ ਤੁਰੰਤ ਰਿਹਾ ਕਰਵਾਈਆ ਜਾਵੇ, ਅਤੇ ਕੱਚੇ ਕਾਮਿਆ ਨੂੰ ਪੱਕਾ ਕਰਨ ਸਬੰਧੀ ਵਿਸਥਾਰ ਪੂਰਵਕ ਚਰਚਾ ਕੀਤੀ ਗਈ।
ਚੇਅਰਮੈਨ ਪੀ.ਆਰ.ਟੀ.ਸੀ ਵੱਲੋ ਉਹਨਾ ਨਾਲ ਕੀਤੇ ਵਿਚਾਰ ਵਟਾਂਦਰੇ ਅਨੁਸਾਰ ਇਹਨਾਂ ਮੰਗਾ ਉੱਪਰ ਪੀ.ਆਰ.ਟੀ.ਸੀ ਅਤੇ ਸਰਕਾਰ ਪੱਧਰ ‘ ਤੇ ਜਲਦ ਹੀ ਹੱਲ ਕਰਨ ਸਬੰਧੀ ਭਰੌਸਾ ਦਿੱਤਾ ਗਿਆ। ਯੂਨੀਅਨ ਵੱਲੋ ਇਹ ਵੀ ਡਿਮਾਂਡ ਕੀਤੀ ਗਈ ਕਿ ਮਹੀਨਾ ਮਈ ਦੀ ਬਕਾਇਆ ਰਹਿੰਦੀ 20% ਤਨਖਾਹ ਪਾਉਣ ਸਬੰਧੀ ਵੀ ਮੰਗ ਰੱਖੀ ਗਈ। ਜਿਸ ਉੱਪਰ ਚੇਅਰਮੈਨ ਪੀ.ਆਰ.ਟੀ.ਸੀ ਵੱਲੋ ਤੁਰੰਤ ਪੀ.ਆਰ.ਟੀ.ਸੀ ਦੇ ਅਧਿਕਾਰੀਆ ਨੂੰ ਆਦੇਸ਼ ਦੇਕੇ ਅੱਜ ਮਿਤੀ 10-06-2026 ਨੂੰ ਰਲੀਜ ਕਰਵਾ ਦਿੱਤੀ ਗਈ।
ਮੀਟਿੰਗ ਉਪਰੰਤ ਕੰਟਰੈਕਟ ਯੂਨੀਅਨ ਵਰਕਰਜ 25/11 ਵੱਲੋ ਚੇਅਰਮੈਨ ਪੀ.ਆਰ.ਟੀ.ਸੀ ਵੱਲੋ ਦਿੱਤੇ ਗਏ ਭਰੋਸੇ ਸਬੰਧੀ ਸਹਿਮਤੀ ਜਤਾਈ ਗਈ। ਇਸ ਮੀਟਿੰਗ ਵਿੱਚ ਪੀ.ਆਰ.ਟੀ.ਸੀ ਵੱਲੋ ਮੈਨੇਜਿੰਗ ਡਾਇਰੈਕਟਰ ਮਨੀਸ਼ਾ ਰਾਣਾ, ਆਈ.ਏ.ਐਸ, ਵਧੀਕ ਮੈਨੇਜਿੰਗ ਡਾਇਰੈਕਟਰ ਨਵਦੀਪ ਕੁਮਾਰ, ਪੀ.ਸੀ.ਐਸ ਅਤੇ ਹੋਰ ਉੱਚ ਅਧਿਕਾਰੀ ਵੀ ਸ਼ਾਮਿਲ ਸਨ।
Scroll to Top