ਇਰਾਨ ਦੇ ਆਈਆਰਜੀਸੀ ਖੁਫੀਆ ਮੁਖੀ ਮਾਜਿਦ ਖਾਦੇਮੀ ਹਮਲੇ ‘ਚ ਮਾਰੇ ਗਏ, ਤਣਾਅ ਵਧਿਆ

ਤਹਿਰਾਨ, 06 ਅਪ੍ਰੈਲ 2026 :  ਅਮਰੀਕਾ ਇਰਾਨ ਵਿਚਾਲੇ ਜੰਗ ਵਧਦੀ ਜਾ ਰਹੀ ਹੈ। ਹੁਣ ਈਰਾਨ ਵਿੱਚ ਸੋਮਵਾਰ ਨੂੰ ਵੱਡੀ ਘਟਨਾ ਸਾਹਮਣੇ ਆਈ ਹੈ, ਜਿੱਥੇ ਆਈਆਰਜੀਸੀ ਦੇ ਖੁਫੀਆ ਵਿਭਾਗ ਦੇ ਮੁਖੀ ਮਾਜਿਦ ਖਾਦੇਮੀ ਦੀ ਮੌਤ ਹੋ ਗਈ। ਸਰਕਾਰੀ ਮੀਡੀਆ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉਹ ਸਵੇਰੇ ਹੋਏ ਇੱਕ ਹਮਲੇ ਦੌਰਾਨ ਮਾਰੇ ਗਏ।

ਉਨਾ ਦੀ ਟੀਮ ਵਲੋ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਇਹ ਮੌਤ ਇੱਕ ਅਪਰਾਧਿਕ ਅੱਤਵਾਦੀ ਕਾਰਵਾਈ ਦਾ ਨਤੀਜਾ ਹੈ। ਨਾਲ ਹੀ, ਇਸ ਹਮਲੇ ਲਈ ਅਮਰੀਕੀ-ਜ਼ਾਇਨਿਸਟ ਤਾਕਤਾਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ।

ਹਾਲਾਂਕਿ, ਹਮਲੇ ਦੀ ਠੀਕ ਥਾਂ ਅਤੇ ਹਾਲਾਤਾਂ ਬਾਰੇ ਤੁਰੰਤ ਕੋਈ ਸਪਸ਼ਟ ਜਾਣਕਾਰੀ ਸਾਹਮਣੇ ਨਹੀਂ ਆ ਸਕੀ। ਇਸ ਦੌਰਾਨ ਮੀਡੀਆ ਰਿਪੋਰਟਾਂ ‘ਚ ਇਹ ਵੀ ਦੱਸਿਆ ਗਿਆ ਕਿ ਸੋਮਵਾਰ ਸਵੇਰੇ ਤਹਿਰਾਨ ਅਤੇ ਇਸਦੇ ਆਲੇ-ਦੁਆਲੇ ਦੇ ਇਲਾਕਿਆਂ ‘ਚ ਕਈ ਥਾਵਾਂ ‘ਤੇ ਭਾਰੀ ਹਵਾਈ ਹਮਲੇ ਕੀਤੇ ਗਏ, ਜਿਨ੍ਹਾਂ ‘ਚ ਜਾਇਦਾਦਾਂ ਨੂੰ ਨਿਸ਼ਾਨਾ ਬਣਾਇਆ ਗਿਆ।

 

Scroll to Top