ਅਮਰੀਕਾ-ਇਰਾਨ ਜੰਗਬੰਦੀ ‘ਤੇ ਭਾਰਤ ਦਾ ਸਵਾਗਤ, ਸ਼ਾਂਤੀ ਲਈ ਗੱਲਬਾਤ ‘ਤੇ ਜ਼ੋਰ

ਨਵੀਂ ਦਿੱਲੀ, 8 ਅਪ੍ਰੈਲ 2026 : ਪੱਛਮੀ ਏਸ਼ੀਆ ਵਿੱਚ ਤਣਾਅ ਘਟਾਉਣ ਵੱਲ ਇੱਕ ਮਹੱਤਵਪੂਰਨ ਕਦਮ ਦੇ ਤੌਰ ‘ਤੇ ਇੰਡੀਆ ਨੇ ਅਮਰੀਕਾ ਤੇ ਇਰਾਨ ਦਰਮਿਆਨ ਹੋਈ ਜੰਗਬੰਦੀ ਦਾ ਸਵਾਗਤ ਕੀਤਾ ਹੈ ਅਤੇ ਇਸਨੂੰ ਖੇਤਰ ਵਿੱਚ ਸਥਿਰਤਾ ਲਈ ਸਕਾਰਾਤਮਕ ਸੰਕੇਤ ਕਰਾਰ ਦਿੱਤਾ ਹੈ।

ਸਰਕਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਵਿਕਾਸ ਪੱਛਮੀ ਏਸ਼ੀਆ ਵਿੱਚ ਲੰਬੇ ਸਮੇਂ ਦੀ ਸ਼ਾਂਤੀ ਲਈ ਰਾਹ ਸੁਗਮ ਕਰ ਸਕਦਾ ਹੈ। ਭਾਰਤ ਨੇ ਨਾਲ ਹੀ ਦੋਵਾਂ ਦੇਸ਼ਾਂ ਨੂੰ ਲਗਾਤਾਰ ਗੱਲਬਾਤ ਜਾਰੀ ਰੱਖਣ ਅਤੇ ਕੂਟਨੀਤਕ ਸਬੰਧ ਮਜ਼ਬੂਤ ਕਰਨ ਦੀ ਅਪੀਲ ਵੀ ਕੀਤੀ ਹੈ।

ਭਾਰਤ ਸਰਕਾਰ ਵੱਲੋਂ ਜਾਰੀ ਬਿਆਨ ਵਿੱਚ ਜ਼ੋਰ ਦਿੱਤਾ ਗਿਆ ਕਿ ਕਿਸੇ ਵੀ ਸੰਘਰਸ਼ ਦਾ ਹੱਲ ਤਣਾਅ ਘਟਾਉਣ, ਸੰਵਾਦ ਅਤੇ ਕੂਟਨੀਤੀ ਰਾਹੀਂ ਹੀ ਸੰਭਵ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਕਾਫ਼ੀ ਵੱਧ ਗਿਆ ਸੀ, ਜਿਸ ਨਾਲ ਵੱਡੇ ਖੇਤਰੀ ਸੰਘਰਸ਼ ਦੀ ਚਿੰਤਾ ਵੀ ਉਭਰੀ ਸੀ। ਇਸ ਪ੍ਰਸੰਗ ਵਿੱਚ ਜੰਗਬੰਦੀ ਨੂੰ ਇੱਕ ਅਹਿਮ ਅਤੇ ਸਕਾਰਾਤਮਕ ਕਦਮ ਵਜੋਂ ਦੇਖਿਆ ਜਾ ਰਿਹਾ ਹੈ।

Scroll to Top