Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Friday, 21 Aug 2026 | 2:18 am

+91 90915 01313 , +91 90916 01313

punjabbanni@gmail.com
punjabbani@yahoo.com

ਪਾਕਿਸਤਾਨ ਲਈ ਜਾਸੂਸੀ ਕਰਨ ਵਾਲੇ ਯੂਟਿਊਬਰ ਨੂੰ ਭੇਜਿਆ ਦੋ ਦਿਨਾਂ ਪੁਲਸ ਰਿਮਾਂਡ ਤੇ

ਪਾਕਿਸਤਾਨ ਲਈ ਜਾਸੂਸੀ ਕਰਨ ਵਾਲੇ ਯੂਟਿਊਬਰ ਨੂੰ ਭੇਜਿਆ ਦੋ ਦਿਨਾਂ ਪੁਲਸ ਰਿਮਾਂਡ ਤੇ

ਮੋਹਾਲੀ, 7 ਜੂਨ 2025 : YouTuber who spied for Pakistan sent to two-day police remand : ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ (Pakistan) ਲਈ ਭਾਰਤ ਖਿਲਾਫ਼ ਜਾਸੂਸੀ (Spying) ਕਰਨ ਦੇ ਦੋਸ਼ ਹੇਠ ਪਕੜੇ ਗਏ ਯੂ- ਟਿਊਬਰ ਜਸਬੀਰ ਸਿੰਘ ਨੂੰ ਅੱਜ ਮੁੜ ਮਾਨਯੋਗ ਮੋਹਾਲੀ ਦੀ ਅਦਾਲਤ ਵਿਚ ਪੇਸ਼ ਕਰਨ ਤੇ ਕੋਰਟ ਨੇ ਦੋ ਦਿਨਾਂ ਪੁਲਸ ਰਿਮਾਂਡ ਤੇ ਭੇਜ ਦਿੱਤਾ ਹੈ ।

ਕੀ ਆਖਿਆ ਯੂ-ਟਿਊਬਰ ਜਸਬੀਰ ਦੇ ਵਕੀਲ ਨੇ

ਮੋਹਾਲੀ ਦੀ ਅਦਾਲਤ (Mohali court) ਵਿਚ ਸਟੇਟ ਸਪੈਸ਼ਲ ਅਪ੍ਰੇਸ਼ਨ ਸੈਲ ਵਲੋਂ ਪੇਸ਼ ਕੀਤੇ ਗਏ ਯੂ-ਟਿਊਬਰ ਜਸਬੀਰ ਸਿੰਘ ਦੇ ਵਕੀਲ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਜਸਬੀਰ ਸਿੰਘ ਆਈ. ਐਸ. ਆਈ. ਦਾ ਏਜੰਟ ਨਹੀਂ ਬਲਕਿ ਸਿਰਫ਼ ਇੱਕ ਯੂਟਿਊਬਰ (YouTuber) ਹੈ । ਉਨ੍ਹਾਂ ਤਾਂ ਇਥੋਂ ਤੱਕ ਆਖ ਦਿੱਤਾ ਕਿ ਇਹ ਤਾਂ ਸਿਆਸੀ ਚੱਕਰਾਂ `ਚ ਫਸ ਗਿਆ ਹੈ ਤੇ ਕੀ ਪਾਕਿਸਤਾਨ ਜਾਣ ਨਾਲ ਕੋਈ ਗੁਨਾਹਕਾਰ ਹੋ ਜਾਂਦਾ ?

ਜਸਬੀਰ ਸਿੰਘ ਕਿਥੋਂ ਦਾ ਹੈ ਰਹਿਣ ਵਾਲਾ

ਜਾਨ ਮਹਲ ਨਾਮ ਦਾ ਯੂ- ਟਿਊਬ ਚਲਾਉਣ ਵਾਲਾ ਜਸਬੀਰ ਸਿੰਘ (Jasbir Singh) ਜੋ ਕਿ ਪੰਜਾਬ ਦੇ ਸ਼ਹਿਰ ਰੋਪੜ ਦੇ ਮਹਲਾਂ ਪਿੰਡ ਦਾ ਰਹਿਣ ਵਾਲਾ ਹੈ । ਜਸਬੀਰ ਸਿੰਘ ਨੂੰ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਪੁਲਸ ਜਾਂਚ ’ਚ ਸਾਹਮਣੇ ਆਇਆ ਹੈ ਕਿ ਉਹ ਪਾਕਿਸਤਾਨ ਦੀ ਬਦਨਾਮ ਖੂਫੀਆ ਏਜੰਸੀ ਆਈ. ਐਸ. ਆਈ. (I. S. I.) ਦੇ ਏਜੰਟ ਸ਼ਾਕਿਰ ਉਰਫ਼ ਜੱਟ ਰੰਧਾਵਾ ਦੇ ਸੰਪਰਕ ’ਚ ਸੀ ਅਤੇ ਉਸ ਦੇ ਫ਼ੋਨ ’ਚੋਂ ਕਈ ਪਾਕਿਸਤਾਨੀ ਨੰਬਰ ਵੀ ਮਿਲੇ ਹਨ ।

ਇਥੇ ਹੀ ਬਸ ਨਹੀਂ ਜਸਬੀਰ ਦਾ ਤਾਲਮੇਲ ਹਰਿਆਣਾ ਤੋਂ ਗ੍ਰਿਫ਼ਤਾਰ ਕੀਤੀ ਗਈ ਯੂ-ਟਿਊਬਰ ਜੋਤੀ ਮਲਹੋਤਰਾ ਤੇ ਪਾਕਿਸਤਾਨ ਉੱਚ ਆਯੋਗ ਤੋਂ ਬਰਖ਼ਾਸਤ ਅਧਿਕਾਰੀ ਅਹਿਸਾਨ-ਉਰ-ਰਹੀਮ ਉਰਫ਼ ਦਾਨਿਸ਼ ਨਾਲ ਵੀ ਸਨ । ਜੋਤੀ ਮਲਹੋਤਰਾ ਨਾਲ ਇਕ ਯੂ-ਟਿਊਬਰ ਵੀਡੀਉ ਕਰ ਕੇ ਹੀ ਜਸਬੀਰ ਸਿੰਘ ਪੁਲਿਸ ਦੀ ਰਡਾਰ ’ਤੇ ਆਇਆ ।

Read More : ਰਾਜਸਥਾਨ ਵਿਚ ਜਾਸੂਸੀ ਦੇ ਦੋਸ਼ ਵਿੱਚ ਸਰਕਾਰੀ ਕਰਮਚਾਰੀ ਗ੍ਰਿਫ਼ਤਾਰ

Scroll to Top