ਪਟਿਆਲਾ, 26 ਅਪੈ੍ਰਲ 2025 : Young people who went to Italy in the pursuit of earning one and a half to two lakhs a month are being bullied : ਪਟਿਆਲਾ ਅਧੀਨ ਆੳਂੁਦੇ ਕਸਬਾ ਸਨੌਰ (Town Sanaur) ਅਤੇ ਕੁੱਝ ਪਿੰਡਾਂ ਦੇ ਵਸਨੀਕ ਨੌਜਵਾਨ ਜੋ ਕੁੱਝ ਸਮਾਂ ਪਹਿਲਾਂ ਇਟਲੀ ਚਲੇ ਗਏ ਹਨ ਹੁਣ ਦਹਾੜਾਂ ਮਾਰ ਮਾਰ ਕੇ ਆਪਣੇ ਕਰਮਾਂ ਨੂੰ ਕੋਸ ਰਹੇ ਹਨ ਪਰ ਉਨ੍ਹਾਂ ਦੀ ਹੁਣ ਸੁਣਨ ਵਾਲਾ ਉਥੇ ਕੋਈ ਵੀ ਨਹੀਂ ।
ਮਹੀਨੇ ਦਾ ਡੇਢ ਦੋ ਲੱਖ ਕਮਾਉਣ ਲਈ ਘੱਟੋ ਘੱਟ ਜਿਥੇ ਕੰਮ ਦਾ ਮਿਲਣਾ ਜ਼ਰੂਰੀ ਹੈ
ਸੋਸਲ ਮੀਡੀਆ ’ਤੇ ਆਪਣੇ ਨਾਲ ਹੋ ਰਹੀ ਹੱਡਬੀਤੀ ਸੁਣਾਉਂਦਿਆਂ ਇਨਾ ਪੀੜਤ ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਜਿਸ ਇਮੀਗ੍ਰੇਸ਼ਨ (Immigration) ਦਾ ਕੰਮ ਕਰਨ ਵਾਲੇ ਏਜੰਟ ਤੋਂ ਵਿਦੇਸ਼ ਜਾ ਕੇ ਕੰਮ ਕਰਨ ਲਈ ਅਪਲਾਈ ਕੀਤਾ ਸੀ ਵਲੋਂ ਇਹੋ ਦਸਿਆ ਗਿਆ ਸੀ ਕਿ ਇਟਲੀ ਵਿਖੇ ਜਾ ਕੇ ਘੱਟੋ-ਘਟ ਡੇਢ ਤੋਂ ਦੋ ਲੱਖ ਰੁਪਏ ਮਹੀਨਾ ਤਾਂ ਬੜੀ ਹੀ ਆਸਾਨੀ ਨਾਲ ਕਮਾ ਲਓਗੇ । ਇਨਾਂ ਨੌਜਵਾਨਾਂ ਨੇ ਦਸਿਆ ਕਿ ਹੁਣ ਅਜਿਹਾ ਉਥੇ ਨਹੀਂ ਹੋ ਰਿਹਾ ਹੈ ਕਿਉਂਕਿ ਮਹੀਨੇ ਦਾ ਡੇਢ ਦੋ ਲੱਖ ਕਮਾਉਣ ਲਈ ਘੱਟੋ ਘੱਟ ਜਿਥੇ ਕੰਮ ਦਾ ਮਿਲਣਾ ਜ਼ਰੂਰੀ ਹੈ ਉਥੇ ਕੰਮ 10, 12, 15 ਘੰਟੇ ਮਿਲਣਾ ਵੀ ਹੁੰਦਾ ਹੈ ਪਰ ਉਥੇ ਕੰਮ ਇਕ ਤਾਂ ਕਦੇ ਕਦਾਈ ਮਿਲਦਾ ਹੈ ਤੇ ਦੂਸਰਾ ਜੇਕਰ ਮਿਲਦਾ ਵੀ ਹੈ ਤਾ ਸਿਰਫ਼ ਦੋ ਤੋਂ ਤਿੰਨ ਘੰਟਿਆਂ ਦਾ ਹੀ ਮਿਲਦਾ ਹੈ, ਜਿਸ ਕਾਰਨ ਉਹ ਹੁਣ ਉਥੇ ਫਾਕੇ ਕੱਟਣ ਨੂੰ ਮਜਬੂਰ ਹੋ ਗਏ ਹਨ ।
ਇਨਸਾਫ ਦੀ ਮੰਗ ਦੀ ਕੀਤੀ ਜਾ ਰਹੀ ਹੈ ਉਡੀਕ
ਪੀੜ੍ਹਤਾਂ ਨੇ ਇਕ ਵੀਡੀਓ ਜਾਰੀ ਕਰਕੇ ਆਪਣੀ ਹੱਡਬੀਤੀ (Hasty) ਦੱਸਦਿਆਂ ਦੱਸਿਆ ਕਿ ਇਕ ਤਾਂ ਜਿਥੇ ਉਹ ਆਪਣੀਆਂ ਜ਼ਮੀਨਾਂ ਗਹਿਣੇ ਰੱਖ ਕੇ ਤੇ 15 15 ਲੱਖ ਰੁਪਏ ਦੇ ਕੇ ਇਟਲੀ(Italy) ਗਏ ਸਨ ਦੀਆਂ ਜ਼ਮੀਨਾਂ ਨੂੰ ਵੀ ਏਜੰਟਾਂ ਵਲੋਂ ਅੱਗੇ ਵੇਚ ਦਿੱਤਾ ਗਿਆ ਹੈ ਤੇ ਉਥੇ ਉਨ੍ਹਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ ਅਤੇ ਕਿਸੇ ਨੂੰ ਵੀ ਨਾ ਦੱਸਣ ਦਾ ਆਖਿਆ ਜਾ ਰਿਹਾ ਹੈ ਤੇ ਕਿਹਾ ਜਾ ਰਿਹਾ ਹੈ ਕਿ ਜੇਕਰ ਆਪਣੀ ਗੱਲ ਕਿਸੇ ਨੂੰ ਦੱਸੀ ਤਾਂ ਫਿਰ ਤੁਹਾਡੇ ਨਾਲ ਕੀ ਕੀ ਹੋ ਸਕਦਾ ਹੈ ਬਾਰੇ ਤੁਸੀਂ ਸੋਚ ਵੀ ਨਹੀਂ ਸਕਦੇ । ਪੀੜ੍ਹਤਾਂ ਨੇ ਦੱਸਿਆ ਕਿ ਉਨ੍ਹਾਂ ਮਰਦਾ ਕੀ ਨਾ ਕਰਦਾ ਤਹਿਤ ਆਪਣੇ ਨਾਲ ਬੀਤ ਰਹੀ ਸਾਰੀ ਰਾਮ ਕਹਾਣੀ ਨੂੰ ਆਪਣੇ ਸਾਥੀਆਂ ਨਾਲ ਬੈਠ ਕੇ ਇਕ ਵੀਡੀਓ ਸਾਂਝੀ ਕਰਦਿਆਂ ਆਪਣੀ ਸਾਰੀ ਗੱਲਬਾਤ ਬਾਰੇ ਸਭ ਨੰੁ ਜਾਣੂ ਕਰਵਾ ਦਿੱਤਾ ਹੈ ਤੇ ਹੁਣ ਸਾਡੇ ਨਾਲ ਹੋ ਰਹੇ ਧੱਕੇ ਸ਼ਾਹੀ ਨੂੰ ਬੰਦ ਕਰਵਾਉਣ ਅਤੇ ਇਨਸਾਫ ਦੀ ਮੰਗ ਦੀ ਉਡੀਕ ਕੀਤੀ ਜਾ ਰਹੀ ਹੈ ।
ਅੱਜ ਏਜੰਟਾਂ ਦੇ ਧਕਿਆਂ ਤੋਂ ਬਚਣ ਦੀ ਲੋੜ
ਇਹ ਦਰਜਨ ਭਰ ਨੌਜਵਾਨ ਜਿਥੇ ਆਪਣੀ ਕਿਸਮਤ ਨੂੰ ਕੋਸ ਰਹੇ ਹਨ, ਉਥੇ ਅੱਜ ਹੋਰ ਵੀ ਸੈਂਕੜੇ ਨੌਜਵਾਨ ਪੈਸੇ ਵਧ ਕਮਾਉਣ ਦੇ ਚੱਕਰ ਵਿਚ ਵਿਦੇਸ਼ਾਂ ਵੱਲ ਕੂਚ ਕਰ ਰਹੇ ਹਨ। ਬਹੁਤਿਆਂ ਦੀ ਜਿੰਦਗੀ ਦੀ ਹਾਲਤ ਬਦਤਰ ਹੈ ਤੇ ਅਜਿਹੇ ਏਜੰਟਾਂ ਦੇ ਧਕਿਆਂ ਤੋਂ ਬਚਣ ਦੀ ਲੋੜ ਹੈ ।
ਬਲਕਾਰ ਸਿੰਘ ਤੇ ਉਸਦੇ ਸਾਥੀਂਆਂ ਨੇ ਸਮੁਚੇ ਦੋਸ਼ ਕੀਤੇ ਰੱਦ
ਦੂਸਰੇ ਪਾਸੇ ਬਲਕਾਰ ਸਿੰਘ ਅਤੇ ਉਸਦੇ ਇਕ ਹੋਰ ਪਿੰਡ ਬਹਿਰੂ (Village Behru) ਦੇ ਸਾਥੀ ਨੇ ਵੀਡਿਓ ਜਾਰੀ ਕਰਦਿਆਂ ਪੱਲਾ ਝਾੜਦਿਆਂ ਆਖਿਆ ਕਿ ਸਾਡਾ ਕੋਈ ਦੋਸ਼ ਨਹੀ ਹੈ । ਉਨਾ ਆਪਣੇ ਉਪਰ ਲਗੇ ਸਮੁਚੇ ਦੋਸ਼ਾਂ ਨੂੰ ਰੱਦ ਕੀਤਾ ਹੈ । ਇਨਾ ਦੋਵਾਂ ਨੇ ਆਖਿਆ ਕਿ ਇਹ ਸਾਡੇ ਕੋਲ ਆਏ ਸਨ । ਅਸੀ ਸਾਰਾ ਕੁੱਝ ਇਕ ਨੰਬਰ ਵਿਚ ਕਰਕੇ ਇਨਾ ਨੂੰ ਲੈ ਕੇ ਗਏ ਸੀ । ਦੋਵੇ ਏਜੰਟਾਂ ਨੇ ਦਾਅਵਾ ਕੀਤਾ ਕਿ ਉਨਾ ਕਿਸੇ ਨਾਲ ਕੋਈ ਧੱਕਾ ਨਹੀ ਕੀਤਾ । ਇਨਾ ਦੋਵਾਂ ਨੇ ਦਾਅਵਾ ਕੀਤਾ ਕਿ ਉਹ ਪੰਜ ਮਹੀਨਿਆਂ ਤੋਂ ਇੰਡੀਆ ਵਿਚ ਹੀ ਹਨ, ਉਹ ਤਾਂ ਬਾਹਰ ਹੈ ਹੀ ਨਹੀ, ਇਸ ਲਈ ਕਿਸੇ ਨਾਲ ਕੁਟਮਾਰ ਕਰਨ ਦਾ ਕੋਈ ਸਵਾਲ ਪੈਦਾ ਹੀ ਨਹੀ ਹੁੰਦਾ । ਬਲਕਾਰ ਸਿੰਘ ਅਤੇ ਹੋਰ ਸਾਥੀਆਂ ਨੇ ਆਖਿਆ ਕਿ ਇਹ ਸਾਡੇ ਕੋਲ ਦਰਜਨ ਦਰਜਨ ਚੱਕਰ ਲਗਾਉਂਦੇ ਸਨ ਤੇ ਐਗਰੀਮੈਂਟ ਵੀ ਇਨਾਂ ਨੇ ਖੁਦ ਹੀ ਲਿਖਵਾ ਕੇ ਦਿੱਤੇ ਹਨ ।
ਵੱਡੀ ਪੁਲਸ ਜਾਂਚ ਦੀ ਲੋੜ : ਆਖਿਰ ਕਿਉਂ ਹੁੰਦਾ ਹੈ ਸੋਸ਼ਣ
ਅਜਿਹੇ ਮਸਲਿਆਂ ਉਪਰ ਵੱਡੀ ਪੁਲਸ ਜਾਂਚ ਦੀ ਲੋੜ ਹੈ । ਛੋਟੀ ਛੋਟੀ ਗੱਲਾਂ ’ਤੇ ਪਰਚਾ ਦਰਜ ਕਰਨ ਵਾਲੀ ਪਟਿਆਲਾ ਪੁਲਸ ਇਸ ਵੱਡੇ ਅਹਿਮ ਮੁਦੇ ਉਪਰ ਚੁਪ ਧਾਰੀ ਬੈਠੀ ਹੈ । ਪ੍ਰਤਖ ਨੂੰ ਪ੍ਰਮਾਣ ਦੀ ਲੋੜ ਨਹੀ । ਜਦੋਂ ਵੀਡਿਓ ਹੀ ਸਾਹਮਣੇ ਆ ਗਈਆਂ ਤਾਂ ਇਸ ਮਾਮਲੇ ਵਿਚ ਤੁਰੰਤ ਕੇਸ ਦਰਜ ਹੋਣਾ ਬਣਦਾ ਹੈ ਪਰ ਪਹਿਲਾਂ ਵੀ ਕਈ ਮਾਮਲਿਆਂ ਵਿਚ ਪਟਿਆਲਾ ਪੁਲਸ ਨੇ ਕੇਸ ਦਰਜ ਕਰਨ ਵਿਚ ਦੇਰੀ ਕੀਤੀ ਹੈ, ਜਿਸ ਨਾਲ ਉਹ ਵਿਵਾਦਾਂ ਵਿਚ ਪਈ ਹੈ। ਨੌਜਵਾਨ ਗੁੰਮਰਾਹ ਹੋ ਰਿਹਾ ਹੈ । ਆਪਣੇ ਪੈਸੇ ਉਜਾੜ ਰਿਹਾ ਹੈ, ਇਸ ਸਬੰਧੀ ਪਟਿਆਲਾ ਪੁਲਸ ਨੂੰ ਇਨਸਾਫ ਦੇਣ ਲਈ ਅੱਗੇ ਆਉਣਾ ਚਾਹੀਦਾ ਹੈ, ਜੇਕਰ ਏਜੰਟ ਸੱਚੇ ਹਨ ਤਾਂ ਇਹ ਵੀ ਸਾਹਮਣੇ ਆਉਣਾ ਚਾਹੀਦਾ ਹੈ ਕਿ ਏਜੰਟਾਂ ਦਾ ਕੋਈ ਕਸੂਰ ਨਹੀ ਪਰ ਇਸ ਸਮੇਂ ਤੱਕ ਪੁਲਸ ਖਾਮੋਸ਼ ਹੈ ।
Read More : ਭਾਰਤ ਦੇ ਦਖਲ ਤੋਂ ਬਾਅਦ ਇਟਲੀ ਪ੍ਰਸ਼ਾਸਨ ਨੇ ਕੀਤੀ ਭਾਰਤੀ ਮਜ਼ਦੂਰ ਸਤਨਾਮ ਦੀ ਮੌਤ ਦੇ ਮਾਮਲੇ ਵਿਚ ਕਾਰਵਾਈ