ਚੰਡੀਗੜ੍ਹ, 9 ਜੂਨ 2025 : there-will-be-no-opium-cultivation-in-punjab-cheema : ਅਫੀਮ (Opium) ਦੇ ਪੌਦੇ ਤੋਂ ਹੀ ਖਤਰਨਾਕ ਹੈਰੋਇਨ ਵਰਗਾ ਨਸ਼ਾ ਬਣਦਾ ਹੈ ਦੇ ਚਲਦਿਆਂ ਪੰਜਾਬ ਵਿਚ ਅਫੀਮ ਦੀ ਖੇਤੀ ਨੂੰ ਕੋਰੀ ਨਾ ਕਰਦਿਆਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ (Finance Minister Harpal Singh Cheema) ਨੇ ਕਿਹਾ ਕਿ ਅਫੀਮ ਵਰਗੇ ਭਿਆਨਕ ਨਸ਼ੇ ਦੀ ਖੇਤੀ ਨਹੀਂ ਹੋਵੇਗੀ । ਉਨ੍ਹਾਂ ਉਸ ਸਮੇਂ ਦੀ ਕਾਂਗਰਸ-ਅਕਾਲੀ ਭਾਜਪਾ ਸਰਕਾਰ ਤੇ ਦੋਸ਼ ਲਗਾਇਆ ਕਿ ਇਨ੍ਹਾਂ ਦੋਹਾਂ ਪਾਰਟੀਆਂ ਦੀਆਂ ਸਰਕਾਰਾਂ ਦੇ ਸਮੇਂ ਵਿਚ ਹੀ ਪੰਜਾਬ ਅੰਦਰ ਨਸ਼ਿਆਂ ਦਾ ਰੁਝਾਨ ਵਧਿਆ ਸੀ ਅਤੇ ਪੰਜਾਬ ਦੇ ਅੰਦਰ ਨਸ਼ੇੜੀਆਂ ਦੀ ਗਿਣਤੀ ਜਿਆਦਾ ਹੋਈ ਸੀ ।
ਅਫ਼ੀਮ ਦੇ ਪੌਦੇ ਤੋਂ ਹੀ ਖ਼ਤਰਨਾਕ ਹੈਰੋਇਨ ਵਰਗਾ ਨਸ਼ਾ ਬਣਦਾ ਹੈ : ਚੀਮਾ
ਚੀਮਾ ਨੇ ਆਖਿਆ ਕਿ ਅਕਾਲੀਆਂ ਅਤੇ ਕਾਂਗਰਸੀਆਂ ਨੇ ਹੀ ਪੰਜਾਬ ਦੇ ਅੰਦਰ ਨਸ਼ੇ ਦਾ ਬੂਟਾ ਲਗਾਇਆ ਸੀ ਤੇ ਉਸੇ ਬੂਟੇ ਨੂੰ ਭਗਵੰਤ ਮਾਨ ਸਰਕਾਰ ਖ਼ਤਮ ਕਰਨ ਤੇ ਲੱਗੀ ਹੋਈ ਹੈ। ਹਰਪਾਲ ਸਿੰਘ ਚੀਮਾ ਨੇ ਆਖਿਆ ਕਿ ਅਫ਼ੀਮ ਦੀ ਖੇਤੀ (Agriculture) ਕਰਨ ਦਾ ਪੰਜਾਬ ਵਿੱਚ ਹਾਲੇ ਕੋਈ ਵਿਚਾਰ ਨਹੀਂ ਹੈ। ਉਨ੍ਹਾਂ ਕਾਂਗਰਸ ਤੇ ਦੋਸ਼ ਲਗਾਇਆ ਕਿ ਕਾਂਗਰਸ ਪ੍ਰਧਾਨ ਨਸ਼ੇ ਨੂੰ ਪ੍ਰਮੋਟ ਕਰਕੇ ਸੁਰਖੀਆਂ ਬਟੋਰ ਰਹੇ ਹਨ ਅਤੇ ਨਸ਼ੇ ਦਾ ਧੰਦਾ ਕਰਨ ਵਾਲਿਆਂ ਨੂੰ ਬੜਾਵਾਂ ਦੇ ਰਹੇ ਹਨ ।
Read More : ਪੰਜਾਬ ਵਿਚ ਹੋਣੀ ਚਾਹੀਦੀ ਹੈ ਅਫੀਮ ਦੀ ਖੇਤੀ : ਨਵਜੋਤ ਕੌਰ ਸਿੱਧੂ