ਪੰਜਾਬ ਵਿਚ ਹੋਣੀ ਚਾਹੀਦੀ ਹੈ ਅਫੀਮ ਦੀ ਖੇਤੀ : ਨਵਜੋਤ ਕੌਰ ਸਿੱਧੂ
ਦੁਆਰਾ: Punjab Bani ਪ੍ਰਕਾਸ਼ਿਤ :Sunday, 13 August, 2023, 05:54 PM
ਪੰਜਾਬ ਵਿਚ ਹੋਣੀ ਚਾਹੀਦੀ ਹੈ ਅਫੀਮ ਦੀ ਖੇਤੀ : ਨਵਜੋਤ ਕੌਰ ਸਿੱਧੂ
ਅੰਮ੍ਰਿਤਸਰ, 13 ਅਗਸਤ 2023 : ਪੰਜਾਬ ਕਾਂਗਰਸ ਪਾਰਟੀ ਦੀ ਸੀਨੀਅਰ ਨੇਤਾ ਅਤੇ ਪੰਜਾਬ ਦੀ ਸਾਬਕਾ ਸੀਪੀਐਸ ਨਵਜੋਤ ਕੌਰ ਸਿੱਧੂ ਅੱਜ ਅੰਮ੍ਰਿਤਸਰ ਪਹੁੰਚੇ, ਉਹਨਾਂ ਵੱਲੋਂ ਅੰਮ੍ਰਿਤਸਰ ਵਿੱਚ ਇੱਕ ਨਿੱਜੀ ਪ੍ਰੋਗਰਾਮ ਵਿੱਚ ਪੰਜਾਬ ਸਰਕਾਰ ‘ਤੇ ਨਿਸ਼ਾਨੇ ਸਾਧੇ। ਅਤੇ ਇੱਕ ਵਾਰ ਫਿਰ ਤੋਂ ਪੰਜਾਬ ਵਿੱਚ ਹੋ ਰਹੀ ਬਰਬਾਦੀ ਅਤੇ ਅਫੀਮ ਦੀ ਖੇਤੀ ਨੂੰ ਲੈ ਕੇ ਆਪਣਾ ਇਕ ਵੱਖਰਾ ਹੀ ਬਿਆਨ ਦਿੱਤਾ। ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਜੇਕਰ ਅਸੀਂ ਪੰਜਾਬ ਵਿੱਚ ਅਫੀਮ ਦੀ ਖੇਤੀ ਕਰਦੇ ਹਾਂ ਤਾਂ ਸਾਨੂੰ ਕਈ ਬਿਮਾਰੀਆਂ ਤੋਂ ਨਿਜਾਤ ਅਤੇ ਪੰਜਾਬ ਦੇ ਹਾਲਾਤ ਅਫੀਮ ਦੀ ਖੇਤੀ ਦੇ ਨਾਲ ਠੀਕ ਹੋਣਗੇ।
ਉਹਨਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਬਹੁਤ ਵਾਰ ਅਫੀਮ ਦੀ ਖੇਤੀ ਨੂੰ ਲੈ ਕੇ ਪੰਜਾਬ ਵਿੱਚ ਅਵਾਜ਼ ਚੁੱਕੀ ਹੈ ਅਤੇ ਉਹ ਚੁੱਕਦੇ ਰਹਿਣਗੇ।