ਪੰਜਾਬ ਦੇ ਮੌਸਮ ਵਿਚ ਹੁਣ ਠੰਡਕ ਨਹੀਂ ਬਲਕਿ ਗਰਮੀ ਰਹਿਣ ਦੇ ਹੀ ਹਨ ਆਸਾਰ

ਚੰਡੀਗੜ੍ਹ, 5 ਜੂਨ 2025 : The weather in Punjab is no longer cold, but likely to remain hot : ਪੰਜਾਬ ਵਿਚ ਮੌਸਮ (weather )ਦੇ ਗਰਮ ਜਾਂ ਠੰਡਾ ਰਹਿਣ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਕੁੱਝ ਦਿਨਾਂ ਤੋਂ ਗਰਮੀ ਦੀ ਥਾਂ ਤੇਜ਼ ਹਵਾਵਾਂ ਤੇ ਨਾਲ ਮੀਂਹ ਪੈਣ ਦਾ ਮੁੱਖ ਕਾਰਨ ਪੱਛਮੀ ਡਿਸਟਰਬੈਂਸ ਹੀ ਨਹੀਂ ਸੀ ਬਲਕਿ ਹਿਮਾਚਲ ਪ੍ਰਦੇਸ਼ ਵਿਚ ਬਰਫਬਾਰੀ ਤੇ ਮੀਂਹ ਦਾ ਪੈਣਾ ਵੀ ਸੀ ਪਰ ਹੁਣ ਮੌਸਮ ਮਾਹਿਰਾਂ ਅਨੁਸਾਰ ਅਜਿਹਾ ਕੋਈ ਮੌਸਮ ਜਲਦੀ ਜਲਦੀ ਆਉਂਦਾ ਦਿਖਾਈ ਨਹੀ਼ ਦਿੰਦਾ ਅਤੇ ਗਰਮੀ ਦੇ ਮੌਸਮ ਦੇ ਚਲਦਿਆਂ ਫਿਰ ਤੇਜ਼ ਗਰਮੀ ਪੈਣ ਦੇ ਆਸਾਰ ਹਨ, ਜਿਸਦੇ ਚਲਦਿਆਂ ਆਉਣ ਵਾਲੇ ਤਿੰਨ ਦਿਨਾਂ ਵਿੱਚ ਤਾਪਮਾਨ ਇੱਕ ਵਾਰ ਫਿਰ 4 ਡਿਗਰੀ ਵੱਧ ਸਕਦਾ ਹੈ ।

ਹਿਮਾਚਲ ਵਿਚ ਬੇਸ਼ਕ ਯੈਲੋ ਐਲਰਟ ਰਹੇਗਾ ਪਰ ਪੰਜਾਬ ਦੇ ਤਾਪਮਾਨ ਵਿਚ ਬਦਲਾਅ ਸੰਭਵ ਨਹੀਂ

ਭਾਰਤ ਦੇਸ਼ ਦੇ ਵੱਖ ਵੱਖ ਸੂਬਿਆਂ ਵਿਚ ਤਾਪਮਾਨ (Temperature) ਬੇਸ਼ਕ ਕਿਹੋ ਜਿਹਾ ਵੀ ਹੋਵੇ ਪਰ ਹਿਮਾਚਲ ਵਿਚ ਤਾਪਮਾਨ ਸਵੇਰ ਵੇਲੇ ਗਰਮ ਤੇ ਸ਼ਾਮ ਵੇਲੇ ਤਾਂ ਹਰ ਹਾਲ ਵਿਚ ਠੰਡਾ ਹੋ ਹੀ ਜਾਂਦਾ ਹੈ, ਜਿਸਦੇ ਚਲਦਿਆਂ ਮੌਸਮ ਮਾਹਿਰਾਂ ਨੇ ਅੱਜ ਬੇਸ਼ਕ ਹਿਮਾਚਲ ਵਿਚ ਯੈਲੋ ਐਲਰਟ ਜਾਰੀ ਕੀਤਾ ਹੈ ਪਰ ਨਾਲ ਹੀ ਇਹ ਵੀ ਕਲੀਅਰ ਕੀਤਾ ਹੈ ਕਿ ਇਸ ਨਾਲ ਪੰਜਾਬ ਦੇ ਤਾਪਮਾਨ ਵਿਚ ਕੋਈ ਬਦਲਾਅ ਨਹੀਂ ਹੋਵੇਗਾ।ਕਿਉਂਕਿ 5 ਤੋਂ 8 ਜੂਨ ਤੱਕ ਦੇ ਜਾਰੀ ਐਲਰਟ ਮੁਤਾਬਕ ਗਰਮੀ ਹੀ ਹੈ ।

Read More : ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

Leave a Comment

Your email address will not be published. Required fields are marked *

Scroll to Top