Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Friday, 21 Aug 2026 | 1:17 am

+91 90915 01313 , +91 90916 01313

punjabbanni@gmail.com
punjabbani@yahoo.com

ਸਿਵਲ ਸਰਵੈਂਟ ਬਣਨ ਦੇ ਚਾਹਵਾਨ ਵਿਦਿਆਰਥੀਆਂ ਨੂੰ ਬਿਠਾਇਆ ਡੀ. ਸੀ. ਨੇ ਕੁਰਸੀ 'ਤੇ

ਸਿਵਲ ਸਰਵੈਂਟ ਬਣਨ ਦੇ ਚਾਹਵਾਨ ਵਿਦਿਆਰਥੀਆਂ ਨੂੰ ਬਿਠਾਇਆ ਡੀ. ਸੀ. ਨੇ ਕੁਰਸੀ 'ਤੇ

ਪਟਿਆਲਾ, 16 ਮਈ 2025 : Students aspiring to become civil servants were seated on the chair by the DC : ਸਿਵਲ ਸਰਵੈਂਟ ਬਣਨ ਦੇ ਚਾਹਵਾਨ ਸਰਕਾਰੀ ਸਕੂਲਾਂ ਦੇ ਬਾਰਵੀਂ ਜਮਾਤ ਵਿੱਚ ਮੈਰਿਟ ‘ਚ ਆਏ ਵਿਦਿਆਰਥੀਆਂ ਨੂੰ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਆਪਣੀ ਕੁਰਸੀ ‘ਤੇ ਬੈਠਾਉਂਦਿਆਂ ਕਿਹਾ ਕਿ ਵਿਦਿਆਰਥੀ ਆਪਣੇ ਸੁਪਨੇ ਸਾਕਾਰ ਕਰਨ ਲਈ ਬੁਰੀ ਸੰਗਤ ਤੋਂ ਬਚਦੇ ਹੋਏ ਮਿਹਨਤ ਕਰਨ ਤਾਂ ਉਨ੍ਹਾਂ ਦੇ ਕੁਝ ਵੀ ਬਣਨ ਦੇ ਸੁਪਨੇ ਜਰੂਰ ਪੂਰੇ ਹੋਣਗੇ ।

ਜ਼ਿਲ੍ਹਾ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੋਂ ਜਾਣੂ ਕਰਵਾਇਆ

ਡਾ. ਪ੍ਰੀਤੀ ਯਾਦਵ ਨੇ ਜ਼ਿਲ੍ਹੇ ਦੇ 12ਵੀਂ ਜਮਾਤ ਦੇ ਮੈਰਿਟ ‘ਚ ਆਏ 12 ਵਿਦਿਆਰਥੀਆਂ ਨੂੰ ਆਪਣੇ ਦਫ਼ਤਰ ਵਿਖੇ ਸਨਮਾਨਤ ਕਰਦਿਆਂ ਉਨ੍ਹਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੋਂ ਜਾਣੂ ਕਰਵਾਇਆ ਅਤੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਉਰੋ ਵਿਖੇ ਅਗਲੇ ਭਵਿੱਖ ਲਈ ਕੈਰੀਅਰ ਕਾਉਸਲਿੰਗ ਵੀ ਕਰਵਾਈ ।

ਟਾਪਰ ਬਣਨਾ ਜਾਂ ਸਫ਼ਲਤਾ, ਕਿਸੇ ਦੀ ਤਰੱਕੀ ਜਾਂ ਸਫ਼ਲ ਹੋਣ ਦਾ ਇੱਕ ਮਾਪਦੰਡ ਨਹੀਂ ਹੈ, ਮਿਹਨਤ ਕਰਕੇ ਪੈਸਾ, ਨਾਮ ਤੇ ਕੁਝ ਵੀ ਕਮਾਇਆ ਜਾ ਸਕਦਾ ਹੈ, ਪਰੰਤੂ ਮੇਰਾ ਮੰਨਣਾ ਹੈ ਕਿ ਜੇਕਰ ਤੁਸੀਂ ਚੰਗੇ ਤੇ ਨੇਕ ਇਨਸਾਨ ਹੋ ਤਾਂ ਹੀ ਸਫ਼ਲ ਵਿਅਕਤੀ ਹੋ । ਹਰੇਕ ਬੱਚੇ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਉਹ ਅਜਿਹੇ ਵਿਅਕਤੀ ਬਣਨ ਜੋ ਕਿਸੇ ਦੂਜੇ ਜਾਂ ਲੋੜਵੰਦ ਦੀ ਮਦਦ ਕਰ ਸਕਣ, ਕਿਉਂਕਿ ਆਪਣੇ ਲਈ ਤਾਂ ਹਰ ਕੋਈ ਕਰਦਾ ਹੈ ।

ਜਿਹੜੇ ਟਾਪਰ ਹਨ, ਉਨ੍ਹਾਂ ਨੂੰ ਤਾਂ ਮੇਰੀ ਹੱਲਾਸ਼ੇਰੀ ਹੈ

ਡੀ. ਸੀ. ਕਿਹਾ ਕਿ ਜਿਹੜੇ ਟਾਪਰ ਹਨ, ਉਨ੍ਹਾਂ ਨੂੰ ਤਾਂ ਮੇਰੀ ਹੱਲਾਸ਼ੇਰੀ ਹੈ ਹੀ ਪਰੰਤੂ ਜਿਹੜੇ ਟਾਪਰ ਨਹੀਂ ਬਣ ਸਕੇ, ਉਨ੍ਹਾਂ ਨੇ ਵੀ ਬਹੁਤ ਵਧੀਆ ਕੀਤਾ ਹੁੰਦਾ ਹੈ ਤੇ ਵੱਧ ਜਾਂ ਘੱਟ ਨੰਬਰ ਲਿਆਉਣ ਵਾਲਿਆਂ ਵਿੱਚ ਵੀ ਕੋਈ ਨਾ ਕੋਈ ਹੁਨਰ ਜਰੂਰ ਹੁੰਦਾ ਹੈ, ਜਿਸ ਨੂੰ ਨਿਖਾਰਨ ਦੀ ਹੀ ਲੋੜ ਹੁੰਦੀ ਹੈ । ਵਿਦਿਆਰਥੀਆਂ ਤੋਂ ਉਨ੍ਹਾਂ ਦੇ ਸਕੂਲਾਂ ਬਾਬਤ ਫੀਡਬੈਕ ਹਾਸਲ ਕੀਤੀ ‘ਤੇ ਬਾਦਸ਼ਾਹਪੁਰ ਕਾਲੇਕੀ, ਪੀ. ਐਮ. ਸ੍ਰੀ ਦੇਵੀਗੜ੍ਹ ਅਤੇ ਸਮਾਣਾ ਦੇ ਸਕੂਲਾਂ ‘ਚ ਖੇਡ ਮੈਦਾਨਾਂ ਦੀ ਮੰਗ ਨੂੰ ਤੁਰੰਤ ਪੂਰਾ ਕਰਦਿਆਂ ਹਰ ਖੇਡ ਮੈਦਾਨ ਲਈ 5-5 ਲੱਖ ਰੁਪਏ ਜਾਰੀ ਕੀਤੇ । ਮੈਰੀਟੋਰੀਅਸ ਸਕੂਲ ਪਟਿਆਲਾ ‘ਚ ਆਡੀਟੋਰੀਅਮ ਬਣਾਉਣ ਸਮੇਤ ਹੋਰ ਸਕੂਲਾਂ ‘ਚ ਵਿਦਿਆਰਥੀਆਂ ਵੱਲੋਂ ਰੱਖੀਆਂ ਹੋਰ ਮੰਗਾਂ ਵੀ ਤੁਰੰਤ ਪ੍ਰਵਾਨ ਕੀਤੀਆਂ ਅਤੇ ਮੈਰਿਟ ‘ਚ ਆਏ ਵਿਦਿਆਰਥੀਆਂ ਸਨਮਾਨਤ ਕੀਤਾ ।

Read More : ਡਿਪਟੀ ਕਮਿਸ਼ਨਰ ਵੱਲੋਂ ਮੰਦਿਰ ਸ੍ਰੀ ਕਾਲੀ ਦੇਵੀ ਦੇ ਵਿਕਾਸ ਕਾਰਜਾਂ ਦਾ ਜਾਇਜ਼ਾ

Scroll to Top