Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Sunday, 23 Aug 2026 | 2:05 am

+91 90915 01313 , +91 90916 01313

punjabbanni@gmail.com
punjabbani@yahoo.com

25 ਕਰੋੜ ਰੁਪਏ ਦਾ ਸੋਨਾ ਗਬਨ ਕਰਨ ਦਾ ਮਾਮਲਾ ਆਇਆ ਸਾਹਮਣੇ

25 ਕਰੋੜ ਰੁਪਏ ਦਾ ਸੋਨਾ ਗਬਨ ਕਰਨ ਦਾ ਮਾਮਲਾ ਆਇਆ ਸਾਹਮਣੇ

25 ਕਰੋੜ ਰੁਪਏ ਦਾ ਸੋਨਾ ਗਬਨ ਕਰਨ ਦਾ ਮਾਮਲਾ ਆਇਆ ਸਾਹਮਣੇ
ਜਲੰਧਰ : ਲਾਲ ਬਜ਼ਾਰ ਸਥਿਤ ਸੁਨਿਆਰਾ ਬਾਜ਼ਾਰ ਦੇ ਇਕ ਜਿਊਲਰਜ਼ ਤੋਂ ਕਰੀਬ 25 ਕਰੋੜ ਰੁਪਏ ਦਾ ਸੋਨਾ ਗਬਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਉਕਤ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਹਰਜੀਤ ਕੁਮਾਰ ਨੇ ਦੱਸਿਆ ਕਿ ਅਜੇ ਤੱਕ ਉਨ੍ਹਾਂ ਦੇ ਧਿਆਨ `ਚ ਕੋਈ ਸਿ਼ਕਾਇਤ ਨਹੀਂ ਆਈ ਹੈ ਪਰ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਐੱਸ. ਐੱਮ. ਜਿਓਲਰਜ ਦੇ ਮਾਲਕ ਸੰਨੀ ਤੇ ਮਨੀ `ਤੇ ਧੋਖਾਧੜੀ ਦਾ ਦੋਸ਼ ਹੈ । ਦੱਸਿਆ ਜਾ ਰਿਹਾ ਹੈ ਕਿ 2 ਪੀੜਤਾਂ ਨੇ ਪੁਲਿਸ ਨੂੰ ਸਿਕਾਇਤ ਦਿੱਤੀ ਹੈ । ਪੁਲਸ ਨੂੰ ਦਿੱਤੀ ਸਿ਼ਕਾਇਤ `ਚ ਪੀੜਤਾਂ ਨੇ ਦੱਸਿਆ ਹੈ ਕਿ ਉਕਤ ਵਿਅਕਤੀ ਉਨ੍ਹਾਂ ਦਾ ਸੋਨਾ ਲੈ ਕੇ ਫਰਾਰ ਹੋ ਗਿਆ ਹੈ । ਪੀੜਤ ਸੁਨੀਲ ਕੁਮਾਰ ਨੇ ਮੀਡੀਆ ਸਾਹਮਣੇ ਆ ਕੇ ਦੋਸ਼ ਲਾਇਆ ਕਿ ਐੱਸ. ਐੱਮ. ਜਿਉਲਰਜ਼ ਨੇ 20 ਤੋਂ 25 ਤੋਲੇ ਸੋਨਾ ਹੜੱਪ ਲਿਆ ਹੈ । ਉਸ ਨੇ 20 ਤੋਂ 25 ਤੋਲੇ ਸੋਨੇ ਦੀ ਠੱਗੀ ਮਾਰਨ ਦਾ ਦੋਸ਼ ਲਾਇਆ ਹੈ । ਪੀੜਤ ਨੇ ਦੱਸਿਆ ਕਿ ਉਸ ਨੇ ਪੁਲਸ ਕਮਿਸ਼ਨਰ ਦਫ਼ਤਰ ’ਚ ਸਿ਼ਕਾਇਤ ਵੀ ਦਿੱਤੀ ਹੈ । ਉਸ ਕੋਲ ਧੋਖਾਧੜੀ ਦੇ ਸਾਰੇ ਸਬੂਤ ਹਨ । ਪੀੜਤ ਨੇ ਦੋਸ਼ ਲਾਇਆ ਕਿ ਮੁਲਜ਼ਮ ਉਸ ਦਾ 6.50 ਲੱਖ ਰੁਪਏ ਦਾ 8 ਤੋਲਾ ਸੋਨਾ ਲੈ ਕੇ ਫਰਾਰ ਹੋ ਗਿਆ। ਪੀੜਤ ਨੇ ਦੱਸਿਆ ਕਿ ਉਸ ਦੀ ਪਤਨੀ ਦੀ ਮੌਤ ਹੋ ਚੁੱਕੀ ਹੈ । ਇਸ ਤੋਂ ਬਾਅਦ ਉਸ ਨੇ ਬੱਚਿਆਂ ਲਈ ਸੋਨਾ ਰੱਖ ਲਿਆ ਸੀ । ਜਦ ਉਹ ਆਪਣਾ ਸੋਨਾ ਲੈਣ ਲਈ ਉਨ੍ਹਾਂ ਦੇ ਘਰ ਗਿਆ ਤਾਂ ਉਸ ਨੂੰ ਧਮਕੀ ਦਿੱਤੀ ਗਈ ਕਿ ਜੇਕਰ ਉਸ ਦੇ ਪੁੱਤਰ ਨੂੰ ਕੁਝ ਹੋਇਆ ਤਾਂ ਉਹ ਉਸ ਵਿਰੁੱਧ ਕਾਰਵਾਈ ਕਰੇਗਾ । ਪੀੜਤ ਨੇ ਦੱਸਿਆ ਕਿ ਦੋਵੇਂ ਭਰਾ ਸੰਨੀ ਤੇ ਮਨੀ ਹੁਣ ਫਰਾਰ ਹਨ । ਪੀੜਤ ਨੇ ਦੱਸਿਆ ਕਿ 20 ਤੋਂ 25 ਵਿਅਕਤੀਆਂ ਨਾਲ ਦੋ ਜਿਉਲਰ ਭਰਾਵਾਂ ਨੇ ਠੱਗੀ ਮਾਰੀ ਹੈ । ਜਿਉਲਰ ਮਾਲਕ ਵੱਲੋਂ ਕੋਈ ਬਿਆਨ ਨਹੀਂ ਆਇਆ, ਸੁਨੀਲ ਨੇ ਕਿਹਾ ਕਿ ਉਸ ਦੇ ਹਾਲਾਤ ਅਜਿਹੇ ਬਣ ਗਏ ਹਨ ਕਿ ਉਹ ਮਰਨ ਲਈ ਮਜਬੂਰ ਹੈ । ਸੁਨੀਲ ਨੇ ਦੱਸਿਆ ਕਿ ਉਸ ਦੇ ਘਰ ਖਾਣ ਲਈ ਰੋਟੀ ਨਹੀਂ ਹੈ । ਪ੍ਰਧਾਨ ਹਰਜੀਤ ਨੂੰ ਲੈ ਕੇ ਜੌਹਰੀ ਦੇ ਘਰ ਗਿਆ ਪਰ ਸੰਨੀ ਤੇ ਮਨੀ ਘਰੋਂ ਗਾਇਬ ਸਨ ।

Advertisement
Advertisement
Advertisement
Advertisement
Scroll to Top