Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Sunday, 23 Aug 2026 | 2:06 am

+91 90915 01313 , +91 90916 01313

punjabbanni@gmail.com
punjabbani@yahoo.com

ਇੰਪਰੂਵਮੈਂਟ ਟਰੱਸਟ ਜਲੰਧਰ ਦੇ ਕਲਰਕ ਸੰਜੀਵ ਕਾਲੀਆ ਉਰਫ਼ ਬੌਬੀ ਵਿਰੁੱਧ ਕੇਸ ਦਰਜ

ਇੰਪਰੂਵਮੈਂਟ ਟਰੱਸਟ ਜਲੰਧਰ ਦੇ ਕਲਰਕ ਸੰਜੀਵ ਕਾਲੀਆ ਉਰਫ਼ ਬੌਬੀ ਵਿਰੁੱਧ ਕੇਸ ਦਰਜ

ਇੰਪਰੂਵਮੈਂਟ ਟਰੱਸਟ ਜਲੰਧਰ ਦੇ ਕਲਰਕ ਸੰਜੀਵ ਕਾਲੀਆ ਉਰਫ਼ ਬੌਬੀ ਵਿਰੁੱਧ ਕੇਸ ਦਰਜ
ਜਲੰਧਰ : ਪੰਜਾਬ ਦੇ ਸ਼ਹਿਰ ਜਲੰਧਰ ਦੇ ਨਿਊ ਜਵਾਹਰ ਨਗਰ ਸਥਿਤ ਕੋਠੀ ਨੂੰ ਗਲਤ ਤਰੀਕੇ ਨਾਲ ਰਜਿਸਟਰਡ ਕਰਵਾ ਕੇ ਕਰੋੜਾਂ ਰੁਪਏ ਦਾ ਗਬਨ ਕਰਨ ਦੀ ਸਾਜ਼ਿਸ਼ ਰਚਣ ਦੇ ਦੋਸ਼ ‘ਚ ਨਗਰ ਸੁਧਾਰ ਟਰੱਸਟ ਦੇ ਕਲਰਕ ਸੰਜੀਵ ਕਾਲੀਆ ਉਰਫ ਬੌਬੀ ਖਿਲਾਫ ਪੁਲਸ ਨੇ ਐੱਫ. ਆਈ. ਆਰ. ਦਰਜ ਕੀਤੀ ਹੈ । ਇਸ ਦੀ ਪੁਸ਼ਟੀ ਐਸ. ਐਚ. ਓ. ਕਮਲਜੀਤ ਸਿੰਘ ਨੇ ਕੀਤੀ ਹੈ । ਇਸ ਮਾਮਲੇ ਵਿੱਚ ਕੁਝ ਮੁਲਾਜ਼ਮਾਂ ਖ਼ਿਲਾਫ਼ ਪਹਿਲਾਂ ਹੀ ਐਫ. ਆਈ. ਆਰ. ਦਰਜ ਕੀਤੀ ਜਾ ਚੁੱਕੀ ਹੈ । ਜਲੰਧਰ ਇੰਪਰੂਵਮੈਂਟ ਟਰੱਸਟ ਦੇ ਮੁਲਾਜ਼ਮਾਂ ਨੇ ਆਪਣੇ ਬਿਆਨ ‘ਚ ਸੰਜੀਵ ਕਾਲੀਆ ਉਰਫ ਬੌਬੀ ਦਾ ਨਾਂ ਲਿਆ ਹੈ । ਇਨ੍ਹਾਂ ਮੁਲਾਜ਼ਮਾਂ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨਾਂ ਵਿੱਚ ਕਿਹਾ ਹੈ ਕਿ ਸੰਜੀਵ ਕਾਲੀਆ ਨੇ ਮਕਾਨ ਹੜੱਪਣ ਦੀ ਸਾਜ਼ਿਸ਼ ਰਚੀ ਹੈ । ਸੰਜੀਵ ਕਾਲੀਆ ਇਸ ਸਮੇਂ ਹੁਸ਼ਿਆਰਪੁਰ ਇੰਪਰੂਵਮੈਂਟ ਟਰੱਸਟ ਵਿੱਚ ਤਾਇਨਾਤ ਹਨ । ਜਾਣਕਾਰੀ ਮੁਤਾਬਕ ਜਲੰਧਰ ਦੇ ਨਿਊ ਜਵਾਹਰ ਨਗਰ ‘ਚ ਮਕਾਨ ਨੰਬਰ 462 ਦੀ ਕੀਮਤ ਕਰੋੜਾਂ ਰੁਪਏ ਹੈ। ਚੇਅਰਮੈਨ ਬਲਜੀਤ ਸਿੰਘ ਨੀਲਾਮਹਿਲ ਦੇ ਸਮੇਂ ਸਾਲ 2011 ਵਿੱਚ ਹੋਈ ਸੀ । ਜਾਂਚ ਵਿਚ ਦੱਸਿਆ ਗਿਆ ਕਿ ਸਾਲ 1982 ਵਿਚ ਇਹ ਮਕਾਨ ਬਖ਼ਸ਼ੀਸ ਸਿੰਘ ਪੁੱਤਰਾਂ ਗੁਰਮੀਤ ਸਿੰਘ, ਅਮਰੀਕ ਸਿੰਘ ਅਤੇ ਜਗਮੋਹਨ ਸਿੰਘ ਦੇ ਨਾਂ ‘ਤੇ ਰਜਿਸਟਰਡ ਹੋਇਆ ਸੀ ਪਰ ਸਾਲ 2011 ਵਿੱਚ ਇਹ ਮਕਾਨ ਗਲਤ ਤਰੀਕੇ ਨਾਲ ਜਗਮੋਹਨ ਸਿੰਘ ਦੀ ਪਤਨੀ ਰਾਜਵੰਤ ਕੌਰ ਦੇ ਨਾਂ ਤਬਦੀਲ ਕਰ ਦਿੱਤਾ ਗਿਆ । ਦੋਸ਼ ਸੀ ਕਿ ਕਲਰਕ ਮੁਖਤਿਆਰ ਸਿੰਘ ਅਤੇ ਪਵਨ ਕੁਮਾਰ ਨੇ ਇਸ ਫਾਈਲ ਨਾਲ ਛੇੜਛਾੜ ਕੀਤੀ ਹੈ । ਇਸ ਸਬੰਧੀ ਮੁਖਤਿਆਰ ਸਿੰਘ ਅਤੇ ਪਵਨ ਕੁਮਾਰ ਵੱਲੋਂ ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ ਉਨ੍ਹਾਂ ਕਲਰਕ ਸੰਜੀਵ ਕਾਲੀਆ ਉਰਫ਼ ਬੌਬੀ ਦਾ ਨਾਂ ਲਿਆ, ਜੋ ਉਸ ਸਮੇਂ ਜਲੰਧਰ ਵਿੱਚ ਤਾਇਨਾਤ ਸੀ । ਇਸ ਬਿਆਨ ਤੋਂ ਬਾਅਦ ਪੁਲਸ ਨੇ ਸੰਜੀਵ ਕਾਲੀਆ ਖਿਲਾਫ ਐੱਫ.ਆਈ.ਆਰ ਦਰਜ ਕੀਤੀ ।

Advertisement
Advertisement
Advertisement
Advertisement
Scroll to Top