Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Sunday, 23 Aug 2026 | 1:51 pm

+91 90915 01313 , +91 90916 01313

punjabbanni@gmail.com
punjabbani@yahoo.com

ਦੋਵੇ਼ ਸਿ਼ਵ ਸੈਨਾ ਆਗੂਆਂ ਦੇ ਘਰ ਸੁੱਟੇ ਗਏ ਪੈਟਰੋਲ ਬੰਬ ਦੀ ਜਿੰਮੇਵਾਰੀ ਲਈ ਖਾਲਿਸਤਾਨ ਜਿੰਦਾਬਾਦ ਫੋਰਸ ਨੇ

ਦੋਵੇ਼ ਸਿ਼ਵ ਸੈਨਾ ਆਗੂਆਂ ਦੇ ਘਰ ਸੁੱਟੇ ਗਏ ਪੈਟਰੋਲ ਬੰਬ ਦੀ ਜਿੰਮੇਵਾਰੀ ਲਈ ਖਾਲਿਸਤਾਨ ਜਿੰਦਾਬਾਦ ਫੋਰਸ ਨੇ

ਦੋਵੇ਼ ਸਿ਼ਵ ਸੈਨਾ ਆਗੂਆਂ ਦੇ ਘਰ ਸੁੱਟੇ ਗਏ ਪੈਟਰੋਲ ਬੰਬ ਦੀ ਜਿੰਮੇਵਾਰੀ ਲਈ ਖਾਲਿਸਤਾਨ ਜਿੰਦਾਬਾਦ ਫੋਰਸ ਨੇ
ਲੁਧਿਆਣਾ, 4 ਨਵੰਬਰ : ਪੰਦਰਾਂ ਦਿਨ ਪਹਿਲਾਂ ਚੰਦਰ ਨਗਰ ਵਿੱਚ ਸਿ਼ਵ ਸੈਨਾ ਭਾਰਤਵੰਸ਼ੀ ਆਗੂ ਯੋਗੇਸ਼ ਬਖਸ਼ੀ ਦੇ ਘਰ ‘ਤੇ ਸੁੱਟੇ ਗਏ ਪੈਟਰੋਲ ਬੰਬ ਅਤੇ ਬੀਤੇ ਸ਼ਨੀਵਾਰ ਸਿ਼ਵ ਸੈਨਾ ਹਿੰਦ ਸਿੱਖ ਸੰਗਤ ਦੇ ਹਰਕੀਰਤ ਖੁਰਾਣਾ ਦੇ ਘਰ ‘ਤੇ ਸੁੱਟੇ ਗਏ ਪੈਟਰੋਲ ਬੰਬ ਦੇ ਸਬੰਧ ਵਿੱਚ ਈਮੇਲ ਮਿਲਣ ਤੋਂ ਬਾਅਦ ਇਸ ਦੀ ਕੜੀ ਪਾਕਿਸਤਾਨ ਨਾਲ ਜੁੜ ਗਈ ਹੈ । ਇਹ ਮੇਲ ਪੁਲਸ ਨੂੰ ਨਹੀਂ ਸਗੋਂ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਦੇ ਪੱਤਰਕਾਰਾਂ ਨੂੰ ਭੇਜੀ ਗਈ ਹੈ । ਈਮੇਲ ਭੇਜਣ ਵਾਲੇ ਨੇ ਆਪਣੀ ਪਛਾਣ ਖਾਲਿਸਤਾਨ ਜਿੰਦਾਬਾਦ ਫੋਰਸ (ਕੇ. ਜ਼ੈਡ. ਐਫ.) ਦੇ ਮੁਖੀ ਰਣਜੀਤ ਸਿੰਘ ਉਰਫ਼ ਫਤਿਹ ਸਿੰਘ ਬਾਗੀ ਵਜੋਂ ਦੱਸੀ ਹੈ, ਜੋ ਨੀਟਾ ਦੀ ਨਿਗਰਾਨੀ ਅਤੇ ਖੋਜ ਯੂਨਿਟ ਦਾ ਮੁੱਖ ਸੇਵਾਦਾਰ ਹੈ । ਇਸ ਹਮਲੇ ਨੂੰ ਅੱਤਵਾਦੀ ਹਮਲਾ ਦੱਸਦੇ ਹੋਏ ਦੋਹਾਂ ਨੂੰ ਚਿਤਾਵਨੀ ਦਿੱਤੀ ਗਈ ਹੈ ।
ਹਾਲਾਂਕਿ ਪੁਲਸ ਟੀਮ ਅਜੇ ਇਸ ਈਮੇਲ ਦੀ ਪੁਸ਼ਟੀ ਨਹੀਂ ਕਰ ਰਹੀ ਹੈ । ਕੀ ਇਹ ਅੱਤਵਾਦੀਆਂ ਦੁਆਰਾ ਭੇਜਿਆ ਗਿਆ ਹੈ ਜਾਂ ਇਹ ਫਰਜ਼ੀ ਹੈ? ਖੁਫੀਆ ਏਜੰਸੀਆਂ ਨੇ ਇਸ ‘ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਪੁਲਿਸ ਨੂੰ ਅਜੇ ਤੱਕ ਕੋਈ ਖਾਸ ਸੁਰਾਗ ਨਹੀਂ ਮਿਲਿਆ ਹੈ ਪਰ ਕੈਮਰਿਆਂ ਦੀ ਸਕੈਨਿੰਗ ਕਰਨ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਤਿੰਨੋਂ ਮੁਲਜ਼ਮ ਪੰਜਾਬ ਛੱਡ ਚੁੱਕੇ ਹਨ । ਪੱਤਰਕਾਰਾਂ ਨੂੰ ਭੇਜੀ ਗਈ ਈਮੇਲ ਵਿੱਚ ਲਿਖਿਆ ਗਿਆ ਹੈ ਕਿ ਪਿਛਲੇ ਦਿਨਾਂ ਵਿੱਚ ਹਿੰਦੂ ਨੇਤਾਵਾਂ ਦੇ ਟਿਕਾਣਿਆਂ ‘ਤੇ ਪੈਟਰੋਲ ਬੰਬ ਸੁੱਟੇ ਗਏ ਸਨ। ਇਹ ਚੇਤਾਵਨੀ ਹੈ, ਜੇਕਰ ਉਨ੍ਹਾਂ ਨੇ ਸਿੱਖ ਵਿਰੋਧੀ ਗਤੀਵਿਧੀਆਂ ਬੰਦ ਨਾ ਕੀਤੀਆਂ ਤਾਂ ਇਸ ਦੇ ਨਤੀਜੇ ਹੋਰ ਵੀ ਗੰਭੀਰ ਹੋਣਗੇ ਅਤੇ ਇਸ ਲਈ ਤਿਆਰ ਰਹੋ ।

Advertisement
Advertisement
Advertisement
Advertisement
Scroll to Top