Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Sunday, 16 Aug 2026 | 12:48 am

+91 90915 01313 , +91 90916 01313

punjabbanni@gmail.com
punjabbani@yahoo.com

ਸ਼੍ਰੋਮਣੀ ਕਮੇਟੀ ਦੀ ਸਭ ਤੋਂ ਵੱਧ ਜ਼ਿੰਮੇਵਾਰੀ ਬਣਦੀ ਹੈ ਕਿ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਲਏ ਫੈਸਲਿਆ ਉੱਤੇ ਪਹਿਰਾ ਦੇਣਾ : ਕਾਲੇਕਾ

ਸ਼੍ਰੋਮਣੀ ਕਮੇਟੀ ਦੀ ਸਭ ਤੋਂ ਵੱਧ ਜ਼ਿੰਮੇਵਾਰੀ ਬਣਦੀ ਹੈ ਕਿ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਲਏ ਫੈਸਲਿਆ ਉੱਤੇ ਪਹਿਰਾ ਦੇਣਾ : ਕਾਲੇਕਾ

ਸ਼੍ਰੋਮਣੀ ਕਮੇਟੀ ਦੀ ਸਭ ਤੋਂ ਵੱਧ ਜ਼ਿੰਮੇਵਾਰੀ ਬਣਦੀ ਹੈ ਕਿ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਲਏ ਫੈਸਲਿਆ ਉੱਤੇ ਪਹਿਰਾ ਦੇਣਾ : ਕਾਲੇਕਾ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਕਾਲਕਾ ਨੇ ਕਿਹਾ ਹੈ ਕਿ ਮੀਰੀ-ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ ਮਹਾਰਾਜ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਕੀਤੀ ਅਤੇ ਇਹ ਤਖ਼ਤ ਬਣਾਇਆ ਜੋ ਕਿਸੇ ਦੇ ਅਧੀਨ ਨਹੀਂ ਹੋਵੇਗਾ । ਜਿਹੜਾ ਸਿੱਖ ਪੰਥ ਵਿੱਚ ਸਿਰਮੌਰ ਸੰਸਥਾ ਹੈ ਅਤੇ ਇਸ ਦੇ ਹੁਕਮ ਇਲਾਹੀ ਮੰਨੇ ਜਾਣਗੇ । ਕਾਲਕਾ ਨੇ ਕਿਹਾ ਹੈ ਕਿ ਸਮੇਂ-ਸਮੇਂ ਉੱਤੇ ਇਹਦੇ ਉੱਤੇ ਹਮਲੇ ਵੀ ਹੋਏ ਅਬਦਾਲੀ ਅਤੇ ਜ਼ਕਰੀਆ ਖਾਨ ਵਰਗਿਆ ਨੇ ਹਮਲੇ ਕੀਤੇ ਪਰ ਤਖ਼ਤ ਦੀ ਉੱਚਤਾ ਨੂੰ ਕੋਈ ਠੇਸ ਨਹੀਂ ਪਹੁੰਚੀ । ਕਾਲਕਾ ਨੇ ਕਿਹਾ ਹੈ ਕਿ ਪਰ ਬੜਾ ਅਫਸੋਸ ਹੋਇਆ ਜਿਸ ਦਿਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਹੁੰਦੀ ਹੈ ਉਸ ਦਿਨ ਕਮੇਟੀ ਨੇ ਮਤਾ ਪਾਸ ਕਰਦੀ ਹੈ ਕਿ ਅਕਾਲ ਤਖ਼ਤ ਸਾਹਿਬ ਉੱਤੇ ਜਾਣ ਵੇਲੇ ਜੋ ਲੋਕਾਂ ਦੀ ਸ਼ਿਕਾਇਤਾਂ ਹੁੰਦੀਆ ਹਨ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲੋਂ ਬਣਾਈ ਗਈ 11 ਮੈਂਬਰੀ ਕਮੇਟੀ ਫੈਸਲਾ ਲਵੇਗੀ ਕਿ ਸਿੰਘ ਸਾਹਿਬ ਕਿ ਫੈਸਲੇ ਲੈਣੇ ਹਨ। ਕਾਲਕਾ ਦਾ ਕਹਿਣਾ ਹੈ ਕਿ ਬੜਾ ਅਫਸੋਸ ਦੀ ਗੱਲ ਹੈ ਸ਼੍ਰੋਮਣੀ ਕਮੇਟੀ ਦੀ ਸਭ ਤੋਂ ਵੱਧ ਜ਼ਿੰਮੇਵਾਰੀ ਬਣਦੀ ਹੈ ਕਿ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਲਏ ਫੈਸਲਿਆ ਉੱਤੇ ਪਹਿਰਾ ਦੇਣਾ। ਉਹ ਅੱਜ ਜਿਹੀ ਕਮੇਟੀ ਬਣਾਉਣ ਦੀ ਗੱਲ ਕਰ ਰਹੀ ਹੈ ਜੋ ਅਕਾਲ ਤਖ਼ਤ ਸਾਹਿਬ ਤੋਂ ਉੱਤੇ ਹੋਵੇ। ਕਾਲਕਾ ਨੇ ਕਿਹਾ ਹੈ ਕਿ ਮੈਂ ਸਮਝਦਾ ਹਾਂ ਧਾਮੀ ਸਾਬ੍ਹ ਚੌਥੀ ਵਾਰ ਪ੍ਰਧਾਨ ਬਣਨ ਤੋਂ ਬਾਅਦ ਇੰਨੇ ਹੰਕਾਰ ਗਏ ਹਨ ਉਨ੍ਹਾਂ ਨੂੰ ਇਹ ਵੀ ਪਤਾ ਨਹੀ ਚੱਲ ਰਿਹਾ ਹੈ ਉਹ ਕਿਸ ਦੇ ਬਾਰੇ ਗੱਲ ਕਰ ਰਹੇ ਹਨ। ਕਾਲਕਾ ਨੇ ਕਿਹਾ ਹੈ ਇਹ ਉਹ ਸਿਰਮੌਰ ਸੰਸਥਾ ਜੋ ਕਿਸੇ ਪਾਰਟੀ ਦੇ ਜਾਂ ਕਿਸੇ ਜਥੇਬੰਦੀ ਦੇ ਅਧੀਨ ਨਹੀਂ ਹਨ । ਉਨ੍ਹਾਂ ਨ ਕਿਹਾ ਹੈ ਕਿ ਦੁਨੀਆ ਵਿੱਚ ਬੈਠਾ ਹਰ ਸਿੱਖ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਧੀਨ ਚੱਲਦਾ ਹੈ। ਕਾਲਕਾ ਨੇ ਕਿਹਾ ਹੈ ਕਿ ਮੈਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਉੱਤੇ ਕਿਸੇ ਨੂੰ ਨਹੀਂ ਮੰਨਦਾ। ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਕਮੇਟੀ ਬਣਾਉਣਾ ਗਲਤ ਹੈ ਅਤੇ ਇਹ ਮੰਦਭਾਗਾ ਹੈ ।
ਕਾਲਕਾ ਨੇ ਕਿਹਾ ਹੈ ਕਿ ਮੈਂ ਸਿੰਘ ਸਾਹਿਬਾਨ ਨੂੰ ਕਹਿਣਾ ਹੈ ਚਾਹੁੰਦਾ ਹੈ ਕਿ ਜਿਹੜਾ ਤੁਸੀਂ ਪਿਛਲੇ ਸਮੇਂ ਵਿੱਚ ਫੈਸਲੇ ਲਏ ਜਿਹੜਾ ਤਨਖਾਹੀਆ ਘੋਸ਼ਿਤ ਕੀਤਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ, ਜਿਹੜਾ ਵਿਰਸਾ ਸਿੰਘ ਵਲਟੋਹਾ ਨੂੰ ਪਾਰਟੀ ਵਿੱਚ ਕੱਢਣ ਦਾ ਫੈਸਲਾ ਲਿਆ ਹੈ । ਕਾਲਕਾ ਨੇ ਕਿਹਾ ਹੈ ਕਿ ਜਥੇਦਾਰਾਂ ਉੱਤੇ ਦਬਾਅ ਪਏ ਜਾ ਰਹੇ ਹਨ। ਉਨ੍ਹਾਂ ਨੇ ਕਿ ਹੈ ਕਿ ਦਬਾਅ ਦੀ ਨੀਤੀ ਤਹਿ ਕੀਤੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵਜੋਂ ਹੈ । ਤੁਹਾਨੂੰ ਕਿਸੇ ਪਾਸੇ ਵੀ ਲੋਕਾਂ ਦੀਆਂ ਚਾਲਾਂ ਤੋਂ ਡਰਨ ਦੀ ਲੋੜ ਨਹੀ । ਉਨ੍ਹਾਂ ਨੇਕਿਹ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਿਖੇਧੀ ਕਰਦਾ ਹੈ ਅਤੇ ਹਮੇਸ਼ਾ ਤੁਹਾਡੇ ਨਾਲ ਖੜ੍ਹੇ ਹਾਂ ।
ਕਾਲਕਾ ਨੇ ਕਿਹਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਉੱਤੇ ਬੇਅਦਬੀਆ ਹੋਈਆ ਜਿਸ ਨੂੰ ਲੈ ਕੇ ਸੰਗਤ ਵਿੱਚ ਭਾਰੀ ਰੋਸ ਹੈ। ਉਨ੍ਹਾਂ ਨੇ ਕਿਹਾ ਹੈ ਮੈਂ ਸਿੰਘ ਸਾਹਿਬਾਨ ਨੂੰ ਬੇਨਤੀ ਕਰਦਾ ਹਾਂ ਕਿ ਤੁਹਾਨੂੰ ਧਿਆਨ ਦੇਣਾ ਪੈਣਾ ਹੈ ਜਿਹੜੇ ਲੋਕ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਧੀਨ ਚਲਾਉਣਾ ਚਾਹੁੰਦੇ ਹਨ ਅਤੇ ਡੇਰੇ ਦੀ ਮੁਆਫੀ ਦੇ ਇਸ਼ਤਿਹਾਰ ਛਾਪੇ ਗਏ । ਉਨ੍ਹਾਂ ਨੇ ਕਿਹੈ ਗੁਰੂ ਸਾਹਿਬ ਦੀ ਬੇਅਦਬੀ ਹੋਈਆ ਪਰ ਇੰਨ੍ਹਾਂ ਲੋਕਾਂ ਨੇ ਕਦੇ ਵੀ ਅਕਾਲ ਤਖ਼ਤ ਸਾਹਿਬ ਦੇ ਸਿਧਾਤਾਂ ਉੱਤੇ ਪਹਿਰਾ ਨਹੀਂ ਦਿੱਤਾ।ਉਨ੍ਹਾਂ ਨੇ ਕਿਹਾ ਹੈ ਕਿ ਸਿੱਖ ਕੌਮ ਦੀਆ ਸੰਸਥਾਵਾਂ ਨੂੰ ਅਪੀਲ ਕਰਦਾ ਹਾਂ ਕਿ ਸਾਰਿਆ ਨੂੰ ਇਕ ਜੁੱਟ ਹੋਣਾ ਪੈਣਾ ਹੈ ਨਹੀਂ ਤਾਂ ਕੌਮ ਦਾ ਵੱਡਾ ਨੁਕਾਸਾਨ ਹੋਵੇਗਾ । ਉਨ੍ਹਾਂ ਨੇ ਕਿਹਾ ਹੈ ਕਿ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਬਚਾਉਣ ਲਈ ਧਾਮੀ ਨੂੰ ਉਮੀਦਵਾਰ ਬਣਾਇਆ ਗਿਆ ਹੈ । ਕਾਲਕਾ ਨੇ ਕਿਹਾ ਹੈ ਕਿ ਲਫਾਫਾ ਕਲਚਰ ਪਾਰਟੀ ਪ੍ਰਧਾਨ ਦਾ ਬਣਾਇਆ ਹੁੰਦਾ ਹੈ। ਕਾਲਕਾ ਨੇ ਕਿਹਾ ਹੈ ਕਿ ਵੋਟਾਂ ਸਾਨੂੰ ਇਕ ਜੁੱਟ ਹੋ ਕੇ ਲੜਨਾ ਚਾਹੀਦੈ । ਕਾਲਕਾ ਨੇ ਕਿਹਾ ਹੈ ਕਿ ਸ੍ਰੋਮਣੀ ਅਕਾਲੀ ਦਲ ਨੂੰ ਇਹ ਬਰਦਾਸ਼ਤ ਨਹੀਂ ਹੋ ਰਿਹਾ ਹੈ ਕਿ ਪੰਥ ਇਕ ਹੋ ਰਿਹਾ ਹੈ । ਕਾਲਕਾ ਨੇ ਸਾਰੇ ਜਥੇਦਾਰਾਂ ਨੇ ਇਕੱਠੇ ਹੋ ਕੇ ਫੈਸਲੇ ਲੈਣੇ ਹਨ। ਉਨ੍ਹਾਂ ਨੇਕਿਹਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖਾਂ ਦੀ ਸਿਰਮੌਰ ਸੰਸਥਾ ਹਨਹੀ ਹੈ । ਉਨ੍ਹਾਂ ਨੇ ਕਿਹਾ ਹੈ ਕਿ ਸ੍ਰੋਮਣੀ ਅਕਾਲੀ ਦਲ ਨੇ ਸੰਗਤ ਨੂੰ ਵੀ ਗੁੰਮਰਾਹ ਕੀਤਾ ਸੀ।ਉਨ੍ਹਾਂ ਨੇਕਿਹ ਹੈ ਕਿ ਧਾਮੀ ਨੇ ਅਕਾਲ ਤਖ਼ਤ ਸਾਹਿਬ ਉੱਤੇ ਕਮੇਟੀ ਬਵਾਉਣਾ ਇਸ ਤੋਂ ਮੰਦਭਾਗੀ ਗੱਲ ਕੋਈ ਹੋਰ ਨਹੀ ਹੋ ਸਕਦੀ ।

Advertisement
Advertisement
Advertisement
Advertisement
Scroll to Top