Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Monday, 24 Aug 2026 | 7:45 pm

+91 90915 01313 , +91 90916 01313

punjabbanni@gmail.com
punjabbani@yahoo.com

ਗਰੀਨ ਦਿਵਾਲ਼ੀ ਮਨਾਉਣ ਦਾ ਦਿੱਤਾ ਸੰਦੇਸ਼

ਗਰੀਨ ਦਿਵਾਲ਼ੀ ਮਨਾਉਣ ਦਾ ਦਿੱਤਾ ਸੰਦੇਸ਼

ਗਰੀਨ ਦਿਵਾਲ਼ੀ ਮਨਾਉਣ ਦਾ ਦਿੱਤਾ ਸੰਦੇਸ਼
ਦੀਵਾਲੀ ਵਾਲੇ ਦਿਨ ਅਣਸੁਖਾਵੀਂ ਘਟਨਾਂ ਦਾ ਸਾਹਮਣਾਂ ਕਰਨ ਲਈ ਹਸਪਤਾਲਾਂ ਵਿਚ 24 ਘੰਟੇ ਖੁੱਲੀਆਂ ਰਹਿਣਗੀਆਂ ਐਮਰਜੈਸੀਂ ਸੇਵਾਵਾਂ: ਸਿਵਲ ਸਰਜਨ ਡਾ. ਜਤਿੰਦਰ ਕਾਂਸਲ
ਪਟਿਆਲਾ : ਸਿਵਲ ਸਰਜਨ ਡਾ.ਜਤਿੰਦਰ ਕਾਂਸਲ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਦੀਵਾਲੀ ਦੀਆਂ ਵਧਾਈਆਂ ਦਿੰਦੇ ਹੋਏ ਕਿਹਾ ਕਿ ਵਾਤਾਵਰਣ ਨੂੰ ਸਾਫ ਸੁੱਥਰਾ ਰੱਖਣ ਅਤੇ ਪ੍ਰਦੁਸ਼ਿਤ ਹੋਣ ਤੋਂ ਬਚਾਉਣ ਲਈ ਪ੍ਰਦੂਸ਼ਨ ਮੁਕਤ ਦੀਵਾਲੀ ਮਨਾਉਣਾ ਸਮੇਂ ਦੀ ਜਰੂਰਤ ਬਣ ਗਈ ਹੈ। ਚਾਹੀਦੀ ਹੈ ਉਹਨਾਂ ਕਿਹਾ ਕਿ ਪਟਾਖੇ ਚਲਾਉਣ ਨਾਲ ਜਿਥੇ ਵਾਤਾਵਰਣ ਪ੍ਰਦੁਸ਼ਣ ਵੱਧਦਾ ਹੈ ਉਥੇ ਹੀ ਇਸ ਦਾ ਮਨੁੱਖੀ ਸਿਹਤ ਤੇ ਮਾੜਾ ਅਸਰ ਪੈਂਦਾ ਹੈ।ਵਾਤਾਵਰਣ ਬਹੁਤ ਜਿਆਦਾ ਪਲੀਤ ਹੋਣ ਕਾਰਣ ਬੱਚਿਆ, ਬਜੁਰਗਾਂ ਅਤੇ ਮਰੀਜਾਂ ਨੂੰ ਸਾਹ ਲੈਣਾ ਮੁਸ਼ਕਲ ਹੋ ਜਾਂਦਾ ਹੈ।ਸਭ ਤੋਂ ਘੱਟ ਸਮੇਂ ਵਿੱਚ ਸਭ ਤੋਂ ਜਿਆਦਾ ਪ੍ਰਦੂਸ਼ਨ ਪਟਾਕਿਆਂ ਕਾਰਨ ਹੁੰਦਾ ਹੈ । ਮਹਿਜ 4-5 ਘੰਟਿਆਂ ਵਿੱਚ ਹਵਾ ਦੇ ਪ੍ਰਦੂਸ਼ਨ ਦਾ ਪੱਧਰ ਜੋ ਕਿ ਪਹਿਲਾਂ ਤੋਂ ਹੀ ਮਾੜਾ ਚੱਲ ਰਿਹਾ ਹੈ, ਉਹ ਹੋਰ ਮਾੜ੍ਹਾ ਹੋ ਜਾਂਦਾ ਹੈ।ਪਟਾਕੇ ਕੂੜ੍ਹੇ ਦੀ ਸਮੱਸਿਆ ਦਾ ਕਾਰਨ ਵੀ ਬਣਦੇ ਹਨ ।ਪਟਾਕਿਆਂ ਦੀ ਰਹਿੰਦ ਖੂੰਹਦ ਦਾ ਨਿਪਟਾਰਾ ਅਪਣੇ ਆਪ ਵਿੱਚ ਵੱਡੀ ਸਮੱਸਿਆ ਹੈ । ਬਾਅਦ ਵਿੱਚ ਹੋਲੀ-ਹੋਲੀ ਇਹ ਕੂੜ੍ਹਾ ਕਰਕਟ ਪਾਣੀ ਵਿੱਚ ਮਿਲਣ ਨਾਲ ਪਾਣੀ ਪ੍ਰਦੂਸ਼ਨ ਦਾ ਸਬੱਬ ਬਣ ਜਾਂਦਾ ਹੈ ।ਇਸ ਲਈ ਸਮੂਹ ਜਿਲਾ ਨਿਵਾਸੀ ਦੀਵਾਲੀ ਦੇ ਪਵਿੱਤਰ ਤਿਓਹਾਰ ਨੂੰ ਪਟਾਕਿਆਂ ਰਹਿਤ ਮਨਾਉਣ ਨੂੰ ਤਰਜੀਹ ਦੇਣ, ਬੱਚੇ ਸਿਰਫ ਗਰੀਨ ਪਟਾਕੇ ਪ੍ਰਸ਼ਾਸਨ ਵੱਲੋਂ ਦਿੱਤੇ ਨਿਰਧਾਰਤ ਸਮੇਂ ਦੇ ਅੰਦਰ ਹੀ ਚਲਾਉਣ । ਉਹਨਾਂ ਕਿਹਾ ਕਿ ਕੁਝ ਸਾਵਧਾਨੀਆਂ ਵਰਤਣੀਆਂ ਜ਼ਰੂਰੀ ਹਨ। ਪਟਾਕੇ ਹਮੇਸ਼ਾ ਵੱਡਿਆਂ ਦੀ ਨਿਗਰਾਨੀ ਵਿਚ ਖੁੱਲੀ ਥਾਂ ਵਿਚ ਚਲਾਏ ਜਾਣ । ਮੋਮਬੱਤੀਆਂ ਜਲਾਉਣ / ਦੀਵੇ ਬਾਲਣ ਅਤੇ ਪਟਾਕੇ ਚਲਾਉਣ ਸਮੇਂ ਰੇਸ਼ਮੀ ਅਤੇ ਢਿੱਲੇ ਕੱਪੜੇ ਨਾ ਪਹਿਨੇ ਜਾਣ ਅਤੇੇ ਨਾ ਹੀ ਪਟਾਕੇ ਹੱਥ ਵਿਚ ਫੜ ਕੇ ਚਲਾਏ ਜਾਣ। ਉਹਨਾਂ ਕਿਹਾ ਕਿ ਜੇਕਰ ਪਟਾਕਿਆਂ ਕਾਰਣ ਅੱਖ ਵਿਚ ਸੱਟ ਲੱਗ ਜਾਵੇ ਤਾਂ ਅੱਖਾਂ ਨੂੰ ਨਾ ਹੀ ਮੱਲੋ ਅਤੇ ਨਾ ਹੀ ਰਗੜੋ, ਬਲਕਿ ਤੁਰੰਤ ਅੱਖਾਂ ਦੇ ਮਾਹਰ ਡਾਕਟਰ ਦੀ ਸਲਾਹ ਲਈ ਜਾਵੇ। ਉਹਨਾਂ ਕਿਹਾ ਕਿ ਅੱਖਾਂ ਨਿਆਮਤ ਹਨ ਅਤੇ ਥੋੜੀ ਜਿਹੀ ਲਾਪਰਵਾਹੀ ਨਾਲ ਅੱਖਾਂ ਦੀ ਰੋਸ਼ਨੀ ਵੀ ਜਾ ਸਕਦੀ ਹੈ। ਦਿਵਾਲੀ ਦੇ ਦਿਨ ਕਿਸੇ ਕਿਸਮ ਦੀ ਅਣਸੁਖਾਵੀਂ ਘਟਨਾ ਦਾ ਸਾਹਮਣਾ ਕਰਨ ਲਈ ਜਿਲੇ ਦੇ ਸਾਰੇ ਸਰਕਾਰੀ ਹਸਪਤਾਲ 24 ਘੰਟੇ ਲਈ ਐਮਰਜੈਸੀਂ ਸੇਵਾਵਾਂ ਲਈ ਖੁਲੇ ਰਹਿਣਗੇ ।

Advertisement
Advertisement
Advertisement
Advertisement
Scroll to Top