Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Friday, 25 Sep 2026 | 12:01 pm

+91 90915 01313 , +91 90916 01313

punjabbanni@gmail.com
punjabbani@yahoo.com

ਕੈਨੇਡਾ ’ਚ ਅਰਬਾਂ ਦੇ ਰਸਾਇਣਕ ਨਸ਼ੇ ਤੇ ਹਥਿਆਰਾਂ ਸਣੇ ਪੰਜਾਬੀ ਗ੍ਰਿਫ਼ਤਾਰ

ਕੈਨੇਡਾ ’ਚ ਅਰਬਾਂ ਦੇ ਰਸਾਇਣਕ ਨਸ਼ੇ ਤੇ ਹਥਿਆਰਾਂ ਸਣੇ ਪੰਜਾਬੀ ਗ੍ਰਿਫ਼ਤਾਰ

ਕੈਨੇਡਾ ’ਚ ਅਰਬਾਂ ਦੇ ਰਸਾਇਣਕ ਨਸ਼ੇ ਤੇ ਹਥਿਆਰਾਂ ਸਣੇ ਪੰਜਾਬੀ ਗ੍ਰਿਫ਼ਤਾਰ
ਵੈਨਕੂਵਰ : ਕੈਨੇਡਾ ਦੀ ਫੈਡਰਲ ਪੁਲੀਸ ਦੇ ਪੱਛਮ ਸਾਹਿਲੀ ਸੰਗਠਨ ਨੇ ਕੈਨੇਡਾ ਵਿੱਚ ਉਤਪਾਦਿਤ ਰਸਾਇਣਕ ਨਸ਼ਿਆਂ ਦੀ ਸੁਪਰ ਲੈਬੋਰਟਰੀ ਦਾ ਪਤਾ ਲਗਾ ਕੇ ਉੱਥੋਂ ਉੱਚ ਦਰਜੇ ਦੇ ਰਸਾਇਣਕ ਨਸ਼ੇ ਜਿਵੇਂ ਫੈਂਟਾਨਾਇਲ ਅਤੇ ਮੇਥਾਮਫੇਟਾਮਾਈਨ ਡਰੱਗ ਦੀ ਵੱਡੀ ਤੇ ਰਿਕਾਰਡ ਖੇਪ ਸਮੇਤ ਵੱਡੀ ਗਿਣਤੀ ਵਿੱਚ ਮਾਰੂ ਹਥਿਆਰ ਬਰਾਮਦ ਕਰਕੇ ਲੈਬ ਦੇ ਸੰਚਾਲਕ ਗੁਰਪ੍ਰੀਤ ਰੰਧਾਵਾ ਨੂੰ ਗ੍ਰਿਫਤਾਰ ਕੀਤਾ ਹੈ । ਪੁਲਸ ਦਾ ਦਾਅਵਾ ਹੈ ਕਿ ਇਸ ਕਾਰਵਾਈ ਸਦਕਾ ਕਰੋੜਾਂ ਲੋਕਾਂ ਦਾ ਜਾਨੀ ਬਚਾਅ ਹੋਇਆ ਹੈ ਅਤੇ ਅੰਤਰ-ਰਾਸ਼ਟਰੀ ਸੰਗਠਿਤ ਅਪਰਾਧ ਸਮੂਹ ਨੂੰ ਵੱਡਾ ਝਟਕਾ ਦਿੱਤਾ ਗਿਆ ਹੈ । ਪੁਲਸ ਅਨੁਸਾਰ ਫੜੇ ਗਏ ਨਸ਼ੇ ਦੀ ਮਾਤਰਾ ਨੂੰ ਸਾਢੇ 9 ਕਰੋੜ ਨਸ਼ੇੜੀਆਂ ਤੱਕ ਪਹੁੰਚਣ ਤੋਂ ਪਹਿਲਾਂ ਬੰਨ੍ਹ ਲਾਇਆ ਗਿਆ ਹੈ । ਖੇਤਰੀ ਪੁਲੀਸ ਸਹਾਇਕ ਕਮਿਸ਼ਨਰ ਡੇਵਿਡ ਟੇਬੌਲ ਅਨੁਸਾਰ ਨਸ਼ੇ ਦੀਆਂ ਘਾਤਕ ਖੁਰਾਕਾਂ ਨੂੰ ਕੈਨੇਡਾ ਵਿੱਚ ਵੇਚਿਆ ਅਤੇ ਕਈ ਹੋਰ ਦੇਸ਼ਾਂ ਵਿੱਚ ਬਰਾਮਦ ਕੀਤਾ ਜਾਣਾ ਸੀ ਤੇ ਸ਼ਾਇਦ ਇਹ ਕੰਮ ਲੰਮੇ ਸਮੇਂ ਤੋਂ ਕੀਤਾ ਜਾ ਰਿਹਾ ਸੀ । ਪੁਲਸ ਅਧਿਕਾਰੀ ਅਨੁਸਾਰ ਮਾਰੂ ਨਸ਼ਿਆਂ ਅਤੇ ਅਸਲੇ ਦੀ ਇਹ ਵੱਡੀ ਖੇਪ ਹੁਣ ਤੱਕ ਮਾਤਰਾ ਪੱਖੋਂ ਇਕਿ ਰਿਕਾਰਡ ਹੈ । ਵੈਨਕੂਵਰ ਖੇਤਰ ਵਿਚਲੀ ਮੁੱਖ ਲੈਬ ਦੀਆਂ ਕੁਝ ਇਕਾਈਆਂ ਸਰੀ ਅਤੇ ਦੂਰ ਦੂਰਾਡੇ ਦੇ ਹੋਰ ਖੇਤਰਾਂ ਵਿੱਚ ਸਨ। ਫੜੇ ਗਏ ਸਮਾਨ ਦੀ ਬਾਜ਼ਾਰੀ ਕੀਮਤ ਕਰੋੜਾਂ ਡਾਲਰਾਂ ਵਿੱਚ ਆਂਕੀ ਗਈ ਹੈ ਅਤੇ ਭਾਰਤੀ ਰੁਪਏ ਵਿਚ ਇਹ ਅਰਬਾਂ ਰੁਪਏ ਤੱਕ ਪੁੱਜਦੀ ਹੈ । ਫੜੇ ਗਏ ਨਸ਼ੇ ਤੇ ਹੋਰ ਸਮਾਨ ਬਾਰੇ ਜਾਣਕਾਰੀ ਦਿੰਦਿਆਂ ਪੁਲੀਸ ਅਫਸਰ ਨੇ ਦੱਸਿਆ ਕਿ ਡਰੱਗ ਸੁਪਰਲੈਬ ’ਚੋਂ ਕਈ ਕਿਸਮਾਂ ਦੀਆਂ ਗੈਰ-ਕਾਨੂੰਨੀ ਨਸ਼ੀਲੀਆਂ ਦਵਾਈਆਂ ਜਿਵੇਂ 54 ਕਿਲੋਗ੍ਰਾਮ ਫੈਂਟਾਨਿਲ, 390 ਕਿਲੋਗ੍ਰਾਮ ਮੈਥਾਫੇਟਾਮਾਈਨ, 35 ਕਿਲੋ ਕੋਕੀਨ, 15 ਕਿਲੋ ਐਮਡੀਐਮਏ ਅਤੇ 6 ਕਿਲੋ ਭੰਗ ਦੇ ਨਾਲ ਕੁੱਲ 89 ਹਥਿਆਰ ਜ਼ਬਤ ਕੀਤੇ ਹਨ। ਫੜੇ ਗਏ ਹਥਿਆਰਾਂ ਵਿੱਚ 45 ਹੈਂਡਗਨ, 21 ਏਅਰ ਸਟਾਇਲ ਰਾਈਫਲਾਂ ਅਤੇ ਸਬ-ਮਸ਼ੀਨ-ਗੰਨਾਂ ਸ਼ਾਮਲ ਹਨ। ਮੌਕੇ ਤੋਂ 5 ਲੱਖ ਡਾਲਰ ਦੀ ਕਰੰਸੀ ਵੀ ਫੜੀ ਗਈ ਹੈ । ਉਨ੍ਹਾਂ ਦੱਸਿਆ ਕਿ ਸੈਂਕੜਿਆਂ ਦੀ ਗਿਣਤੀ ਅਧੁਨਿਕ ਗੋਲੀਸਿੱਕੇ ਸਮੇਤ ਦਰਜਨਾਂ ਬੁਲੇਟ ਪਰੂਫ ਜੈਕਟਾਂ ਤੇ ਹੋਰ ਬਚਾਅ ਉਪਕਰਣ ਵੀ ਬਰਾਮਦ ਕੀਤੇ ਗਏ ਹਨ । ਜਾਂਚ ਟੀਮ ਦੇ ਇੰਚਾਰਜ ਇੰਸਪੈਕਟਰ ਜਿਲੀਅਨ ਵੈਲਰਡ ਅਨੁਸਾਰ ਫੜੀ ਗਈ ਖੇਪ ਕਾਫੀ ਅਧੁਨਿਕ ਢੰਗ ਨਾਲ ਤਿਆਰ ਕੀਤੀ ਜਾਂਦੀ ਸੀ ਜੋ ਮਨੁੱਖੀ ਸਰੀਰ ਉੱਤੇ ਘਾਤਕ ਅਸਰ ਪਾਉਂਦੀ ਹੈ । ਇਹ ਪੁੱਛੇ ਜਾਣ ’ਤੇ ਕਿ ਪਿਛਲੇ ਸਾਲ ਤੋਂ ਨੌਜੁਆਨਾਂ ਦੀ ਮੌਤਾਂ ਦੀ ਗਿਣਤੀ ਵਿੱਚ ਵਾਧੇ ਦਾ ਕਾਰਨ ਇਹ ਨਸ਼ੇ ਤਾਂ ਨਹੀਂ ਸੀ, ਤਾਂ ਉਨ੍ਹਾਂ ਜਵਾਬ ਦੇਣ ਦੀ ਥਾਂ ਸਿਰ ਹਿਲਾਇਆ । ਐਡਾ ਵੱਡਾ ਨੈਂਟਵਰਕ ਇੱਕ ਵਿਅਕਤੀ ਦਾ ਕੰਮ ਨਾ ਹੋ ਕੇ ਸੰਗਠਿਤ ਟੀਮ ਹੋਣ ਬਾਰੇ ਪੁੱਛੇ ਜਾਣ ’ਤੇ ਪੁਲੀਸ ਅਧਿਕਾਰੀ ਨੇ ‘ਹੋਰ ਜਾਂਚ ਜਾਰੀ ਹੈ ਅਤੇ ਅੱਗੇ ਵੇਖੋ’ ਕਹਿ ਕੇ ਗੱਲ ਖ਼ਤਮ ਕਰ ਦਿੱਤੀ ।

Advertisement
Advertisement
Advertisement
Advertisement
Scroll to Top