ਭਾਰਤ ਤੇ ਚੀਨ ਨੇ ਫੌਜਾਂ ਦੀ ਵਾਪਸੀ ਦੇ ਮਾਮਲੇ ’ਚ ਕੁਝ ਪ੍ਰਗਤੀ ਕੀਤੀ : ਜੈਸ਼ੰਕਰ

ਦੁਆਰਾ: Punjab Bani ਪ੍ਰਕਾਸ਼ਿਤ :Sunday, 03 November, 2024, 06:48 PM

ਭਾਰਤ ਤੇ ਚੀਨ ਨੇ ਫੌਜਾਂ ਦੀ ਵਾਪਸੀ ਦੇ ਮਾਮਲੇ ’ਚ ਕੁਝ ਪ੍ਰਗਤੀ ਕੀਤੀ : ਜੈਸ਼ੰਕਰ
ਬ੍ਰਿਸਬਨ : ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਅੱਜ ਕਿਹਾ ਕਿ ਭਾਰਤ ਅਤੇ ਚੀਨ ਨੇ ਤਣਾਅ ਦੇ ਕੁਝ ਮਾਮਲਿਆਂ ਵਿਚ ਪ੍ਰਗਤੀ ਕੀਤੀ ਹੈ ਜਿਨ੍ਹਾਂ ਵਿਚ ਫੌਜਾਂ ਦੀ ਵਾਪਸੀ ਤੇ ਹੋਰ ਮੁੱਦੇ ਸ਼ਾਮਲ ਹਨ । ਉਨ੍ਹਾਂ ਦੀ ਟਿੱਪਣੀ ਪੂਰਬੀ ਲੱਦਾਖ ਦੇ ਦੇਪਸਾਂਗ ਤੇ ਡੇਮਚੋਕ ਵਿਚ ਦੋਵਾਂ ਦੇਸ਼ਾਂ ਵਿਚ ਸਹਿਮਤੀ ਬਣਨ ਤੋਂ ਬਾਅਦ ਆਈ ਹੈ । ਭਾਰਤੀ ਫੌਜ ਨੇ ਦੇਪਸਾਂਗ ਵਿਚ ਗਸ਼ਤ ਸ਼ੁਰੂ ਕਰ ਦਿੱਤੀ ਹੈ ਜਦੋਂ ਕਿ ਡੇਮਚੋਕ ਵਿਚ ਗਸ਼ਤ ਸ਼ੁੱਕਰਵਾਰ ਨੂੰ ਸ਼ੁਰੂ ਹੋ ਗਈ ਸੀ । ਜੈਸ਼ੰਕਰ ਨੇ ਭਾਰਤੀ ਪੱਤਰਕਾਰਾਂ ਵੱਲੋਂ ਭਾਰਤ ਅਤੇ ਚੀਨ ਦੇ ਸੰਦਰਭ ਵਿੱਚ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਤੁਸੀਂ ਜਾਣਦੇ ਹੋ ਕਿ ਦੋਵਾਂ ਦੇਸ਼ਾਂ ਦਰਮਿਆਨ ਰਿਸ਼ਤੇ ਬਹੁਤ ਜ਼ਿਆਦਾ ਵਿਗੜ ਗਏ ਸਨ, ਜਿਨ੍ਹਾਂ ਦੇ ਕਾਰਨ ਤੁਸੀਂ ਸਾਰੇ ਜਾਣਦੇ ਹੋ ਪਰ ਹੁਣ ਭਾਰਤ ਤੇ ਚੀਨ ਨੇ ਤਣਾਅ ਵਾਲੇ ਕਝ ਮੁੱਦਿਆਂ ’ਤੇ ਸਹਿਮਤੀ ਬਣਾ ਲਈ ਹੈ ।



Scroll to Top