Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Sunday, 23 Aug 2026 | 1:48 pm

+91 90915 01313 , +91 90916 01313

punjabbanni@gmail.com
punjabbani@yahoo.com

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਅਤੇ ਮਾਤਾ ਸਾਹਿਬ ਕੌਰ ਦੇ ਜਨਮ ਦਿਹਾੜੇ ਨੂੰ ਸਮਰਪਿਤ ਕਲੱਬ ਨੇ ਲਾਇਆ ਖੂਨਦਾਨ ਕੈਂਪ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਅਤੇ ਮਾਤਾ ਸਾਹਿਬ ਕੌਰ ਦੇ ਜਨਮ ਦਿਹਾੜੇ ਨੂੰ ਸਮਰਪਿਤ ਕਲੱਬ ਨੇ ਲਾਇਆ ਖੂਨਦਾਨ ਕੈਂਪ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਅਤੇ ਮਾਤਾ ਸਾਹਿਬ ਕੌਰ ਦੇ ਜਨਮ ਦਿਹਾੜੇ ਨੂੰ ਸਮਰਪਿਤ ਕਲੱਬ ਨੇ ਲਾਇਆ ਖੂਨਦਾਨ ਕੈਂਪ
ਖੂਨਦਾਨ ਕਰਨ ਨਾਲ ਅਨੇਕਾਂ ਅਨਮੋਲ ਜ਼ਿੰਦਗੀਆ ਬਚਾਈਆਂ ਜਾ ਸਕਦੀਆਂ ਹਨ : ਜਥੇਦਾਰ ਸਤਨਾਮ ਸਿੰਘ
ਪਟਿਆਲਾ 4 ਨਵੰਬਰ () ਜਾਗਦੇ ਰਹੋ ਯੂਥ ਕਲੱਬ ਪਿੰਡ ਬਿਸ਼ਨਗੜ੍ਹ ਸੰਬੰਧਿਤ ਨਹਿਰੂ ਯੁਵਾ ਕੇਂਦਰ ਪਟਿਆਲਾ (ਭਾਰਤ ਸਰਕਾਰ) ਨੇ ਐੱਚ. ਡੀ. ਐੱਫ. ਸੀ. ਬੈਂਕ ਅਮਲੋਹ ਬਰਾਂਚ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਅਤੇ ਮਾਤਾ ਸਾਹਿਬ ਕੌਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁ: ਕਰਹਾਲੀ ਸਾਹਿਬ ਦੇ ਬਾਹਰ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਦਾ ਰਸਮੀਂ ਉਦਘਾਟਨ ਗੁ: ਕਰਹਾਲੀ ਸਾਹਿਬ ਦੇ ਲੰਗਰ ਇੰਚਾਰਜ ਜਥੇਦਾਰ ਸਤਨਾਮ ਸਿੰਘ ਨੇ ਖੂਨਦਾਨ ਕਰਕੇ ਕੀਤਾ।ਇਹ ਖੂਨਦਾਨ ਕੈਂਪ ਸਰਬਜੀਤ ਸਿੰਘ ਰੋਡਾ ਦੀ ਯੋਗ ਅਗਵਾਈ ਹੇਠ ਲਗਾਇਆ ਗਿਆ।ਖੂਨਦਾਨ ਕੈਂਪ ਵਿੱਚ ਬਿਕਰਮਜੀਤ ਸਿੰਘ, ਵਰਿੰਦਰ ਸਿੰਘ, ਸੁਰਜੀਤ ਸਿੰਘ, ਅੰਮ੍ਰਿਤਪਾਲ ਸਿੰਘ,ਪਲਵਿੰਦਰ ਸਿੰਘ, ਦੀਦਾਰ ਸਿੰਘ, ਗੁਰਦੀਸ ਕੌਰ, ਜਸਵਿੰਦਰ ਸਿੰਘ, ਅਰਵਿੰਦਰ ਸਿੰਘ, ਹਰਪ੍ਰੀਤ ਸਿੰਘ ਅਤੇ ਹਰਮੇਸ ਕੌਰ ਸਮੇਤ 22 ਖੂਨਦਾਨੀਆਂ ਨੇ ਖੂਨਦਾਨ ਕੀਤਾ। ਇਸ ਮੌਕੇ ਜਥੇਦਾਰ ਸਤਨਾਮ ਸਿੰਘ ਨੇ ਕਿਹਾ ਕਿ ਖੂਨਦਾਨ ਕਰਨ ਨਾਲ ਅਨੇਕਾਂ ਅਨਮੋਲ ਜ਼ਿੰਦਗੀਆ ਬਚਾਈਆਂ ਜਾ ਸਕਦੀਆਂ ਹਨ । ਖੂਨਦਾਨ ਸਭ ਤੋਂ ਉੱਤਮ ਦਾਨ ਹੈ । ਗਰਮੀ ਦੇ ਕਾਰਨ ਖੂਨਦਾਨ ਕੈਂਪ ਬਹੁਤ ਘੱਟ ਲੱਗਦੇ ਹਨ, ਜਿਸ ਕਰਕੇ ਬਲੱਡ ਬੈਂਕਾਂ ਵਿੱਚ ਖੂਨ ਦੀ ਕਮੀਂ ਹੋ ਜਾਂਦੀ ਹੈ ਅਤੇ ਲੋੜਵੰਦ ਤੇ ਐਮਰਜੈਂਸੀ ਮਰੀਜਾਂ ਨੂੰ ਖੂਨ ਲੈਣ ਸਮੇਂ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਇਸ ਮੌਕੇ ਮੈਨੇਜਰ ਸਰਬਜੀਤ ਸਿੰਘ ਐੱਚ. ਡੀ. ਐੱਫ. ਬੈਂਕ, ਹਰਕ੍ਰਿਸ਼ਨ ਸਿੰਘ ਸੁਰਜੀਤ, ਰਾਜਵਿੰਦਰ ਸਿੰਘ, ਜਥੇਦਾਰ ਸਤਨਾਮ ਸਿੰਘ ਲੰਗਰ ਇੰਚਾਰਜ,ਪ੍ਰਮੋਦ ਕੁਮਾਰ,ਦੀਦਾਰ ਸਿੰਘ ਬੋਸਰ, ਰਣਜੀਤ ਸਿੰਘ ਬੋਸਰ, ਜਗਰੂਪ ਸਿੰਘ ਪੰਜੋਲਾ, ਲਵਪ੍ਰੀਤ ਸਿੰਘ ਅਤੇ ਕਰਮਵੀਰ ਸਿੰਘ ਘੇਲ ਹਾਜ਼ਰ ਸੀ ।

Advertisement
Advertisement
Advertisement
Advertisement
Scroll to Top