Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Sunday, 23 Aug 2026 | 7:14 pm

+91 90915 01313 , +91 90916 01313

punjabbanni@gmail.com
punjabbani@yahoo.com

ਸਤਿਕਾਰ, ਸਨਮਾਨ, ਸੁਰੱਖਿਆ ਕਰਨਾ ਹੀ ਖੁਸ਼ੀਆਂ ਦੇ ਤਿਉਹਾਰ : ਮੰਜੂ ਗਰਗ

ਸਤਿਕਾਰ, ਸਨਮਾਨ, ਸੁਰੱਖਿਆ ਕਰਨਾ ਹੀ ਖੁਸ਼ੀਆਂ ਦੇ ਤਿਉਹਾਰ : ਮੰਜੂ ਗਰਗ

ਸਤਿਕਾਰ, ਸਨਮਾਨ, ਸੁਰੱਖਿਆ ਕਰਨਾ ਹੀ ਖੁਸ਼ੀਆਂ ਦੇ ਤਿਉਹਾਰ : ਮੰਜੂ ਗਰਗ
ਪਟਿਆਲਾ : ਫਸਟ ਏਡ ਸੇਫਟੀ ਸਿਹਤ ਜਾਗਰੂਕਤਾ ਮਿਸ਼ਨ ਦੇ ਚੀਫ ਟ੍ਰੇਨਰ ਸ਼੍ਰੀ ਕਾਕਾ ਰਾਮ ਵਰਮਾ ਵਲੋਂ ਲੰਮੇ ਸਮੇਂ ਤੋਂ ਵਿਦਿਆਰਥੀਆਂ ਅਤੇ ਨਾਗਰਿਕਾਂ ਨੂੰ ਸਿਹਤ, ਸੇਫਟੀ, ਫਸਟ ਏਡ, ਸੀ. ਪੀ. ਆਰ., ਫਾਇਰ ਸੇਫਟੀ, ਅੱਗਾਂ ਬੁਝਾਉਣ ਅਤੇ ਸੰਸਕਾਰਾਂ, ਮਰਿਆਦਾਵਾਂ, ਫਰਜ਼ਾਂ, ਦੀ ਜਾਣਕਾਰੀ ਦੇਕੇ ਘਰ ਪਰਿਵਾਰਾਂ, ਸੜਕਾਂ ਅਤੇ ਦੇਸ਼, ਸਮਾਜ, ਅੰਦਰ ਖੁਸ਼ੀਆਂ, ਸੁਰੱਖਿਆ, ਖੁਸ਼ਹਾਲੀ, ਸਿਹਤ, ਤੰਦਰੁਸਤੀ, ਮਿੱਤਰਤਾ ਲਿਆਉਣ ਲਈ ਸਿਖਿਅਤ ਕੀਤਾ ਜਾ ਰਿਹਾ ਹੈ, ਇਸੇ ਸਬੰਧ ਵਿੱਚ ਗ੍ਰੀਨ ਲੈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਬੱਚਿਆਂ ਨੂੰ ਤਿਉਹਾਰਾਂ ਅਤੇ ਖੁਸ਼ੀਆਂ ਮੌਕੇ ਪਟਾਕਿਆਂ, ਬੰਬਾਂ, ਮਿਠਾਈਆਂ, ਫਾਸਟ ਫੂਡ, ਜੰਕ ਫੂਡ ਨਸ਼ਿਆਂ ਅਤੇ ਆਕੜ, ਹੰਕਾਰ, ਲੁਟਮਾਰਾ, ਤੋਂ ਬਚ ਕੇ, ਆਪਣੇ ਮਾਪਿਆਂ, ਬਜ਼ੁਰਗਾਂ, ਧਰਤੀ ਮਾਂ ਅਤੇ ਵਾਤਾਵਰਨ ਨੂੰ ਸਵੱਛ, ਖੁਸ਼ਹਾਲ, ਸੁਰਖਿਅਤ ਬਣਾਉਣ ਲਈ ਜਾਗਰੂਕ ਕੀਤਾ ਅਤੇ ਗਲਤੀਆਂ, ਲਾਪਰਵਾਹੀਆਂ, ਲਾਲਚ ਕਾਰਨ ਬਰਬਾਦ ਹੋ ਰਹੀ ਸਿਹਤ, ਸਨਮਾਨ, ਖੁਸ਼ੀਆਂ ਅਤੇ ਭਵਿੱਖ ਬਾਰੇ ਜਾਣਕਾਰੀ ਦਿੱਤੀ । ਪ੍ਰਿੰਸੀਪਲ ਸ਼੍ਰੀਮਤੀ ਮੰਜੂ ਗਰਗ ਨੇ ਦੱਸਿਆ ਕਿ ਇਸ ਮੋਕੇ ਬੱਚਿਆਂ ਦੇ ਰਮਾਇਣ, ਮਹਾਂਭਾਰਤ ਅਤੇ ਗੁਰੂਆਂ ਅਵਤਾਰਾਂ ਦੇ ਗੁਣਾਂ ਨੂੰ ਸਮਝਾਉਣ ਲਈ ਕੁਇੱਜ਼ ਮੁਕਾਬਲੇ ਕਰਵਾਏ ਗਏ।ਜੇਤੂ ਬੱਚਿਆਂ ਨੂੰ ਇਨਾਮ ਦੇਕੇ ਸਨਮਾਨਿਤ ਕੀਤਾ ਗਿਆ ਅਤੇ ਕਸਮ ਚੁਕਾਈ ਕਿ ਬੱਚੇ ਆਪਣੇ ਘਰ ਪਰਿਵਾਰਾਂ ਅਤੇ ਖੇਤਰ ਨੂੰ ਸੁਰੱਖਿਅਤ, ਖੁਸ਼ਹਾਲ, ਸਵੱਛ ਅਤੇ ਉਨਤ ਬਣਾਉਣ ਲਈ ਨਿਯਮਾਂ, ਕਾਨੂੰਨਾਂ, ਅਸੂਲਾਂ, ਮਰਿਆਦਾਵਾਂ, ਫਰਜ਼ਾਂ ਦੀ ਪਾਲਣਾ ਕਰਨਗੇ। ਆਪਣੇ ਮਾਪਿਆਂ ਬਜ਼ੁਰਗਾਂ ਨੂੰ ਪਿਆਰ, ਸਤਿਕਾਰ ਖੁਸ਼ੀਆਂ ਦੇਕੇ ਹੀ ਤਿਉਹਾਰ ਮਨਾਉਣਗੇ ।

Advertisement
Advertisement
Advertisement
Advertisement
Scroll to Top