Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Sunday, 23 Aug 2026 | 1:07 am

+91 90915 01313 , +91 90916 01313

punjabbanni@gmail.com
punjabbani@yahoo.com

ਐਸ. ਐਸ. ਪੀ. ਪਟਿਆਲਾ ਡਾ. ਨਾਨਕ ਸਿੰਘ ਦਾ ਵੱਖ ਵੱਖ ਸੁਸਾਇਟੀ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਵਿਸ਼ੇਸ਼ ਸਨਮਾਨ

ਐਸ. ਐਸ. ਪੀ. ਪਟਿਆਲਾ ਡਾ. ਨਾਨਕ ਸਿੰਘ ਦਾ ਵੱਖ ਵੱਖ ਸੁਸਾਇਟੀ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਵਿਸ਼ੇਸ਼ ਸਨਮਾਨ

ਐਸ. ਐਸ. ਪੀ. ਪਟਿਆਲਾ ਡਾ. ਨਾਨਕ ਸਿੰਘ ਦਾ ਵੱਖ ਵੱਖ ਸੁਸਾਇਟੀ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਵਿਸ਼ੇਸ਼ ਸਨਮਾਨ
ਪਟਿਆਲਾ : ਕਲਗੀਧਰ ਸੇਵਾ ਮਿਸ਼ਨ ਦੇ ਜਨਰਲ ਸੈਕਟਰੀ ਹਰਵਿੰਦਰ ਪਾਲ ਸਿੰਘ ਕਾਲੜਾ ਨੇ ਦੱਸਆ ਕਿ ਐਸ. ਐਸ. ਪੀ. ਪਟਿਆਲਾ ਡਾਕਟਰ ਨਾਨਕ ਸਿੰਘ ਦਾ ਸਮੂੰਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸ਼ਹਿਰ ਦੀਆਂ ਵੈਲਫੇਅਰ ਸੁਸਾਇਟੀਆਂ ਵੱਲੋਂ ਇੱਕ ਵਿਸ਼ੇਸ਼ ਪ੍ਰੋਗਰਾਮ ਕਰਕੇ ਸਨਮਾਨ ਕੀਤਾ ਗਿਆ । ਡਾ. ਨਾਨਕ ਸਿੰਘ ਨੂੰ ਪਟਿਆਲੇ ਸ਼ਹਿਰ ਵਿਖੇ ਦੂਸਰੀ ਵਾਰ ਐਸ. ਐਸ. ਪੀ. ਦੇ ਤੌਰ ਤੇ ਤਾਇਨਾਤ ਕੀਤਾ ਗਿਆ । ਉਨ੍ਹਾਂ ਦੱਸਿਆ ਕਿ ਐਸ. ਐਸ. ਪੀ. ਡਾ. ਨਾਨਕ ਸਿੰਘ ਬਹੁਤ ਹੀ ਇਮਾਨਦਾਰ, ਅਣਥੱਕ ਅਫਸਰ ਅਤੇ ਪਟਿਆਲਾ ਸ਼ਹਿਰ ਦੇ ਲੋਕਾਂ ਦੀ ਪਹਿਲੀ ਪਸੰਦ ਰਹੇ ਹਨ । ਡਾਕਟਰ ਨਾਨਕ ਸਿੰਘ ਜੀ ਦੇ ਕਾਰਜਕਾਲ ਦੌਰਾਨ ਨਸ਼ਿਆਂ ਦੇ ਸੌਦਾਗਰ, ਲੈਂਡ ਮਾਫੀਆ ਅਤੇ ਗੈਂਗਸਟਰਾਂ ਆਦਿ ਦੇ ਮਨ ਵਿੱਚ ਖੋਫ ਪੈਦਾ ਹੋ ਗਿਆ ਹੈ ਤੇ ਪਟਿਆਲਾ ਵਿੱਚ ਗੈਰ ਕਾਨੂੰਨੀ ਕੰਮ ਕਰਨ ਤੋਂ ਗੁਰੇਜ਼ ਕਰਨ ਲੱਗ ਪਏ ਹਨ । ਵੱਖ ਵੱਖ ਵੈਲਫੇਅਰ ਸੁਸਾਇਟੀਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਉਮੀਦ ਪ੍ਰਗਟਾਈ ਕਿ ਪਟਿਆਲੇ ਵਿੱਚ ਡਰ, ਖੌਫ ਦਾ ਮਾਹੌਲ ਖਤਮ ਹੋਵੇਗਾ ਅਤੇ ਨਸ਼ਿਆਂ ਦੇ ਸੌਦਾਗਰ ਅਤੇ ਹੋਰ ਗੈਰ ਕਾਨੂੰਨੀ ਕੰਮ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਸ਼ਹਿਰ ਨੂੰ ਇੱਕ ਇਸਦੀ ਵਿਰਾਸਤ ਵਾਂਗ ਲੋਕ ਬਿਨਾਂ ਕਿਸੇ ਡਰ ਆਦਿ ਤੋਂ ਕੰਮ ਕਰਨ ਅਤੇ ਘੁੰਮਣ ਫਿਰਨ ਵਿੱਚ ਸੁਰੱਖਿਅਤ ਮਹਿਸੂਸ ਕਰਨਗੇ ।
ਇਸ ਮੌਕੇ ਪ੍ਰਧਾਨ ਗੁਰਦੁਆਰਾ ਇੰਦਰਾਪੁਰੀ, ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਗੁਰੂ ਅਮਰਦਾਸ ਸੇਵਾ ਸੁਸਾਇਟੀ, ਕਲਗੀਧਰ ਸੇਵਾ ਮਿਸ਼ਨ, ਪ੍ਰਬੰਧਕ ਕਮੇਟੀ ਗੁਰਦੁਆਰਾ ਅਰਜਨ ਦਰਬਾਰ, ਪ੍ਰਬੰਧਕ ਕਮੇਟੀ ਗੁਰੂ ਨਾਨਕ ਨਗਰ ਗੁਰਦੁਆਰਾ ਜਾਪ ਸਾਹਿਬ, ਗੁਰਦੁਆਰਾ ਇੰਦਰਾਪੁਰੀ, ਸ੍ਰੀ ਗੁਰੂ ਹਰਿਗੋਬਿੰਦ ਸਿੰਘ ਸੇਵਾ ਸੁਸਾਇਟੀ, ਅੰਮ੍ਰਿਤ ਸੰਚਾਰ ਸੇਵਾ ਸੁਸਾਇਟੀ, ਨਿਤਨੇਮ ਸੇਵਾ ਸੁਸਾਇਟੀ, ਗੁਰਦੁਆਰਾ ਸਾਧ ਸੰਗਤ ਭਾਟ ਬਰਾਦਰੀ, ਗੁਰੂ ਨਾਨਕ ਸੇਵਾ ਮਿਸ਼ਨ, ਰੋਇਲ ਫਰੈਂਡਜ ਵੈਲਫੇਅਰ ਸੁਸਾਇਟੀ ਪਟਿਆਲਾ, ਨਿਊ ਮੇਹਰ ਸਿੰਘ ਕਲੋਨੀ, ਵੈਲਫੇਅਰ ਸੁਸਾਇਟੀ, ਡੀ.ਐਲ.ਐਫ. ਕਲੋਨੀ ਵੈਲਫੇਅਰ ਸੁਸਾਇਟੀ, ਬਸੰਤ ਵਿਹਾਰ ਵੈਲਫੇਅਰ ਸੁਸਾਇਟੀ, ਏਰੀਆ ਵੈਲਫੇਅਰ ਸੁਸਾਇਟੀ, ਤਫ਼ੱਜਲਪੁਰਾ ਅਤੇ ਹੋਰ ਵੀ ਸਮੂੰਹ ਸੇਵਾ ਸੋਸਾਇਟੀਆਂ ਨੇ ਸ਼ਾਮਿਲ ਹੋ ਕੇ ਸਨਮਾਨ ਕੀਤਾ ।

Advertisement
Advertisement
Advertisement
Advertisement
Scroll to Top