Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Sunday, 23 Aug 2026 | 11:07 pm

+91 90915 01313 , +91 90916 01313

punjabbanni@gmail.com
punjabbani@yahoo.com

ਡੀ. ਜੀ. ਪੀ. ਗੌਰਵ ਯਾਦਵ ਨੇ 14 ਪੀ. ਸੀ. ਆਰ. ਵੈਨਾਂ ਨੂੰ ਦਿੱਤੀ ਹਰੀ ਝੰਡੀ, ਲੁਧਿਆਣਾ ਨੂੰ ਸੁਰੱਖਿਅਤ ਸ਼ਹਿਰ ਬਣਾਉਣ ਦਾ ਲਿਆ ਅਹਿਦ

ਡੀ. ਜੀ. ਪੀ. ਗੌਰਵ ਯਾਦਵ ਨੇ 14 ਪੀ. ਸੀ. ਆਰ. ਵੈਨਾਂ ਨੂੰ ਦਿੱਤੀ ਹਰੀ ਝੰਡੀ, ਲੁਧਿਆਣਾ ਨੂੰ ਸੁਰੱਖਿਅਤ ਸ਼ਹਿਰ ਬਣਾਉਣ ਦਾ ਲਿਆ ਅਹਿਦ

ਡੀ.ਜੀ.ਪੀ. ਗੌਰਵ ਯਾਦਵ ਨੇ 14 ਪੀ.ਸੀ.ਆਰ. ਵੈਨਾਂ ਨੂੰ ਦਿੱਤੀ ਹਰੀ ਝੰਡੀ, ਲੁਧਿਆਣਾ ਨੂੰ ਸੁਰੱਖਿਅਤ ਸ਼ਹਿਰ ਬਣਾਉਣ ਦਾ ਲਿਆ ਅਹਿਦ
– ਡੀਜੀਪੀ ਪੰਜਾਬ ਨੇ ਲੁਧਿਆਣਾ ਵਿੱਚ ਉਦਯੋਗਪਤੀਆਂ ਨਾਲ ਕੀਤੀ ਮੀਟਿੰਗ ਕੀਤੀ
– ਡੀਜੀਪੀ ਗੌਰਵ ਯਾਦਵ ਨੇ ਲੁਧਿਆਣਾ ਵਿੱਚ ਸੜਕਾਂ ’ਤੇ ਵਾਧੂ ਨਫ਼ਰੀ, ਉਦਯੋਗਿਕ ਫੋਕਲ ਪੁਆਇੰਟ ’ਤੇ ਹੋਰ ਸੀ. ਸੀ. ਟੀ. ਵੀ. ਕੈਮਰੇ ਲਗਾਉਣ ਅਤੇ ਆਵਾਜਾਈ ਵਿੱਚ ਸੁਧਾਰ ਕਰਨ ਦਾ ਕੀਤਾ ਵਾਅਦਾ
– ਪੁਲਿਸ ਮੁਖੀ ਨੇ ਡੀ.ਏ.ਵੀ. ਪੁਲਿਸ ਪਬਲਿਕ ਸਕੂਲ ਦੇ ਵਿਦਿਆਰਥੀਆਂ ਨਾਲ ਕੀਤੀ ਗੱਲਬਾਤ
– ਡੀ ਜੀ ਪੀ ਪੰਜਾਬ ਨੇ ਕੋਹਾੜਾ ਨਾਕਾ ’ਤੇ ਰੁਕ ਕੇ ਕੀਤਾ ਮੁਆਇਨਾ ਅਤੇ ਇੱਥੋਂ ਕੰਮ-ਕਾਜ ਦਾ ਲਿਆ ਜਾਇਜ਼ਾ
ਚੰਡੀਗੜ੍ਹ/ਲੁਧਿਆਣਾ, 23 ਅਕਤੂਬਰ : ਸਮਾਜ ਦੇ ਵੱਖ-ਵੱਖ ਵਰਗਾਂ ਤੋਂ ਸਿੱਧੀ ਫੀਡਬੈਕ ਲੈਣ ਦੇ ਮੱਦੇਨਜ਼ਰ ਚੱਲ ਰਹੇ ਗਰਾਊਂਡ-ਜ਼ੀਰੋ ਟੂਰ ਦੇ ਹਿੱਸੇ ਵਜੋਂ, ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਬੁੱਧਵਾਰ ਨੂੰ ਜਨਤਕ ਸੁਰੱਖਿਆ ਸੁਧਾਰਾਂ ਬਾਰੇ ਵਿਚਾਰ-ਵਟਾਂਦਰਾ ਕਰਨ ਅਤੇ ਸੁਝਾਅ ਪ੍ਰਾਪਤ ਕਰਨ ਲਈ ਲੁਧਿਆਣਾ ਵਿੱਚ ਉਦਯੋਗਪਤੀਆਂ ਨਾਲ ਇੱਕ ਗ਼ੈਰ-ਰਸਮੀ ਗੱਲਬਾਤ ਕੀਤੀ । ਡੀ ਜੀ ਪੀ ਨੇ ਉਦਯੋਗਪਤੀਆਂ ਨਾਲ ਵਾਅਦਾ ਕਰਦਿਆਂ ਕਿਹਾ, “ਲੁਧਿਆਣਾ ਇੱਕ ਉਦਯੋਗਿਕ ਧੁਰਾ ਹੈ, ਅਸੀਂ ਇਸਨੂੰ ਰਾਜ ਦਾ ਸਭ ਤੋਂ ਸੁਰੱਖਿਅਤ ਸ਼ਹਿਰ ਬਣਾਉਣ ਲਈ ਬਿਹਤਰ ਕਾਨੂੰਨ ਅਤੇ ਵਿਵਸਥਾ ਦੇਣਾ ਚਾਹੁੰਦੇ ਹਾਂ। ਆਉਣ ਵਾਲੇ ਦਿਨਾਂ ਵਿੱਚ ਤੁਸੀਂ ਬਹੁਤ ਵੱਡੇ ਪੱਧਰ ਦੇ ਸੁਧਾਰ ਵੇਖੋਗੇ । ਡੀ ਜੀ ਪੀ ਗੌਰਵ ਯਾਦਵ ਅੱਜ ਇੱਥੇ ਲੁਧਿਆਣਾ ਵਿਖੇ ਕਾਰਪੋਰੇਟ ਸੋਸ਼ਲ ਰਿਸਪੌਂਸੀਬਿਲਟੀ (ਸੀ.ਐਸ.ਆਰ.) ਫੰਡਿੰਗ ਰਾਹੀਂ ਸਿਟੀ ਪੀ. ਸੀ. ਆਰ. (ਪੁਲਿਸ ਕੰਟਰੋਲ ਰੂਮ) ਵਿੱਚ ਸ਼ਾਮਲ ਕੀਤੇ ਗਏ 14 ਨਵੇਂ ਵਾਹਨਾਂ ਨੂੰ ਹਰੀ ਝੰਡੀ ਦੇਣ ਅਤੇ ਪੁਲੀਸ ਲਾਈਨਜ਼ ਲੁਧਿਆਣਾ ਵਿਖੇ ਮੁਰੰਮਤ ਕੀਤੇ ਗਜ਼ਟਿਡ ਅਫਸਰਜ਼ (ਜੀਓ) ਮੈਸ ਦਾ ਉਦਘਾਟਨ ਕਰਨ ਲਈ ਪੁੱਜੇ ਸਨ । ਉਨ੍ਹਾਂ ਕਿਹਾ,“ਇਨ੍ਹਾਂ ਨਵੇਂ 14 ਵਾਹਨਾਂ ਦੇ ਨਾਲ, ਪੀ.ਸੀ.ਆਰ. ਫਲੀਟ ਦੀ ਕੁੱਲ ਸਮਰੱਥਾ ਵਧ ਕੇ 71 ਹੋ ਗਈ ਹੈ ।

ਡੀਜੀਪੀ ਗੌਰਵ ਯਾਦਵ ਨੇ ਸਨਅਤਕਾਰਾਂ ਨਾਲ ਗੈਰ-ਰਸਮੀ ਗੱਲਬਾਤ ਦੌਰਾਨ ਸ਼ਹਿਰ ਦੀ ਅਮਨ-ਕਾਨੂੰਨ ਦੀ ਸਥਿਤੀ ਬਾਰੇ ਉਨ੍ਹਾਂ ਤੋਂ ਸਿੱਧੀ ਫੀਡਬੈਕ ਲਈ । ਉਨ੍ਹਾਂ ਨੇ ਉਦਯੋਗਪਤੀਆਂ ਦੇ ਬਹੁਤੇ ਮੁੱਦਿਆਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ, ਜਿਸ ਵਿੱਚ ਪੁਲਿਸ ਨਫ਼ਰੀ ਦੀ ਘਾਟ, ਸ਼ਹਿਰ ਵਿੱਚ ਸੀ.ਸੀ.ਟੀ.ਵੀ. ਕੈਮਰਿਆਂ ਦੀ ਕਮੀ, ਵੱਡੇ ਖਤਰੇ ਵਜੋਂ ਉਭਰ ਰਹੇ ਸਾਈਬਰ ਅਪਰਾਧ ਤੇ ਧੋਖਾਧੜੀ, ਟਰੈਫਿਕ ਜਾਮ, ਰਾਤ ਦੀ ਸੁਰੱਖਿਆ ਆਦਿ ਸ਼ਾਮਲ ਸਨ। ਇਸ ਮੌਕੇ ਡੀ.ਜੀ.ਪੀ. ਦੇ ਨਾਲ ਪੁਲਿਸ ਕਮਿਸ਼ਨਰ ਲੁਧਿਆਣਾ ਕੁਲਦੀਪ ਚਾਹਲ ਅਤੇ ਪੁਲਿਸ ਲੁਧਿਆਣਾ ਰੇਂਜ ਦੀ ਡਿਪਟੀ ਇੰਸਪੈਕਟਰ ਜਨਰਲ (ਡੀ.ਆਈ.ਜੀ.) ਧਨਪ੍ਰੀਤ ਕੌਰ ਵੀ ਸ਼ਾਮਲ ਸਨ । ਉਨ੍ਹਾਂ ਕਿਹਾ, “ਮੈਂ ਤੁਹਾਨੂੰ (ਉਦਯੋਗਪਤੀਆਂ) ਨੂੰ ਭਰੋਸਾ ਦਿਵਾਉਂਦਾ ਹਾਂ ਕਿ ਪੰਜਾਬ ਸਰਕਾਰ ਵੱਲੋਂ ਪੁਲਿਸ ਵਿਭਾਗ ਵਿੱਚ ਐਲਾਨੀਆਂ ਗਈਆਂ 10000 ਨਵੀਆਂ ਅਸਾਮੀਆਂ ਵਿੱਚੋਂ ਲੁਧਿਆਣਾ ਕਮਿਸ਼ਨਰੇਟ ਪੁਲਿਸ ਨੂੰ ਉਸਦਾ ਬਣਦਾ ਹਿੱਸਾ ਜ਼ਰੂਰ ਮਿਲੇਗਾ।” ਉਨ੍ਹਾਂ ਨੇ ਸੀ.ਪੀ. ਲੁਧਿਆਣਾ ਕੁਲਦੀਪ ਚਾਹਲ ਨੂੰ, ਸ਼ਹਿਰ ਵਿੱਚ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਟਰੈਫਿਕ ਵਿੰਗ ਦੀ ਸਮਰੱਥਾ ਵਧਾਉਣ ਲਈ ਅਸਥਾਈ ਪ੍ਰਬੰਧ ਕਰਨ ਦੇ ਨਿਰਦੇਸ਼ ਵੀ ਦਿੱਤੇ । ਡੀ ਜੀ ਪੀ ਨੇ ਉਦਯੋਗਪਤੀਆਂ ਨੂੰ ਪੂਰੇ ਸ਼ਹਿਰ ਵਿੱਚ ਖਾਸ ਕਰਕੇ ਉਦਯੋਗਿਕ ਫੋਕਲ ਪੁਆਇੰਟ ਵਿੱਚ ਸੀ ਸੀ ਟੀ ਵੀ ਨਿਗਰਾਨੀ ਵਧਾਉਣ ਦਾ ਵੀ ਭਰੋਸਾ ਦਿੱਤਾ। ਸਾਈਬਰ ਧੋਖਾਧੜੀ ’ਤੇ, ਉਨ੍ਹਾਂ ਨੇ ਉਦਯੋਗਪਤੀਆਂ ਨੂੰ ’ਗੋਲਡਨ ਆਵਰ’ ਦੀ ਵਰਤੋਂ ਕਰਨ ਲਈ ’1930 ਸਾਈਬਰ ਹੈਲਪਲਾਈਨ’ ਨੰਬਰ ’ਤੇ ਤੁਰੰਤ ਰਿਪੋਰਟ ਕਰਨ ਲਈ ਕਿਹਾ, ਜਿਸ ਨਾਲ ਸਾਈਬਰ ਧੋਖੇਬਾਜ਼ਾਂ ਵੱਲੋਂ ਪੀੜਤਾਂ ਦੇ ਖਾਤਿਆਂ ’ਚੋਂ ਕੱਢੇ ਗਏ ਪੈਸਿਆਂ ਨੂੰ ਛੇਤੀ ਫਰੀਜ਼ ਕਰਨ/ਲੀਅਨ ਮਾਰਕਿੰਗ ਕਰਨ ਵਿੱਚ ਮਦਦ ਮਿਲੇਗੀ ।

ਉੱਘੇ ਉਦਯੋਗਪਤੀਆਂ, ਐਸ.ਸੀ ਰਲਹਨ ਅਤੇ ਨੀਰਜ ਸਤੀਜਾ ਨੇ ਜਨਤਕ ਮੀਟਿੰਗਾਂ ਕਰਨ ਅਤੇ ਪੁਲਿਸ ਥਾਣਿਆਂ ਅਤੇ ਨਾਕਿਆਂ ਦੀ ਅਚਨਚੇਤ ਚੈਕਿੰਗ ਕਰਨ ਲਈ ਗਰਾਊਂਡ ਜ਼ੀਰੋ ਤੋਂ ਸਥਿਤੀ ਨੂੰ ਜਾਣਨ ਲਈ ਡੀ.ਜੀ.ਪੀ. ਪੰਜਾਬ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਅਮਨ-ਕਾਨੂੰਨ ਦੀ ਸਥਿਤੀ ਵਿੱਚ ਪ੍ਰਤੱਖ ਸੁਧਾਰ ਅਤੇ ਸਾਰੇ ਅਧਿਕਾਰੀਆਂ ਦੀ ਆਮ ਜਨਤਾ ਤੱਕ ਆਸਾਨ ਪਹੁੰਚ ਲਈ ਲੁਧਿਆਣਾ ਕਮਿਸ਼ਨਰੇਟ ਪੁਲਿਸ ਦੀ ਸ਼ਲਾਘਾ ਵੀ ਕੀਤੀ। ਮੀਟਿੰਗ ਦੌਰਾਨ ਉਦਯੋਗਪਤੀਆਂ ਨੇ ਪੁਲਿਸ ਨੂੰ ਪੂਰਨ ਸਹਿਯੋਗ ਦੇਣ ਦੀ ਪੇਸ਼ਕਸ਼ ਕੀਤੀ ।

ਇਸ ਤੋਂ ਪਹਿਲਾਂ ਡੀਜੀਪੀ ਗੌਰਵ ਯਾਦਵ ਲੁਧਿਆਣਾ ਦੇ ਡੀ.ਏ.ਵੀ. ਪੁਲਿਸ ਪਬਲਿਕ ਸਕੂਲ ਦਾ ਵੀ ਦੌਰਾ ਵੀ ਕੀਤਾ ਅਤੇ ਵਿਦਿਆਰਥੀਆਂ ਨਾਲ ਬੜੇ ਦਿਲਕਸ਼ ਅੰਦਾਜ਼ ਵਿੱਚ ਗੱਲਬਾਤ ਕਰਦੇ ਹੋਏ ਭਾਈਚਾਰਕ ਸਾਂਝ ਵਿੱਚ ਨੌਜਵਾਨਾਂ ਦੀ ਅਹਿਮ ਭੂਮਿਕਾ ਨੂੰ ਉਜਾਗਰ ਕੀਤਾ। ਉਨ੍ਹਾਂ ਯੂ. ਪੀ. ਐਸ. ਸੀ. ਦੀ ਪ੍ਰੀਪਿਖਆ ਨੂੰ ਪਾਸ ਕਰਨ ਲਈ ਸੁਝਾਅ ਦਿੱਤੇ, ਪੁਲਿਸ ਦੇ ਕੰਮਕਾਜ ਅਤੇ ਪੁਲਿਸ ਅਫਸਰ ਦੀਆਂ ਚੁਣੌਤੀਆਂ ਬਾਰੇ ਵੀ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ । ਡੀ ਜੀ ਪੀ ਨੇ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ’ਤੇ ਧਿਆਨ ਦੇਣ ਅਤੇ ਆਪਣੇ ਟੀਚਿਆਂ ਬਾਰੇ ਸਪੱਸ਼ਟ ਹੋਣ ਦੀ ਸਲਾਹ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਉਣ ਵਾਲੀਆਂ ਬੋਰਡ ਪ੍ਰੀਖਿਆਵਾਂ ਲਈ ਸ਼ੁੱਭਕਾਮਨਾਵਾਂ ਵੀ ਦਿੱਤੀਆਂ ।

ਡੱਬੀ:
ਡੀ ਜੀ ਪੀ ਨੇ ਕੋਹਾੜਾ ਵਿੱਚ ਹਾਈਟੈਕ ਨਾਕੇ ਦਾ ਨਿਰੀਖਣ ਕੀਤਾ
ਸਵੇਰੇ ਲੁਧਿਆਣਾ ਜਾਂਦੇ ਸਮੇਂ ਡੀ. ਜੀ. ਪੀ. ਪੰਜਾਬ ਗੌਰਵ ਯਾਦਵ ਨੇ ਕੋਹਾੜਾ ਨਾਕਾ ’ਤੇ ਮੁਆਇਨਾ ਕਰਨ ਅਤੇ ਇਥੋਂ ਦੇ ਕੰਮਕਾਜ ਦਾ ਜਾਇਜ਼ਾ ਲੈਣ ਲਈ ਰੁਕੇ । ਉਨ੍ਹਾਂ ਨੇ ਪੁਲਿਸ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ, ਵਿਸ਼ੇਸ਼ ਕਰਕੇ ਨਾਕਿਆਂ ਦੇ ਕੰਮਕਾਜ ਦਾ ਜਾਇਜ਼ਾ ਲਿਆ ਅਤੇ ਉਨ੍ਹਾਂ ਨੂੰ ਪੇਸ਼ੇਵਰਤਾ ਦੇ ਉੱਚੇ ਮਿਆਰਾਂ ਨੂੰ ਕਾਇਮ ਰੱਖਣ ਲਈ ਪ੍ਰੇਰਿਆ । ਉਨ੍ਹਾਂ ਜੋਰ ਦੇ ਕੇ ਕਿਹਾ,‘‘ਇਹ ਵਿਸ਼ੇਸ਼ ਵਾਹਨਾਂ ਜਾਂਚ ਵਧੀ ਹੋਈ ਸੁਰੱਖਿਆ ਅਤੇ ਪ੍ਰਭਾਵਸ਼ਾਲੀ ਕਾਨੂੰਨ ਵਿਵਸਥਾ ਲਾਗੂ ਕਰਨ ਲਈ ਜਾਰੀ ਰਹੇਗੀ ।

Advertisement
Advertisement
Advertisement
Advertisement
Scroll to Top