Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Thursday, 20 Aug 2026 | 3:35 pm

+91 90915 01313 , +91 90916 01313

punjabbanni@gmail.com
punjabbani@yahoo.com

ਬਾਬਾ ਸੂਰਜਪਾਲ ਉਰਫ `ਭੋਲੇ ਬਾਬਾ` ਘਟਨਾ ਦੀ ਜਾਂਚ ਕਰ ਰਹੇ ਨਿਆਂਇਕ ਕਮਿਸ਼ਨ ਦੇ ਸਾਹਮਣੇ ਹੋਏ ਪੇਸ਼

ਬਾਬਾ ਸੂਰਜਪਾਲ ਉਰਫ `ਭੋਲੇ ਬਾਬਾ` ਘਟਨਾ ਦੀ ਜਾਂਚ ਕਰ ਰਹੇ ਨਿਆਂਇਕ ਕਮਿਸ਼ਨ ਦੇ ਸਾਹਮਣੇ ਹੋਏ ਪੇਸ਼

ਬਾਬਾ ਸੂਰਜਪਾਲ ਉਰਫ `ਭੋਲੇ ਬਾਬਾ` ਘਟਨਾ ਦੀ ਜਾਂਚ ਕਰ ਰਹੇ ਨਿਆਂਇਕ ਕਮਿਸ਼ਨ ਦੇ ਸਾਹਮਣੇ ਹੋਏ ਪੇਸ਼
ਲਖਨਊ : ਭਾਰਤ ਦੇਸ਼ ਦੇ ਸੂਬੇ ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ `ਚ ਪਿਛਲੀ ਦੋ ਜੁਲਾਈ ਨੂੰ ਆਪਣੇ ਸਤਿਸੰਗ ਮਗਰੋਂ ਮਚੀ ਭਾਜੜ `ਚ 121 ਲੋਕਾਂ ਦੀ ਮੌਤ ਦੇ ਮਾਮਲੇ `ਚ ਬਾਬਾ ਸੂਰਜਪਾਲ ਉਰਫ `ਭੋਲੇ ਬਾਬਾ` ਘਟਨਾ ਦੀ ਜਾਂਚ ਕਰ ਰਹੇ ਨਿਆਂਇਕ ਕਮਿਸ਼ਨ ਦੇ ਸਾਹਮਣੇ ਵੀਰਵਾਰ ਨੂੰ ਪੇਸ਼ ਹੋਏ। ਹਾਲਾਂਕਿ ਨਾਰਾਇਣ ਸਾਕਾਰ ਹਰੀ ਦੇ ਨਾਂ ਤੋ ਪਹਿਚਾਣੇ ਜਾਣ ਵਾਲੇ ਸੂਰਜਪਾਲ ਦਾ ਨਾਂ ਹਾਥਰਸ ਜ਼ਿਲ੍ਹੇ ਦੇ ਸਿਕੰਦਰਾਰਾਊ ਖੇਤਰ ਦੇ ਫੁਲਰਾਈ ਪਿੰਡ ਵਿਚ 2 ਜੁਲਾਈ ਨੂੰ ਭਾਜੜ ਮਗਰੋਂ ਦਰਜ ਕੀਤੀ ਗਈ `ਚ ਦੋਸ਼ਾਂ ਦੇ ਰੂਪ ਵਿਚ ਸ਼ਾਮਲ ਨਹੀਂ ਹੈ। ਉੱਤਰ ਪ੍ਰਦੇਸ਼ ਸਰਕਾਰ ਨੇ 3 ਜੁਲਾਈ ਨੂੰ ਹਾਥਰਸ ਤ੍ਰਾਸਦੀ ਦੀ ਜਾਂਚ ਅਤੇ ਭਾਜੜ ਦੇ ਪਿੱਛੇ ਕਿਸੇ ਸਾਜ਼ਿਸ਼ ਦੀ ਸੰਭਾਵਨਾ ਦੀ ਜਾਂਚ ਲਈ ਇਕ ਸੇਵਾਮੁਕਤ ਹਾਈ ਕੋਰਟ ਦੇ ਜੱਜ ਦੀ ਪ੍ਰਧਾਨਗੀ `ਚ ਤਿੰਨ ਮੈਂਬਰੀ ਨਿਆਂਇਕ ਕਮਿਸ਼ਨ ਗਠਿਤ ਕੀਤਾ ਸੀ। ਸੂਰਜਪਾਲ ਦੇ ਵਕੀਲ ਏ. ਪੀ. ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਨਿਆਂਇਕ ਕਮਿਸ਼ਨ ਦਾ ਦਫ਼ਤਰ ਲਖਨਊ ਵਿਚ ਹੈ ਅਤੇ ਅੱਜ ਬਾਬਾ ਸੂਰਜਪਾਲ ਨੂੰ ਬਿਆਨ ਦੇਣ ਲਈ ਬੁਲਾਇਆ ਗਿਆ ਸੀ। ਵਕੀਲ ਨੇ ਕਿਹਾ ਕਿ ਸਾਨੂੰ ਉੱਤਰ ਪ੍ਰਦੇਸ਼ ਪੁਲਸ, ਨਿਆਂ ਪਾਲਿਕਾ, ਸੂਬਾ ਸਰਕਾਰ ਅਤੇ ਕੇਂਦਰ `ਤੇ ਪੂਰਾ ਭਰੋਸਾ ਹੈ। ਸਾਡੇ ਨਾਲ ਨਿਆਂ ਹੋਵੇਗਾ। ਅਸੀਂ ਵਾਅਦਾ ਕੀਤਾ ਸੀ ਕਿ ਜਦੋਂ ਵੀ ਕੋਈ ਜਾਂਚ ਪੈਨਲ ਜਾਂ ਜਾਂਚ ਏਜੰਸੀ ਨਾਰਾਇਣ ਸਾਕਾਰ ਹਰੀ ਨੂੰ ਬੁਲਾਏਗੀ, ਤਾਂ ਉਹ ਹਾਜ਼ਰ ਹੋਣਗੇ। ਉਨ੍ਹਾਂ ਨੂੰ ਅੱਜ ਬੁਲਾਇਆ ਗਿਆ ਸੀ, ਇਸ ਲਈ ਉਹ ਇੱਥੇ ਆਏ ਹਨ। ਉਨ੍ਹਾਂ ਤੋਂ ਜੋ ਵੀ ਪੁੱਛਿਆ ਜਾਵੇਗਾ, ਉਹ ਉਸ `ਤੇ ਆਪਣਾ ਬਿਆਨ ਦੇਣਗੇ। ਦੱਸ ਦੇਈਏ ਕਿ ਭਾਜੜ ਮਾਮਲੇ ਵਿਚ ਪੁਲਸ ਨੇ ਸੂਰਜਪਾਲ ਦੇ ਪ੍ਰੋਗਰਾਮ ਦੇ ਆਯੋਜਨ ਵਿਚ ਸ਼ਾਮਲ 11 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਦੋਸ਼ੀਆਂ ਵਿਚੋਂ ਇਕ ਮੰਜੂ ਯਾਦਵ ਫਿਲਹਾਲ ਇਲਾਹਾਬਾਦ ਹਾਈ ਕੋਰਟ ਦੇ ਆਦੇਸ਼ `ਤੇ ਜ਼ਮਾਨਤ `ਤੇ ਬਾਹਰ ਹੈ। ਹਾਥਰਸ ਦੇ ਸਿੰਕਦਰਾਰਾਊ ਖੇਤਰ ਦੇ ਫੁਲਰਾਈ ਪਿੰਡ ਵਿਚ ਇਸੇ ਸਾਲ 2 ਜੁਲਾਈ ਨੂੰ ਸੂਰਜਪਾਲ ਉਰਫ਼ ਭੋਲੇ ਬਾਬਾ ਨਾਰਾਇਣ ਸਾਕਾਰ ਹਰੀ ਦੇ ਸਤਿਸੰਗ ਮਗਰੋਂ ਮਚੀ ਭਾਜੜ ਵਿਚ ਕੁੱਲ 121 ਲੋਕਾਂ ਦੀ ਮੌਤ ਹੋ ਗਈ ਸੀ। ਮਰਨ ਵਾਲਿਆਂ ਵਿਚ ਜ਼ਿਆਦਾਤਰ ਔਰਤ ਸਨ।

Advertisement
Advertisement
Advertisement
Advertisement
Scroll to Top