Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Thursday, 20 Aug 2026 | 7:10 pm

+91 90915 01313 , +91 90916 01313

punjabbanni@gmail.com
punjabbani@yahoo.com

ਛੇ ਮਹੀਨੇ ਪਹਿਲਾਂ ਕੋਰਟ ਮੈਰਿਜ਼ ਕਰਵਾ ਕੇ ਪਤੀ ਪਤਨੀ ਬਣਨ ਵਾਲੇ ਜੋੜੇ ਵਿਚੋਂ ਪਤਨੀ ਨੇ ਹੀ ਕਰ ਦਿੱਤਾ ਪਤੀ ਦਾ ਕਤਲ

ਛੇ ਮਹੀਨੇ ਪਹਿਲਾਂ ਕੋਰਟ ਮੈਰਿਜ਼ ਕਰਵਾ ਕੇ ਪਤੀ ਪਤਨੀ ਬਣਨ ਵਾਲੇ ਜੋੜੇ ਵਿਚੋਂ ਪਤਨੀ ਨੇ ਹੀ ਕਰ ਦਿੱਤਾ ਪਤੀ ਦਾ ਕਤਲ

ਛੇ ਮਹੀਨੇ ਪਹਿਲਾਂ ਕੋਰਟ ਮੈਰਿਜ਼ ਕਰਵਾ ਕੇ ਪਤੀ ਪਤਨੀ ਬਣਨ ਵਾਲੇ ਜੋੜੇ ਵਿਚੋਂ ਪਤਨੀ ਨੇ ਹੀ ਕਰ ਦਿੱਤਾ ਪਤੀ ਦਾ ਕਤਲ
ਉਤਰ ਪ੍ਰਦੇਸ਼ : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (ਯੂ. ਪੀ.) ਦੇ ਸਿਧਾਰਥਨਗਰ ਜਿ਼ਲ੍ਹੇ ਵਿੱਚ ਪਤਨੀ ਨੇ ਆਪਣੇ ਪਤੀ ਦਾ ਕਤਲ ਕਰ ਦਿੱਤਾ । ਦੱਸਣਯੋਗ ਹੈ ਕਿ ਦੋਵਾਂ ਨੇ ਛੇ ਮਹੀਨੇ ਪਹਿਲਾਂ ਹੀ ਕੋਰਟ ਮੈਰਿਜ ਕੀਤੀ ਸੀ। ਪਤਨੀ ਨੂੰ ਪੁਲਸ ਨੇ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ । ਮਾਮਲਾ ਸਿਧਾਰਥਨਗਰ ਜ਼ਿਲ੍ਹੇ ਦੇ ਚਿਲਹੀਆ ਥਾਣਾ ਖੇਤਰ ਦੀ ਗ੍ਰਾਮ ਪੰਚਾਇਤ ਸੰਤੋਰੀ ਨਾਲ ਸਬੰਧਤ ਹੈ।ਛੇ ਮਹੀਨੇ ਪਹਿਲਾਂ ਅਮਿਤ ਚੌਧਰੀ ਅਤੇ ਜੋਤੀ ਚੌਧਰੀ ਦਾ ਵਿਆਹ ਕੋਰਟ ਵਿੱਚ ਹੋਇਆ ਸੀ । ਇੰਸਟਾਗ੍ਰਾਮ ਰਾਹੀਂ ਦੋਵਾਂ ਵਿਚਾਲੇ ਦੋਸਤੀ ਹੋਈ ਸੀ। ਦੋਵੇਂ ਇੱਕ ਦੂਜੇ ਨੂੰ ਪਿਆਰ ਕਰਨ ਲੱਗੇ । ਪਰਿਵਾਰ ਦੇ ਵਿਰੋਧ ਦੇ ਬਾਵਜੂਦ ਦੋਹਾਂ ਨੇ ਕੋਰਟ ‘ਚ ਵਿਆਹ ਕਰਵਾ ਲਿਆ । ਅਮਿਤ ਆਪਣੀ ਪਤਨੀ ਜੋਤੀ ਨਾਲ ਉਨ੍ਹਾਂ ਦੇ ਪਿੰਡ ਦੇ ਘਰ ਵੱਖ ਰਹਿਣ ਲੱਗਾ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਕਈ ਵਾਰ ਉਨ੍ਹਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਜਾਂਦਾ ਸੀ । ਵਿਵਾਦ ਦਾ ਕਾਰਨ ਇੰਸਟਾਗ੍ਰਾਮ ਸੀ। ਜੋਤੀ ਸੋਸ਼ਲ ਮੀਡੀਆ ‘ਤੇ ਕਈ ਮੁੰਡਿਆਂ ਨਾਲ ਚੈਟ ਕਰਦੀ ਸੀ।ਅਮਿਤ ਜੋਤੀ ਨੂੰ ਕਿਸੇ ਹੋਰ ਨਾਲ ਗੱਲ ਕਰਨ ਤੋਂ ਵਰਜਦਾ ਸੀ । ਅਮਿਤ ਦੇ ਰੋਕਣ ਤੋਂ ਨਾਰਾਜ਼ ਹੋ ਕੇ ਜੋਤੀ ਨੇ ਅਮਿਤ ਦਾ ਕਤਲ ਕਰਨ ਦੀ ਯੋਜਨਾ ਬਣਾਈ। 3 ਅਕਤੂਬਰ ਦੀ ਰਾਤ ਨੂੰ ਉਸ ਨੇ ਪਿਆਰ ਨਾਲ ਅਮਿਤ ਨੂੰ ਖਾਣਾ ਖੁਆਇਆ । ਉਸ ਨੂੰ ਖਾਣੇ ਵਿੱਚ ਨੀਂਦ ਦੀ ਦਵਾਈ ਦਿੱਤੀ। ਅਮਿਤ ਦੇ ਸੌਣ ਤੋਂ ਬਾਅਦ ਜੋਤੀ ਨੇ ਉਸ ਦਾ ਕਤਲ ਕਰ ਦਿੱਤਾ। ਜੋਤੀ ਸਾਰੀ ਰਾਤ ਮੌਤ ਦੀ ਨੀਂਦ ਸੌਂ ਰਹੇ ਆਪਣੇ ਪਤੀ ਨਾਲ ਇਸ ਕਮਰੇ ਵਿੱਚ ਰਹੀ । ਸਵੇਰੇ ਉਸ ਨੇ ਖੁਦ ਪੁਲਿਸ ਨੂੰ ਫੋਨ ਕਰਕੇ ਇਸ ਦੀ ਸੂਚਨਾ ਦਿੱਤੀ। ਮ੍ਰਿਤਕਾ ਦੇ ਪਿਤਾ ਨੇ ਦੱਸਿਆ ਕਿ ਜੋਤੀ ਨੇ ਪੁਲਿਸ ਦੇ ਸਾਹਮਣੇ ਇਸ ਅਪਰਾਧ ਨੂੰ ਕਬੂਲ ਵੀ ਕਰ ਲਿਆ ਹੈ ।ਇਸ ਮਾਮਲੇ ਵਿੱਚ ਸੀਓ ਅਰੁਣਕਾਂਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਚਿਲਹੀਆ ਥਾਣਾ ਖੇਤਰ ਦੇ ਪਿੰਡ ਸੰਤੋਰੀ ਵਿੱਚ ਇੱਕ ਨੌਜਵਾਨ ਦੇ ਕਤਲ ਦੀ ਸੂਚਨਾ ਮਿਲੀ ਸੀ। ਪੁਲਿਸ ਤੁਰੰਤ ਮੌਕੇ ‘ਤੇ ਪਹੁੰਚ ਗਈ। ਪਤਨੀ ਜੋਤੀ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰਕੇ ਸਬੰਧਤ ਧਾਰਾਵਾਂ ਤਹਿਤ ਜੇਲ੍ਹ ਭੇਜ ਦਿੱਤਾ ਗਿਆ ਹੈ ।

Advertisement
Advertisement
Advertisement
Advertisement
Scroll to Top