Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Friday, 25 Sep 2026 | 9:45 pm

+91 90915 01313 , +91 90916 01313

punjabbanni@gmail.com
punjabbani@yahoo.com

ਜਿਲ੍ਹਾ ਪੁਲਿਸ ਸੰਗਰੂਰ ਵੱਲੋਂ ਸਨੈਚਿੰਗ ਦੀਆਂ ਵਾਰਦਾਤਾਂ ਕਰਨ ਵਾਲੇ ਅੰਤਰ-ਜਿਲ੍ਹਾ ਗਿਰੋਹ ਦਾ ਪਰਦਾਫਾਸ਼, 3 ਖੋਹ ਦੀਆਂ ਵਾਰਦਾਤਾਂ

ਜਿਲ੍ਹਾ ਪੁਲਿਸ ਸੰਗਰੂਰ ਵੱਲੋਂ ਸਨੈਚਿੰਗ ਦੀਆਂ ਵਾਰਦਾਤਾਂ ਕਰਨ ਵਾਲੇ ਅੰਤਰ-ਜਿਲ੍ਹਾ ਗਿਰੋਹ ਦਾ ਪਰਦਾਫਾਸ਼, 3 ਖੋਹ ਦੀਆਂ ਵਾਰਦਾਤਾਂ

ਜਿਲ੍ਹਾ ਪੁਲਿਸ ਸੰਗਰੂਰ ਵੱਲੋਂ ਸਨੈਚਿੰਗ ਦੀਆਂ ਵਾਰਦਾਤਾਂ ਕਰਨ ਵਾਲੇ ਅੰਤਰ-ਜਿਲ੍ਹਾ ਗਿਰੋਹ ਦਾ ਪਰਦਾਫਾਸ਼, 3 ਖੋਹ ਦੀਆਂ ਵਾਰਦਾਤਾਂ
ਟਰੇਸ, ਗਿਰੋਹ ਦੇ 2 ਦੋਸੀ ਕਾਬੂ, ਖੋਹ ਕਰਨ ਸਮੇਂ ਵਰਤਿਆ ਮੋਟਰਸਾਇਕਲ ਤੇ ਖੋਹ ਕੀਤੀਆਂ 2 ਸੋਨੇ ਦੀਆਂ ਚੈਨੀਆਂ ਬ੍ਰਾਮਦ
ਸੰਗਰੂਰ : ਐਸ.ਐਸ.ਪੀ. ਸੰਗਰੂਰ ਸਰਤਾਜ ਸਿੰਘ ਚਾਹਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲ੍ਹਾ ਪੁਲਿਸ ਸੰਗਰੂਰ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਉਸ ਸਮੇਂ ਸਫਲਤਾ ਮਿਲੀ ਜਦੋਂ ਸੰਗਰੂਰ, ਨਾਭਾ, ਖੰਨਾ ਦੇ ਏਰੀਆ ਵਿੱਚ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ 2 ਦੋਸੀਆਂ ਨੂੰ ਕਾਬੂ ਕਰਕੇ 3 ਖੋਹ ਦੀਆਂ ਵਾਰਦਾਤਾਂ ਨੂੰ ਟਰੇਸ ਕੀਤਾ ਗਿਆ ਅਤੇ ਇਨ੍ਹਾਂ ਪਾਸੋਂ ਖੋਹ ਕਰਨ ਸਮੇਂ ਵਰਤਿਆ ਸਪਲੈਂਡਰ ਮੋਟਰਸਾਇਕਲ ਤੇ ਖੋਹ ਕੀਤੀਆਂ 2 ਸੋਨੇ ਦੀਆਂ ਚੈਨੀਆਂ ਬ੍ਰਾਮਦ ਕਰਵਾਈਆਂ ਗਈਆਂ । ਐਸ.ਐਸ.ਪੀ. ਚਾਹਲ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 23.09.2024 ਨੂੰ ਸਹਿਰ ਸੰਗਰੂਰ ਵਿਖੇ ਮੋਟਰਸਾਇਕਲ ਸਵਾਰ 02 ਨੌਜਵਾਨਾਂ ਵੱਲੋਂ ਸਕੂਟਰੀ ਪਰ ਸਵਾਰ ਗੁਰਮੇਲ ਕੌਰ ਪਤਨੀ ਮਲਕੀਤ ਸਿੰਘ ਵਾਸੀ ਅਫਸਰ ਕਲੋਨੀ ਸੰਗਰੂਰ ਦੇ ਗਲ ਵਿੱਚ ਪਾਈ ਸੋਨੇ ਦੀ ਚੈਨੀ ਨੂੰ ਝਪਟ ਮਾਰ ਕੇ ਖੋਹਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਜਿਸਤੇ ਗੁਰਮੇਲ ਕੌਰ ਉਕਤ ਦੇ ਬਿਆਨ ਪਰ ਮੁਕੱਦਮਾ ਨੰਬਰ 212 ਮਿਤੀ 23-09-2024 ਅ/ਧ 304,3(5) BNS ਥਾਣਾ ਸਿਟੀ ਸੰਗਰੂਰ ਬਰਖਿਲਾਫ ਨਾਮਲੂਮ ਦੋਸੀਆਨ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ ।
ਇਸ ਖੋਹ ਦੀ ਵਾਰਦਾਤ ਨੂੰ ਟਰੇਸ ਕਰਨ ਲਈ ਕਪਤਾਨ ਪੁਲਿਸ (ਇਨਵੈਸਟੀਗੇਸ਼ਨ) ਸੰਗਰੂਰ ਦੀ ਨਿਗਰਾਨੀ ਹੇਠ ਉਪ ਕਪਤਾਨ ਪੁਲਿਸ, (ਡਿਟੈਕਟਿਵ) ਸੰਗਰੂਰ ਦੀ ਅਗਵਾਈ ਹੇਠ ਸੀ.ਆਈ.ਏ ਸੰਗਰੂਰ ਦੀਆਂ ਟੀਮਾਂ ਬਣਾ ਕੇ ਟੈਕਨੀਕਲ ਢੰਗ ਨਾਲ ਤਫਤੀਸ਼ ਅਮਲ ਵਿੱਚ ਲਿਆਂਉਂਦੇ ਹੋਏ ਮਿਤੀ 02.10.2024 ਨੂੰ ਦੋਸੀ ਹਰਮਨਜੀਤ ਸਿੰਘ ਉਰਫ ਹਰਮਨ ਪੁੱਤਰ ਗੁਰਦੀਪ ਸਿੰਘ ਵਾਸੀ ਨਵੀਂ ਅਬਾਦੀ, ਬੌੜਾਂ ਗੇਟ, ਨਾਭਾ ਜਿਲਾ ਪਟਿਆਲਾ ਅਤੇ ਅਸਰਫ ਮੁਹੰਮਦ ਉਰਫ ਆਸਿਫ ਪੁੱਤਰ ਨਜੀਰ ਮੁਹੰਮਦ ਵਾਸੀ ਕਰਤਾਰਪੁਰਾ ਮੁਹੱਲਾ, ਨਾਭਾ ਜਿਲਾ ਪਟਿਆਲਾ ਨੂੰ ਮੁਕੱਦਮਾ ਵਿੱਚ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਗਿਆ ਅਤੇ ਉਨ੍ਹਾਂ ਦੇ ਕਬਜਾ ਵਿੱਚੋਂ ਵਾਰਦਾਤ ਸਮੇਂ ਵਰਤਿਆ ਮੋਟਰਸਾਇਕਲ ਅਤੇ ਸੰਗਰੂਰ ਤੇ ਨਾਭਾ ਵਿਖੇ ਖੋਹ ਕੀਤੀਆਂ 02 ਚੈਨੀਆਂ ਸੋਨਾ (ਵਜਨੀ 15.7 ਗ੍ਰਾਮ ਅਤੇ 12.3 ਗ੍ਰਾਮ) ਕੁੱਲ 28 ਗ੍ਰਾਮ ਸੋਨਾ ਬ੍ਰਾਮਦ ਕਰਾਇਆ ਗਿਆ । ਦੋਸੀਆਂ ਦੀ ਪੁੱਛ-ਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਦੋਸੀ ਹਰਮਨਜੀਤ ਸਿੰਘ ਉਰਫ ਹਰਮਨ ਉਕਤ ਦੇ ਖਿਲਾਫ ਪਹਿਲਾਂ ਵੀ ਖੋਹਾਂ ਦੇ 07 ਮੁਕੱਦਮੇ ਦਰਜ ਰਜਿਸਟਰ ਹਨ, ਜਿਸ ਵੱਲੋਂ ਆਪਣੇ ਨਵੇਂ ਬਣਾਏ ਦੋਸਤ ਅਸਰਫ ਮੁਹੰਮਦ ਉਰਫ ਆਸਿਫ ਨੂੰ ਆਪਣੇ ਨਾਲ ਸ਼ਾਮਲ ਕਰਕੇ ਪਿਛਲੇ ਕੁੱਝ ਦਿਨਾਂ ਤੋਂ ਸੰਗਰੂਰ ਅਤੇ ਨਾਭਾ ਵਿੱਚ ਸਨੈਚਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ, ਜਿਸ ਸਬੰਧੀ ਮੁਕੱਦਮੇ ਦਰਜ ਰਜਿਸਟਰ ਹੋਏ, ਜੋ ਟਰੇਸ ਕੀਤੇ ਗਏ ਹਨ। ਦੋਸੀਆਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਡੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ, ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

Advertisement
Advertisement
Advertisement
Advertisement
Scroll to Top