Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Friday, 21 Aug 2026 | 3:08 pm

+91 90915 01313 , +91 90916 01313

punjabbanni@gmail.com
punjabbani@yahoo.com

ਪੀ. ਯੂ. ਦੇ ਈ. ਐਮ ਆਰ. ਸੀ. ਵਿਭਾਗ ਦੇ ਸਟਾਫ ਮੈਂਬਰਾਂ ਦਾ ਦਲਜੀਤ ਅਮੀ ਦੀ ਤਾਨਾਸ਼ਾਹੀ  ਵਿਰੁੱਧ 20ਵੇਂ ਦਿਨ ਵੀ ਰਿਹਾ ਜਾਰੀ

ਪੀ. ਯੂ. ਦੇ ਈ. ਐਮ ਆਰ. ਸੀ. ਵਿਭਾਗ ਦੇ ਸਟਾਫ ਮੈਂਬਰਾਂ ਦਾ ਦਲਜੀਤ ਅਮੀ ਦੀ ਤਾਨਾਸ਼ਾਹੀ ਵਿਰੁੱਧ 20ਵੇਂ ਦਿਨ ਵੀ ਰਿਹਾ ਜਾਰੀ

ਪੀ. ਯੂ. ਦੇ ਈ. ਐਮ ਆਰ. ਸੀ. ਵਿਭਾਗ ਦੇ ਸਟਾਫ ਮੈਂਬਰਾਂ ਦਾ ਦਲਜੀਤ ਅਮੀ ਦੀ ਤਾਨਾਸ਼ਾਹੀ ਵਿਰੁੱਧ 20ਵੇਂ ਦਿਨ ਵੀ ਰਿਹਾ ਜਾਰੀ
ਪਟਿਆਲਾ : ਸ਼ਾਹੀ ਸ਼ਹਿਰ ਪਟਿਆਲਾ ਵਿਖੇ ਬਣੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਈ. ਐਮ. ਆਰ. ਸੀ. ਵਿਭਾਗ ਦੇ ਪੀੜਤ ਸਟਾਫ ਵੱਲੋਂ ਦਿੱਤੀਆਂ ਜਾ ਰਹੀਆਂ ਲਗਾਤਾਰ ਸਿ਼ਕਾਇਤਾਂ ਦੇ ਬਾਵਜੂਦ ਯੂਨੀਵਰਸਿਟੀ ਪ੍ਰਸ਼ਾਸਨ ਚੁੱਪ ਧਾਰੀ ਬੈਠਾ ਹੈ। ਦਲਜੀਤ ਅਮੀਂ ਦੇ ਆਪਣੇ ਹੀ ਸਟਾਫ ਮੈਂਬਰਾਂ ਨਾਲ ਮਾੜੇ ਅਤੇ ਤਾਨਾਸ਼ਾਹੀ ਰਵਈਏ ਦੇ ਵਿਰੋਧ ਵਿੱਚ ਪੀੜਤਾਂ ਵੱਲੋਂ ਲਗਾਤਾਰ 19 ਸਤੰਬਰ 2024 ਤੋਂ ਲ ੈਕੇ ਅੱਜ 9 ਅਕਤੂਬਰ 2024 ਵੀਹਵੇਂ ਦਿਨ ਵੀ ਧਰਨਾ ਜਾਰੀ ਰਿਹਾ। ਇਹ ਧਰਨਾ ਡਾਇਰੈਕਟਰ ਦੇ ਖਿਲਾਫ ਸਮੂਹ ਸਟਾਫ ਦੀਆਂ 2021 ਤੋਂ (ਇਹਨਾਂ ਦੇ ਜੁਆਇੰਨ ਕਰਨ ਤੋਂ ਪਹਿਲਾਂ ਦੇ ਸਮੇਂ ਦਿਆਂ) ਜਾਣਬੁੱਝ ਕੇ ਰੋਕੀਆਂ ਗਈਆਂ ਤਰੱਕੀਆਂ ਅਤੇ ਸਟਾਫ ਪ੍ਰਤੀ ਮਾੜੇ ਰਵਈਏ ਵਿਰੁੱਧ ਲਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਦਲਜੀਤ ਅਮੀਂ ਨੇ ਖੁੱਦ ਕੁਝ ਸਮਾਂ ਪਹਿਲਾਂ ਅਖਬਾਰਾਂ ਵਿੱਚ ਲਵਾਇਆ ਸੀ ਕਿ ਪ੍ਰੋਡਕਸ਼ਨ ਦੇ ਮਾਮਲੇ ਵਿੱਚ ਵਿਭਾਗ ਪੂਰੇ ਭਾਰਤ ਵਿੱਚ ਦੂਸਰੇ ਨੰਬਰ ਉੱਤੇ ਹੈ। ਸਟਾਫ ਵੱਲੋਂ ਇਹ ਵੀ ਕਿਹਾ ਗਿਆ ਕਿ ਦਲਜੀਤ ਅਮੀ ਵੱਲੋਂ ਆਪਣੇ ਬਦਲਾਖੋਰੀ ਦੇ ਰਵਈਏ ਤਹਿਤ ਇੱਕ ਕਰਮਚਾਰੀ ‘ਤੇ ਝੂਠੇ ਆਰੋਪ ਲਾਕੇ ਝੂਠੀ ਕਮੇਟੀ ਬਣਾਈ ਗਈ। ਮਹਿਲਾ ਕਰਮਾਰੀ ਦੇ ਸਿਰ ਉੱਪਰ ਜਾਣਬੁੱਝ ਕੇ ਕੈਮਰਾ ਲਾਉਣ ਅਤੇ ਆਪਣੀ ਕਾਰ ਵਿੱਚ ਮਹਿਲਾ ਕਰਮਚਾਰੀ ਦਾ ਪਿੱਛਾ ਕਰਕੇ ਡਰ ਦੀ ਸਥਿਤੀ ਪੈਦਾ ਕਰਨ ਦੇ ਦੋਸ਼ ਵੀ ਲਾਏ ਗਏ। ਜੱਦਕਿ ਕਰਮਚਾਰੀਆਂ ਵੱਲੋਂ ਡਾਇਰੈਕਟਰ ਦੇ ਇਸ ਕੋਝੇ ਰਵੱਈਏ ਦੇ ਖਿਲਾਫ ਸਾਰੇ ਪੁਖ਼ਤਾ ਸਬੂਤ ਅਥਾਰਟੀ ਨੂੰ ਦੇ ਦਿੱਤੇ ਗਏ ਹਨ ਪਰ ਅਥਾਰਟੀ ਫਿਰ ਵੀ ਚੁੱਪ ਹੈ। ਈ.ਐਮ.ਆਰ.ਸੀ ਸਟਾਫ ਨੇ ਕੁਝ ਮੰਗਾਂ ਰੱਖੀਆਂ ਸਨ ਜਿਸ ਤੇ ਅੱਜ ਤੱਕ ਅਥੋਰਿਟੀ ਨੇ ਕੋਈ ਫੈਸਲਾ ਨਹੀਂ ਲਿਆ, ਹਾਲਾਂਕਿ ਬੀਤੇ ਸ਼ੁਕਰਵਾਰ ਨੂੰ ਡੀਨ ਅਕਾਦਮਿਕ ਸਾਹਿਬਾਂ ਨੇ ਵੀ.ਸੀ ਸਾਹਿਬ ਦੇ ਕੁਝ ਹੁਕਮ ਸੁਣਾਉਂਦੇ ਹੋਏ ਈ.ਐਮ.ਆਰ.ਸੀ ਦੇ ਪੀੜਤ ਸਟਾਫ ਨੂੰ ਦੱਸਿਆ ਕਿ ਵਿਦਿਆਰਥੀਆਂ ਦੀ ਪੜਾਈ ਦੇ ਨੁਕਸਾਨ ਨੂੰ ਦੇਖਦੇ ਹੋਏ, ਉਹਨਾਂ ਨੂੰ ਆਪਣਾ ਧਰਨਾ ਡਿਪਾਰਟਮੈਂਟ ਦੇ ਅੱਗੇ ਤੋਂ ਚੁੱਕਣਾ ਪਵੇਗਾ। ਜਿਸਦਾ ਮਾਨ ਰੱਖਦੇ ਹੋਏ ਏ.ਐਮ.ਆਰ.ਸੀ ਕਰਮਚਾਰੀਆਂ ਨੇ ਇਹ ਧਰਨਾ ਰਜਿਸਟਰਾਰ ਆਫਿਸ ਸ਼ਿਫਟ ਕਰ ਦਿੱਤਾ। ਇਹਨਾਂ ਹਾਲਾਤਾਂ ਦੇ ਮੱਦੇਨਜ਼ਰ ਸਟਾਫ ਨੇ ਅਪਣਾ ਧਰਨਾ ਅਣਮਿੱਥੇ ਸਮੇਂ ਤੱਕ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਸਟਾਫ ਦੀਆਂ ਔਰਤਾਂ ਨੇ ਕਿਹਾ ਕਿ ਉਹ ਆਪਣੀ ਸੁਰੱਖਿਆ ਅਤੇ ਸਹਿਜਤਾ ਨੂੰ ਧਿਆਨ ਚ ਰੱਖਦੇ ਹੋਏ ਦਲਜੀਤ ਅਮੀਂ ਦੇ ਨਾਲ ਕੰਮ ਨਹੀਂ ਕਰ ਸਕਦੀਆਂ। ਪੀੜਤ ਸਟਾਫ ਨੇ ਅਥਾਰਟੀ ਤੋਂ ਮੰਗ ਕੀਤੀ ਹੈ ਕਿ ਜੇਕਰ ਅਥਾਰਟੀ ਬੇਨਿਯਮੀਆਂ ਅਤੇ ਹੋਰ ਮੁੱਦਿਆਂ ਦੇ ਸਬੂਤਾਂ ਦੇ ਬਾਵਜੂਦ ਡਾਇਰੈਕਟਰ ਖ਼ਿਲਾਫ਼ ਕੁਝ ਨਹੀਂ ਕਰ ਸਕਦੀ ਤਾਂ ਕਿਰਪਾ ਕਰਕੇ ਸਾਡੀ ਸਮੂਹ ਪੀੜਤ ਸਟਾਫ ਦੀ ਯੂਨੀਵਰਸਿਟੀ ਦੇ ਕਿਸੇ ਵੀ ਹੋਰ ਵਿਭਾਗ ਵਿੱਚ ਬਦਲੀ ਕਰ ਦਿੱਤੀ ਜਾਵੇ ਅਤੇ ਉਨਾਂ ਦੀਆਂ ਪ੍ਰਮੋਸ਼ਨਾ ਤੁਰੰਤ ਲਾਗੂ ਕੀਤੀਆਂ ਜਾਣ ਤੇ ਹੁਣ ਤੱਕ ਕੱਡੇ ਗਏ ਬੇਵਜਾਹ ਦੇ ਤਾੜਣਾ ਪੱਤਰ ਅਤੇ ਫ਼ਰਜੀ ਜਾਂਚ ਕਮੇਟੀ ਰੱਦ ਕੀਤੀ ਜਾਵੇ।

Advertisement
Advertisement
Advertisement
Advertisement
Scroll to Top