Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Thursday, 20 Aug 2026 | 6:07 pm

+91 90915 01313 , +91 90916 01313

punjabbanni@gmail.com
punjabbani@yahoo.com

ਕੁੜੀ ਬਣ ਕੇ ਆਰਕੈਸਟਰਾ ਵਿਚ ਕੰਮ ਕਰਨ ਵਾਲੇ ਨੌਜਵਾਨ ਦੇ ਕਤਲ ਦੀ ਗੁੱਥੀ ਪੁਲਸ ਨੇ ਸੁਲਝਾਈ

ਕੁੜੀ ਬਣ ਕੇ ਆਰਕੈਸਟਰਾ ਵਿਚ ਕੰਮ ਕਰਨ ਵਾਲੇ ਨੌਜਵਾਨ ਦੇ ਕਤਲ ਦੀ ਗੁੱਥੀ ਪੁਲਸ ਨੇ ਸੁਲਝਾਈ

ਕੁੜੀ ਬਣ ਕੇ ਆਰਕੈਸਟਰਾ ਵਿਚ ਕੰਮ ਕਰਨ ਵਾਲੇ ਨੌਜਵਾਨ ਦੇ ਕਤਲ ਦੀ ਗੁੱਥੀ ਪੁਲਸ ਨੇ ਸੁਲਝਾਈ
ਬਿਹਾਰ : ਭਾਰਤ ਦੇਸ਼ ਦੇ ਸੂਬੇ ਬਿਹਾਰ ਦੇ ਬੇਗੂਸਰਾਏ ਦੀ ਪੁਲਸ ਨੇ ਇਕ ਮਸ਼ਹੂਰ ਆਰਕੈਸਟਰਾ ਵਿਚ ਕੁੜੀ ਦੇ ਭੇਸ ਵਿਚ ਕੰਮ ਕਰਨ ਵਾਲੇ ਨੌਜਵਾਨ ਦੇ ਕਤਲ ਕੇਸ ਦਾ ਖੁਲਾਸਾ ਕੀਤਾ ਹੈ। ਇਸ ਮਾਮਲੇ ਵਿੱਚ ਚਾਰ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਬਲੀਆ ਦੀ ਡੀ. ਐਸ. ਪੀ. ਨੇਹਾ ਕੁਮਾਰੀ ਨੇ ਸਾਰੀ ਸਾਜਿਸ਼ ਅਤੇ ਇਸ ਕਤਲ ਕਾਂਡ ਬਾਰੇ ਦੱਸਿਆ ਕਿ 2 ਅਕਤੂਬਰ ਨੂੰ ਬਲੀਆ ਥਾਣਾ ਖੇਤਰ ਦੇ ਹੁਸੈਨਾ ਬਹਿਯਾਰ ਵਿੱਚ ਇੱਕ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲੀ ਸੀ। ਜਦੋਂ ਜਾਂਚ ਕੀਤੀ ਤਾਂ ਉਸ ਦੀ ਪਛਾਣ ਸਿੰਘੌਲ ਥਾਣਾ ਖੇਤਰ ਦੇ ਰਾਜੇਸ਼ ਪਾਸਵਾਨ ਉਰਫ ਡਿੰਪਲ ਵਜੋਂ ਹੋਈ। ਉਨ੍ਹਾਂ ਨੇ ਦੱਸਿਆ ਕਿ ਰਾਜੇਸ਼ ਪਾਸਵਾਨ ਉਰਫ਼ ਡਿੰਪਲ ਆਰਕੈਸਟਰਾ ਵਿੱਚ ਲੜਕੀ ਦੇ ਭੇਸ ਵਿੱਚ ਡਾਂਸਰ ਦਾ ਕੰਮ ਕਰਦਾ ਸੀ। ਡਾਂਸ ਕਰਦੇ ਸਮੇਂ ਰਾਜੇਸ਼ ਪਾਸਵਾਨ ਉਰਫ ਡਿੰਪਲ ਦੀ ਦੋਸਤੀ ਪ੍ਰਿੰਸ ਕੁਮਾਰ ਨਾਂ ਦੇ ਨੌਜਵਾਨ ਨਾਲ ਹੋ ਗਈ। ਦੋਸਤ ਬਣਨ ਤੋਂ ਬਾਅਦ ਰਾਜੇਸ਼ ਪਾਸਵਾਨ ਉਰਫ ਡਿੰਪਲ ਨੇ ਪ੍ਰਿੰਸ ਕੁਮਾਰ ਦੀ ਅਸ਼ਲੀਲ ਵੀਡੀਓ ਬਣਾਈ ਸੀ। ਡਿੰਪਲ ਅਕਸਰ ਇਸ ਅਸ਼ਲੀਲ ਵੀਡੀਓ ਰਾਹੀਂ ਪ੍ਰਿੰਸ ਨੂੰ ਬਲੈਕਮੇਲ ਕਰਨ ਲੱਗਾ। ਡੀਐਸਪੀ ਨੇ ਅੱਗੇ ਦੱਸਿਆ ਕਿ ਬਲੈਕਮੇਲਿੰਗ ਦੌਰਾਨ ਦੋਵਾਂ ਵਿਚਾਲੇ ਕਈ ਵਾਰ ਤਕਰਾਰ ਵੀ ਹੋਈ। ਰਾਜੇਸ਼ ਪਾਸਵਾਨ ਉਰਫ ਡਿੰਪਲ ਨੇ ਬਲੈਕਮੇਲਿੰਗ ਦੇ ਬਦਲੇ ਪ੍ਰਿੰਸ ਪਾਸਵਾਨ ਤੋਂ ਲਗਾਤਾਰ ਪੈਸਿਆਂ ਦੀ ਮੰਗ ਕੀਤੀ। ਇਸ ਤੋਂ ਤੰਗ ਆ ਕੇ ਪ੍ਰਿੰਸ ਕੁਮਾਰ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਉਸ ਦੇ ਕਤਲ ਦੀ ਸਾਜ਼ਿਸ਼ ਰਚੀ। ਡੀਐਸਪੀ ਨੇ ਦੱਸਿਆ ਕਿ ਇਹ ਪ੍ਰਿੰਸ ਕੁਮਾਰ ਹੀ ਸਿੰਘੌਲ ਤੋਂ ਰਾਜੇਸ਼ ਪਾਸਵਾਨ ਉਰਫ ਡਿੰਪਲ ਦੇ ਘਰ ਗਿਆ ਸੀ। ਉਥੋਂ ਪ੍ਰਿੰਸ ਨੇ ਡਿੰਪਲ ਨੂੰ ਬਹਿਯਾਰ ਕੋਲ ਲਿਆਇਆ ਅਤੇ ਉਥੇ ਪ੍ਰਿੰਸ ਨੇ ਆਪਣੇ ਤਿੰਨ ਦੋਸਤਾਂ ਨਾਲ ਮਿਲ ਕੇ ਡਿੰਪਲ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ। ਕਤਲ ਤੋਂ ਬਾਅਦ ਚਾਰਾਂ ਨੇ ਮਿਲ ਕੇ ਉਸ ਦੀ ਲਾਸ਼ ਨਦੀ ‘ਚ ਸੁੱਟ ਦਿੱਤੀ । ਡੀਐਸਪੀ ਨੇ ਦੱਸਿਆ ਕਿ ਇਸ ਕਤਲ ਵਿੱਚ ਪ੍ਰਿੰਸ ਅਤੇ ਉਸ ਦੇ ਤਿੰਨ ਦੋਸਤਾਂ ਨੇ ਕਤਲ ਦਾ ਜੁਰਮ ਕਬੂਲ ਕਰ ਲਿਆ ਹੈ। ਫਿਲਹਾਲ ਪੁਲਿਸ ਨੇ ਚਾਰਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ । ਦੱਸ ਦਈਏ ਕਿ 2 ਅਕਤੂਬਰ ਨੂੰ ਬਲੀਆ ਥਾਣਾ ਖੇਤਰ ਦੇ ਹੁਸੈਨਾ ਬਹਿਯਾਰ ‘ਚ ਰਾਜੇਸ਼ ਪਾਸਵਾਨ ਉਰਫ ਡਿੰਪਲ ਦਾ ਗਲਾ ਵੱਢ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਤੋਂ ਬਾਅਦ ਇਸ ਕਤਲ ਦੀ ਗੁੱਥੀ ਨੂੰ ਸੁਲਝਾਉਣਾ ਪੁਲਿਸ ਲਈ ਵੱਡੀ ਚੁਣੌਤੀ ਸੀ। ਆਖਿਰਕਾਰ ਪੁਲਿਸ ਨੇ ਇਸ ਕਤਲ ਦਾ ਖੁਲਾਸਾ ਕੀਤਾ ਅਤੇ ਇਸ ਮਾਮਲੇ ਵਿੱਚ ਚਾਰ ਅਪਰਾਧੀਆਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ ।

Advertisement
Advertisement
Advertisement
Advertisement
Scroll to Top