Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Tuesday, 25 Aug 2026 | 7:18 am

+91 90915 01313 , +91 90916 01313

punjabbanni@gmail.com
punjabbani@yahoo.com

ਜਨਹਿਤ ਸਮਿਤੀ ਵਲੋ ਲੋੜਵੰਦ ਲੋਕਾਂ ਦੀ ਮਦਦ ਕਰਨਾ ਉੱਤਮ ਕਾਰਜ : ਵਿਕਾਸ ਪੁਰੀ

ਜਨਹਿਤ ਸਮਿਤੀ ਵਲੋ ਲੋੜਵੰਦ ਲੋਕਾਂ ਦੀ ਮਦਦ ਕਰਨਾ ਉੱਤਮ ਕਾਰਜ : ਵਿਕਾਸ ਪੁਰੀ

ਜਨਹਿਤ ਸਮਿਤੀ ਵਲੋ ਲੋੜਵੰਦ ਲੋਕਾਂ ਦੀ ਮਦਦ ਕਰਨਾ ਉੱਤਮ ਕਾਰਜ, ਵਿਕਾਸ ਪੁਰੀ
ਪਟਿਆਲਾ : ਸੰਸਥਾ ਜਨਹਿਤ ਸਮਿਤੀ ਜੌ ਕਿਸੇ ਨਾ ਕਿਸੇ ਤਰੀਕੇ ਲੋੜਵੰਦ ਵਿਦਆਰਥੀਆਂ ਦੀ ਮਦਦ ਕਰਦੀ ਰਹਿੰਦੀ ਹੈ । ਅੱਜ ਇਸੇ ਉਪਰਾਲੇ ਤਹਿਤ ਸੰਸਥਾ ਵਲੋ ਪਟਿਆਲੇ ਦੇ ਪ੍ਰਭਾਤ ਪਰਵਾਨਾ ਹਾਲ ਵਿਚ ਲੋੜਵੰਦ ਲੋਕਾਂ ਦੀ ਮਦਦ ਕਰਨ ਲਈ ਇਕ ਵਿਸ਼ੇਸ ਸਮਾਗਮ ਕੀਤਾ ਗਿਆ। ਇਸ ਮੌਕੇ ਲੋੜਵੰਦ ਵਿਦਿਆਰਥਣ ਨੂੰ ਪੜ੍ਹਾਈ ਵਾਸਤੇ ਫੀਸ ਦਿੱਤੀ ਗਈ । ਇਸ ਮੌਕੇ ਸੰਸਥਾ ਵਲੋ ਐਮ ਵਿ ਜੀਵੇਲਰਜ਼ ਦੇ ਸਹਿਯੋਗ ਨਾਲ ਇਕ ਲੋੜਵੰਦ ਮਰੀਜ ਨੂੰ ਟ੍ਰਾਈ ਸਾਈਕਲ ਦਿੱਤੀ ਗਈ। ਇਸ ਤੋਂ ਇਲਾਵਾ ਇਸ ਕੈਂਪ ਵਿੱਚ ਕੇਈ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਗਿਆ । ਇਸ ਮੌਕੇ ਮੁੱਖ ਤੌਰ ਤੇ ਸਮਾਜ ਸੇਵੀ ਅਤੇ ਉੱਘੇ ਬਿਜਨੈਸ ਮੇਨ ਵਿਕਾਸ ਪੂਰੀ ਜੀ ਵਲੋ ਸ਼ਿਰਕਤ ਕੀਤੀ ਗਈ। ਉਨ੍ਹਾਂ ਸੰਸਥਾ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਮੈਨੂੰ ਇੰਜ ਲਗਦਾ ਹੈ ਕਿ ਇਹ ਸੰਸਥਾ ਜੌ ਕਮ ਕਰ ਰਹੀ ਹੈ ਇਸ ਦੀ ਜਿੰਨੀ ਤਾਰੀਫ਼ ਅਤੇ ਸਾਥ ਦਿੱਤਾ ਜਾਵੇ ਘੱਟ ਹੈ । ਉਨ੍ਹਾਂ ਸੰਸਥਾ ਦੇ ਅਹੁਦੇਦਾਰਾਂ ਦੀ ਹੌਸਲਾ ਅਫਜ਼ਾਈ ਕੀਤੀ। ਇਸ ਮੌਕੇ ਜਨਹਿਤ ਸਮਿਤੀ ਦੇ ਜਰਨਲ ਸਕੱਤਰ ਵਿਨੋਦ ਸ਼ਰਮਾ ਜੀ ਨੇ ਦੱਸਿਆ ਕਿ, ਸੰਸਥਾ ਹਰ ਸਾਲ ਕਾਫੀ ਵਿਦਿਅਰਥੀਆ ਦੀ ਮਦਦ ਕਰਦੀ ਹੈ, ਤਾਂ ਜੌ ਇਹ ਵਿਦਿਆਰਥੀ ਪੜ੍ਹਾਈ ਕਰਕੇ ਆਪਣੇ ਪੈਰਾਂ ਤੇ ਖੜ੍ਹੇ ਹੋ ਸਕਣ । ਉਨ੍ਹਾਂ ਦੱਸਿਆ ਕਿ ਸੰਸਥਾ ਵਲੋ ਹਰੇਕ ਸਾਲ ਵੱਡੀ ਗਿਣਤੀ ਵਿਚ ਸਕੂਲੀ ਬਚਿਆ ਨੂੰ ਸਕੂਲ ਡਰੈੱਸ, ਕਿਤਾਬਾਂ ਅਤੇ ਫੀਸ ਦਿੱਤੀ ਜਾਂਦੀ ਹੈ, ਸਾਡਾ ਮਕਸਦ ਹੈ ਕੋਈ ਵਿ ਚੰਗਾ ਵਿਦਿਆਰਥੀ ਫੀਸ ਨਾ ਭਰਨ ਕਰਕੇ ਆਪਣੀ ਪੜ੍ਹਾਈ ਨਾ ਛੱਡੇ। ਉਨ੍ਹਾਂ ਵਿਸ਼ੇਸ ਤੌਰ ਤੇ ਅੱਜ ਕੀਤੀ ਵਿੱਤੀ ਮਦਦ ਲਈ ਸਾਰੇ ਦਾਨੀ ਸੱਜਣਾ ਦਾ ਧਨਵਾਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸੰਸਥਾ ਵਲੋ ਹਰ ਸਾਲ ਕਿੰਨੇ ਹੀ ਅਪਾਹਜ ਲੋਕਾ ਨੂੰ। ਟ੍ਰਾਈ ਸਾਈਕਲ ਦਿੱਤੇ ਜਾਂਦੇ ਹਨ। ਇਸ ਮੌਕੇ ਚਮਨ ਲਾਲ ਗਰਗ ਜੀ ਨੇ ਕਿਹਾ ਕਿ ਵਿਦਿਆ ਦਾ ਦਾਨ ਸਬ ਤੋਂ ਉੱਤਮ ਦਾਨ ਹੈ। ਸਾਨੂੰ ਸਾਰਿਆ ਨੂੰ ਲੋੜਵੰਦ ਵਿਦਆਰਥੀਆਂ ਦੀ ਮਦਦ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਜਨਹਿਤ ਸਮਿਤੀ ਵਲੋ ਜੌ ਸਮਾਜ ਸੇਵੀ ਕਾਰਜ ਪਟਿਆਲੇ ਵਿੱਚ ਕਿਤੇ ਜਾ ਰਹੇ ਹਨ ਉਹ ਆਪਣੇ ਆਪ ਵਿੱਚ ਉਦਾਹਰਣ ਦੀ ਮਿਸਾਲ ਹਨ । ਇਸ ਮੌਕੇ ਜਗਤਾਰ ਜੱਗੀ ਵਲੋ ਸਬ ਦਾ ਧਨਵਾਦ ਕੀਤਾ ਇਸ ਮੌਕੇ ਮੌਜੂਦ ਸਖਸ਼ੀਅਤਾਂ ਵਿਚ ਐਸ ਪੀ ਪ੍ਰਸ਼ਰ, ਯਾਦਵਿੰਦਰ ਅਤੇ ਸਤੀਸ਼ ਜੋਸ਼ੀ ਜੀ ਸ਼ਾਮਿਲ ਸਨ।

Advertisement
Advertisement
Advertisement
Advertisement
Scroll to Top