Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Sunday, 16 Aug 2026 | 12:15 pm

+91 90915 01313 , +91 90916 01313

punjabbanni@gmail.com
punjabbani@yahoo.com

ਕਾਰ ਚਾਲਕ ਨੇ 10 ਮੀਟਰ ਤੱਕ ਘੜੀਸਿਆ ਪੁਲਿਸ ਮੁਲਾਜ਼ਮ, ਹੋਈ ਦਰਦਨਾਕ ਮੌਤ

ਕਾਰ ਚਾਲਕ ਨੇ 10 ਮੀਟਰ ਤੱਕ ਘੜੀਸਿਆ ਪੁਲਿਸ ਮੁਲਾਜ਼ਮ, ਹੋਈ ਦਰਦਨਾਕ ਮੌਤ

ਕਾਰ ਚਾਲਕ ਨੇ 10 ਮੀਟਰ ਤੱਕ ਘੜੀਸਿਆ ਪੁਲਿਸ ਮੁਲਾਜ਼ਮ, ਹੋਈ ਦਰਦਨਾਕ ਮੌਤ
ਦਿੱਲੀ : ਭਾਰਤ ਦੇਸ਼ ਦੀ ਰਾਜਧਾਨੀਦਿੱਲੀ ਦੇ ਨੰਗਲੋਈ ਇਲਾਕੇ `ਚ ਬੀਤੀ ਰਾਤ ਰੋਡ ਰੇਜ ਦੀ ਘਟਨਾ ਵਾਪਰੀ। ਇੱਕ ਕਾਰ ਨੇ ਦਿੱਲੀ ਪੁਲਿਸ ਦੇ ਕਾਂਸਟੇਬਲ ਸੰਦੀਪ ਨੂੰ ਕੁਚਲ ਦਿੱਤਾ, ਜਿਸ ਕਾਰਨ ਉਸਦੀ ਮੌਤ ਹੋ ਗਈ।ਦਰਅਸਲ ਕਾਂਸਟੇਬਲ ਨੇ ਕਾਰ ਚਾਲਕ ਨੂੰ ਕਾਰ ਹਟਾਉਣ ਲਈ ਕਿਹਾ ਸੀ। ਇਸ ਤੋਂ ਗੁੱਸੇ `ਚ ਆ ਕੇ ਕਾਰ ਚਾਲਕ ਕਾਂਸਟੇਬਲ ਨੂੰ 10 ਮੀਟਰ ਤੱਕ ਘਸੀਟਦਾ ਲੈ ਗਿਆ ਅਤੇ ਦੂਜੀ ਕਾਰ ਨਾਲ ਵੀ ਟਕਰਾ ਗਿਆ। ਇਸ ਹਾਦਸੇ ਵਿੱਚ ਕਾਂਸਟੇਬਲ ਦੀ ਮੌਤ ਹੋ ਗਈ। ਪੁਲਿਸ ਨੇ ਕਾਰ ਨੂੰ ਕਬਜ਼ੇ `ਚ ਲੈ ਲਿਆ ਹੈ, ਜਦਕਿ ਦੋਸ਼ੀ ਫਰਾਰ ਹੈ। ਕਾਂਸਟੇਬਲ ਸੰਦੀਪ ਦੀ ਹਾਦਸਾਗ੍ਰਸਤ ਹੋਈ ਬਾਈਕ ਨੰਗਲੋਈ ਥਾਣੇ ਵਿੱਚ ਖੜ੍ਹੀ ਕਰ ਦਿੱਤੀ ਗਈ ਹੈ।ਰੋਡ ਰੇਜ ਘਟਨਾ `ਚ ਕਾਂਸਟੇਬਲ ਸੰਦੀਪ ਦੀ ਮੌਤ `ਤੇ ਬਾਹਰੀ ਦਿੱਲੀ ਪੁਲਿਸ ਦੇ ਡਿਪਟੀ ਕਮਿਸ਼ਨਰ ਜਿੰਮੀ ਚਿਰਮ ਨੇ ਕਿਹਾ ਕਿ ਨੰਗਲੋਈ ਪੁਲਿਸ ਸਟੇਸ਼ਨ `ਚ ਕੰਮ ਕਰਦੇ 2018 ਬੈਚ ਦੇ 30 ਸਾਲਾ ਕਾਂਸਟੇਬਲ ਸੰਦੀਪ ਦੀ ਹਸਪਤਾਲ `ਚ ਇਲਾਜ ਦੌਰਾਨ ਮੌਤ ਹੋ ਗਈ। ਸੰਦੀਪ ਰਾਤ ਕਰੀਬ 2 ਵਜੇ ਡਿਊਟੀ `ਤੇ ਪੈਟਰੋਲਿੰਗ ਕਰ ਰਿਹਾ ਸੀ।ਇਸੇ ਦੌਰਾਨ ਇੱਕ ਹੋਰ ਕਾਰ ਵੀਨਾ ਐਨਕਲੇਵ ਨੇੜੇ ਖੜ੍ਹੀ ਸੀ। ਲੰਘਦੇ ਸਮੇਂ ਸ਼ਾਇਦ ਦੋਵਾਂ ਵਿਚਕਾਰ ਕੋਈ ਗੱਲਬਾਤ ਹੋਈ ਸੀ, ਜਿਸ ਤੋਂ ਬਾਅਦ ਚਾਰ ਪਹੀਆ ਵਾਹਨ ਨੇ ਪਿੱਛੇ ਤੋਂ ਸੰਦੀਪ ਦੀ ਬਾਈਕ ਨੂੰ ਟੱਕਰ ਮਾਰ ਦਿੱਤੀ ਅਤੇ ਕਰੀਬ 10 ਮੀਟਰ ਤੱਕ ਘਸੀਟਦਾ ਰਿਹਾ। ਇਸ ਦੌਰਾਨ ਉਸ ਨੇ ਇਕ ਹੋਰ ਵਾਹਨ ਨੂੰ ਵੀ ਟੱਕਰ ਮਾਰ ਦਿੱਤੀ। ਡਿਪਟੀ ਕਮਿਸ਼ਨਰ ਆਫ ਪੁਲਿਸ ਨੇ ਦੱਸਿਆ ਕਿ ਇਸ ਕਾਰਨ ਸੰਦੀਪ ਦੇ ਸਿਰ ’ਤੇ ਗੰਭੀਰ ਸੱਟਾਂ ਲੱਗੀਆਂ ਅਤੇ ਇਸ ਕਾਰਨ ਉਸ ਦੀ ਮੌਤ ਹੋ ਗਈ। ਅਸੀਂ ਪੋਸਟ ਮਾਰਟਮ ਦੀ ਉਡੀਕ ਕਰ ਰਹੇ ਹਾਂ। ਇਹ ਰੋਡ ਰੇਜ ਦਾ ਮਾਮਲਾ ਜਾਪਦਾ ਹੈ, ਬੀਐਨਐਸ ਦੀ ਧਾਰਾ 102 ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਦੋਸ਼ੀਆਂ ਦੀ ਭਾਲ ਜਾਰੀ ਹੈ। ਕਾਰ ਸਾਡੇ ਕਬਜ਼ੇ ਵਿਚ ਹੈ। ਗੱਡੀ ਦੇ ਵੇਰਵਿਆਂ ਦੀ ਜਾਂਚ ਕੀਤੀ ਜਾ ਰਹੀ ਹੈ।

Advertisement
Advertisement
Advertisement
Advertisement
Scroll to Top